ਕੁੰਭ ਮੇਲਾ ਹੋਵੇ ਜਾਂ ਰਮਜ਼ਾਨ, ਕੋਰੋਨਾ ਨਿਯਮਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਹੋਵੇਗੀ: ਅਮਿਤ ਸ਼ਾਹ
Monday, Apr 19, 2021 - 12:26 PM (IST)
ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਮਹਾਮਾਰੀ ਦੀ ਆਫ਼ਤ ਤੋਂ ਬਾਹਰ ਨਿਕਲਣ ਦੀ ਹਰ ਕੋਈ ਹਰਸੰਭਵ ਕੋਸ਼ਿਸ਼ ਕਰ ਰਿਹਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ, ਜੋ ਨਿਯਮਾਂ ਦੀਆਂ ਧੱਜੀਆਂ ਉਡਾਉਣ ਤੋਂ ਬਾਜ ਨਹੀਂ ਆ ਰਹੇ ਹਨ। ਇਸ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਖ਼ਤ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਕੁੰਭ ਮੇਲਾ ਹੋਵੇ ਜਾਂ ਰਮਜ਼ਾਨ, ਕਿਤੇ ਵੀ ਕੋਰੋਨਾ ਨਿਯਮਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੁੰਭ ਮੇਲੇ ਤੋਂ ਪਰਤਣ ਵਾਲੇ ਦਿੱਲੀ ਵਾਸੀਆਂ ਨੂੰ 14 ਦਿਨ ਤੱਕ ਰਹਿਣਾ ਹੋਵੇਗਾ ਏਕਾਂਤਵਾਸ
ਅਮਿਤ ਸ਼ਾਹ ਨੇ ਕਿਹਾ ਕਿ ਚਾਹੇ ਕੁੰਭ ਮੇਲਾ ਹੋਵੇ ਜਾਂ ਰਮਜ਼ਾਨ ਹੋਵੇ, ਇੱਥੇ ਲੋਕ ਕੋਰੋਨਾ ਤੋਂ ਬਚਾਅ ਲਈ ਤੈਅ ਪ੍ਰੋਟੋਕਾਲ ਦਾ ਪਾਲਣ ਕਰਨ ’ਚ ਅਸਫ਼ਲ ਸਿੱਧ ਹੋਏ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਕੋਰੋਨਾ ਨਿਯਮਾਂ ਦੀ ਅਣਦੇਖੀ ਨਹੀਂ ਕਰ ਸਕਦਾ। ਕੁੰਭ ਮੇਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਸੰਤਾਂ ਨੂੰ ਅਪੀਲ ਕੀਤੀ ਅਤੇ ਸੰਤਾਂ ਨੇ ਉਨ੍ਹਾਂ ਦੀ ਅਪੀਲ ਮੰਨੀ ਹੈ। ਜਿਸ ਤੋਂ ਬਾਅਦ ਸੰਤਾਂ ਨੇ ਵੀ ਜਨਤਾ ਨੂੰ ਵੀ ਕੁੰਭ ਮੇਲੇ ਵਿਚ ਨਾ ਆਉਣ ਦੀ ਅਪੀਲ ਕੀਤੀ। ਦੱਸ ਦੇਈਏ ਕਿ ਕੁੰਭ ਮੇਲੇ ’ਚ 10 ਤੋਂ 14 ਅਪ੍ਰੈਲ ਦਰਮਿਆਨ ਕੁੱਲ 1,701 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ।
ਇਹ ਵੀ ਪੜ੍ਹੋ: ਵੀ. ਕੇ. ਸਿੰਘ ਨੇ ਟਵਿੱਟਰ ’ਤੇ ਲਾਈ ਗੁਹਾਰ- ‘ਮੇਰੇ ਭਰਾ ਨੂੰ ਕੋਰੋਨਾ ਦੇ ਇਲਾਜ ਲਈ ਬੈੱਡ ਦੀ ਲੋੜ ਹੈ’
ਕੋਰੋਨਾ ਦੇ ਹਾਲਾਤ ਮੁਤਾਬਕ ਖ਼ੁਦ ਫ਼ੈਸਲਾ ਲੈਣ ਸੂਬਾ ਸਰਕਾਰਾਂ- ਸ਼ਾਹ
ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਕੋਰੋਨਾ ਸੰਬੰਧਤ ਸਾਰੀਆਂ ਪਾਬੰਦੀਆਂ ਲਾਉਣ ਦਾ ਅਧਿਕਾਰ ਸੂਬਿਆਂ ਨੂੰ ਦਿੱਤੇ ਹਨ, ਕਿਉਂਕਿ ਅੱਜ ਹਰ ਸੂਬੇ ਦੀ ਸਥਿਤੀ ਇਕੋ ਜਿਹੀ ਨਹੀਂ ਹੈ। ਇਸ ਲਈ ਕੋਰੋਨਾ ਖ਼ਿਲਾਫ਼ ਜੰਗ ਲੜਨ ਲਈ ਹਰ ਸੂਬੇ ਨੂੰ ਆਪਣੇ ਹਿਸਾਬ ਨਾਲ ਖ਼ੁਦ ਫ਼ੈਸਲਾ ਲੈਣਾ ਹੋਵੇਗਾ ਅਤੇ ਕੇਂਦਰ ਸਰਕਾਰ ਉਨ੍ਹਾਂ ਦੀ ਪੂਰੀ ਮਦਦ ਕਰੇਗੀ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ