ਸੋਨਾ ਤੇ ਹੀਰਾ ਨਹੀਂ, ਭਾਰਤੀ ਅਮੀਰ ਨੌਜਵਾਨਾਂ ਨੂੰ ਪਸੰਦ ਹੈ ਰੂਬੀ, ਪੰਨਾ ਤੇ ਨੀਲਮ
Friday, Nov 08, 2019 - 12:35 PM (IST)

ਨਵੀਂ ਦਿੱਲੀ — ਇਕ ਸਮਾਂ ਅਜਿਹਾ ਵੀ ਸੀ, ਜਦੋਂ ਹੀਰਾ ਅਤੇ ਸੋਨਾ ਪਹਿਨਣਾ ਅਮੀਰਾਂ ਦੀ ਸ਼ਾਨ ਹੁੰਦੀ ਸੀ ਪਰ ਬਦਲਦੇ ਦੌਰ ’ਚ ਖਵਾਹਿਸ਼ਾਂ ’ਚ ਵੀ ਬਦਲਾਅ ਹੋਇਆ। ਹੁਣ ਅਮੀਰ ਨੌਜਵਾਨ ਹੀਰਾ ਅਤੇ ਸੋਨਾ ਨਹੀਂ, ਸਗੋਂ ਰੂਬੀ, ਨੀਲਮ ਅਤੇ ਪੰਨਾ ਵਰਗੇ ਰਤਨ ਪਹਿਨਣਾ ਪਸੰਦ ਕਰ ਰਹੇ ਹਨ। ਦਰਅਸਲ ਅਮੀਰ ਭਾਰਤੀ ਨੌਜਵਾਨਾਂ ’ਚ ਬੇਸ਼ਕੀਮਤੀ ਰਤਨਾਂ ਨਾਲ ਬਣੀ ਜਿਊਲਰੀ ਪਹਿਨਣ ਦਾ ਰੁਝਾਨ ਵਧਿਆ ਹੈ। ਇਸ ਨਾਲ ਮਾਰਕੀਟ ’ਚ ਇਨ੍ਹਾਂ ਰਤਨਾਂ ਦੀ ਮੰਗ ਵਧ ਗਈ ਹੈ।
ਸ਼੍ਰੀਲੰਕਾ, ਅਮਰੀਕਾ ਤੋਂ ਹੁੰਦਾ ਹੈ ਇੰਪੋਰਟ
ਭਾਰਤ ’ਚ ਇਨ੍ਹਾਂ ਰਤਨਾਂ ਦਾ ਇੰਪੋਰਟ ਸ਼੍ਰੀਲੰਕਾ, ਅਮਰੀਕਾ, ਮਿਆਂਮਾਰ ਅਤੇ ਆਸਟਰੇਲੀਆ ਤੋਂ ਕੀਤਾ ਜਾਂਦਾ ਹੈ। ਇਨ੍ਹਾਂ ’ਚੋਂ ਰੂਬੀ ਦਾ ਇੰਪੋਰਟ ਮਿਆਂਮਾਰ ਤੋਂ ਹੁੰਦਾ ਹੈ, ਪੰਨਾ ਕੋਲੰਬੀਆ, ਬ੍ਰਾਜ਼ੀਲ ਅਤੇ ਜਾਂਬੀਆ ਤੋਂ ਮੰਗਾਇਆ ਜਾਂਦਾ ਹੈ ਅਤੇ ਨੀਲਮ ਦਾ ਇੰਪੋਰਟ ਸ਼੍ਰੀਲੰਕਾ, ਮੈਡਾਗਾਸਕਰ, ਤਨਜਾਨੀਆ, ਅਮਰੀਕਾ, ਆਸਟਰੇਲੀਆ, ਚੀਨ, ਪੂਰਬੀ ਏਸ਼ੀਆਈ ਦੇਸ਼ਾਂ ਤੋਂ ਹੁੰਦਾ ਹੈ। ਉਥੇ ਹੀ ਦੂਜੇ ਜੈਮਸ ਦੋ-ਰੰਗੀ, ਹਰਾ ਅਤੇ ਗੁਲਾਬੀ, ਐਕਵਾਮੈਰੀਨ, ਸਵੈਰਾਈਟ ਅਤੇ ਰੁਬੇਲਾਈਟ ਰਤਨ ਦੀ ਵੀ ਮੰਗ ਵਧੀ ਹੈ। ਦੱਸਣਯੋਗ ਹੈ ਕਿ ਇਸ ’ਤੇ ਪਾਲਿਸ਼ ਕਰਵਾ ਕੇ ਜਿਊਲਰੀ ਬਣਾਈ ਜਾਂਦੀ ਹੈ।
ਰਫ ਜੈਮਸਟੋਨ ਦਾ ਇੰਪੋਰਟ 2017-18 ’ਚ 90.6 ਕਰੋਡ਼ ਡਾਲਰ ’ਤੇ ਪੁੱਜਾ
ਅੰਕੜਿਆਂ ਮੁਤਾਬਕ ਰਫ ਜੈਮਸਟੋਨ ਦਾ ਇੰਪੋਰਟ 2017-18 ’ਚ 90.6 ਕਰੋਡ਼ ਡਾਲਰ ’ਤੇ ਪਹੁੰਚ ਗਿਆ, ਜੋ 2009 ’ਚ 10.6 ਕਰੋਡ਼ ਡਾਲਰ ਦਾ ਸੀ। ਅਪ੍ਰੈਲ-ਅਗਸਤ 2019 ’ਚ ਕਲਰਡ ਜੈਮਸਟੋਨ ਦਾ ਇੰਪੋਰਟ 150 ਫ਼ੀਸਦੀ ਵਧਿਆ। ਉਥੇ ਹੀ ਕੀਮਤ ਦੇ ਲਿਹਾਜ਼ ਨਾਲ ਰਫ ਡਾਇਮੰਡ ਦਾ ਇੰਪੋਰਟ ਤਾਂ ਕਿਤੇ ਜ਼ਿਆਦਾ ਰਿਹਾ ਪਰ ਇਸ ਮਿਆਦ ’ਚ ਖਾਸ ਇਸ ਦੇ ਇੰਪੋਰਟ ’ਚ 22.9 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਸੋਨੇ-ਚਾਂਦੀ ਦਾ ਬਦਲ ਲੱਭ ਰਹੇ ਗਾਹਕ
ਇਕ ਰਿਪੋਰਟ ਮੁਤਾਬਕ ਭਾਰਤੀ ਜਿਊਲਰਸ ਨੇ ਕਿਹਾ ਕਿ ਭਾਰਤੀ ਪਰੰਪਰਾ ’ਚ ਸ਼ਾਮਲ ਰਹੇ ਕੁਝ ਰਤਨਾਂ ਦੀ ਲੋਕਪ੍ਰਿਯਤਾ ਵੀ ਵਧ ਰਹੀ ਹੈ। ਨੌਜਵਾਨ ਮਾਰਕੀਟ ’ਚ ਰਤਨ ਨੂੰ ਸੋਨਾ, ਚਾਂਦੀ ਅਤੇ ਡਾਇਮੰਡ ਜਿਊਲਰੀ ਦੇ ਬਦਲ ਦੇ ਰੂਪ ’ਚ ਵੇਖ ਰਹੇ ਹਨ।