ਪਾਟੀ ਜੀਨਸ, ਹਾਫ ਪੈਂਟ, ਮਿਨੀ ਸਕਰਟ, ਨਾਈਟ ਸੂਟ ’ਚ ਹਰਿਦੁਆਰ-ਰਿਸ਼ੀਕੇਸ਼ ਦੇ ਮੰਦਰਾਂ ’ਚ ‘ਨੋ ਐਂਟਰੀ’

06/09/2023 9:49:45 AM

ਹਰਿਦੁਆਰ (ਇੰਟ.)- ਉੱਤਰਾਖੰਡ ’ਚ ਹਰਿਦੁਆਰ ਦੇ ਕਨਖਲ ਸਥਿਤ ਦਕਸ਼ ਪ੍ਰਜਾਪਤੀ ਮੰਦਰ ਅਤੇ ਰਿਸ਼ੀਕੇਸ਼ ਦੇ ਨੀਲਕੰਠ ਮਹਾਦੇਵ ਮੰਦਰਾਂ ’ਚ ਡ੍ਰੈੱਸ ਕੋਡ ਲਾਗੂ ਹੋ ਗਿਆ ਹੈ। ਇੱਥੇ ਪਾਟੀ ਜੀਨਸ (ਟਾਰਨ ਜੀਨਸ), ਹਾਫ ਪੈਂਟ, ਮਿਨੀ ਸਕਰਟ, ਨਾਈਟ ਸੂਟ ਪਹਿਨ ਕੇ ਆਉਣ ਵਾਲਿਆਂ ਨੂੰ ਮੰਦਰ ’ਚ ਕਿਸੇ ਵੀ ਕੀਮਤ ’ਤੇ ਦਾਖਲਾ ਨਹੀਂ ਦਿੱਤਾ ਜਾਵੇਗਾ। ਔਰਤ ਹੋਵੇ ਜਾਂ ਪੁਰਸ਼, ਹੁਣ ਗ਼ੈਰ-ਮਰਿਆਦਾ ਵਾਲੇ ਕੱਪੜਿਆਂ ’ਚ ਇਨ੍ਹਾਂ ਮੰਦਰਾਂ ’ਚ ਦਾਖਲ ਨਹੀਂ ਹੋ ਸਕਣਗੇ। ਵਿਸ਼ਵ ਪ੍ਰਸਿੱਧ ਕਾਂਵੜ ਮੇਲੇ ਤੋਂ ਪਹਿਲਾਂ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਵਿਵਾਦਾਂ ’ਚ ਘਿਰੀ ਸੰਨੀ ਦਿਓਲ ਦੀ ਫਿਲਮ ‘ਗਦਰ-2’, ਗੁਰਦੁਆਰੇ ’ਚ ਫਿਲਮਾਏ ਇਤਰਾਜ਼ਯੋਗ ਸੀਨ ਕੱਟਣ ਦੀ ਉੱਠੀ ਮੰਗ

ਦਕਸ਼ ਪ੍ਰਜਾਪਤੀ ਅਤੇ ਨੀਲਕੰਠ ਮਹਾਦੇਵ, ਦੋਵੇਂ ਹੀ ਮੰਦਰ ਮਹਾਨਿਰਵਾਣੀ ਅਖਾੜੇ ਵੱਲੋਂ ਸੰਚਾਲਿਤ ਹੁੰਦੇ ਹਨ। ਅਜਿਹੇ ’ਚ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਰਵਿੰਦਰ ਪੁਰੀ ਨੇ ਇਹ ਐਲਾਨ ਕੀਤਾ ਸੀ ਕਿ ਮੰਦਰਾਂ ਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਕੱਪੜਿਆਂ ਦੀ ਮਰਿਆਦਾ ਜ਼ਰੂਰੀ ਹੈ, ਇਸ ਦੇ ਬਾਵਜੂਦ ਅਕਸਰ ਗ਼ੈਰ-ਮਰਿਆਦਾ ਵਾਲੇ ਕੱਪੜੇ ਪਹਿਨ ਕੇ ਲੋਕ ਮੰਦਰਾਂ ’ਚ ਦਰਸ਼ਨ ਲਈ ਪਹੁੰਚ ਜਾਂਦੇ ਸਨ, ਜਿਸ ਤੋਂ ਬਾਅਦ ਦੋਵਾਂ ਹੀ ਮੰਦਰਾਂ ’ਚ ਅਖਾੜੇ ਨੇ ਸਖ਼ਤ ਕਦਮ ਚੁੱਕਦੇ ਹੋਏ ਇੱਥੇ ਬਾਕਾਇਦਾ ਪੋਸਟਰ ਅਤੇ ਸਾਈਨ ਬੋਰਡ ਲਾ ਕੇ ਸ਼ਰਧਾਲੂਆਂ ਨੂੰ ਸਾਫ਼ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਵੱਡੀ ਰਾਹਤ, ਖਾਣ ਵਾਲਾ ਤੇਲ 10 ਰੁਪਏ ਹੋਇਆ ਸਸਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News