ਖੱਟੜ ਸਰਕਾਰ ਦੀ ਅਗਨੀ ਪ੍ਰੀਖਿਆ, ਹੁੱਡਾ ਦੀ ਮੰਗ- ਬੇਭਰੋਸਗੀ ਮਤੇ ’ਤੇ ਹੋਵੇ ‘ਸੀਕ੍ਰੇਟ ਵੋਟਿੰਗ’

Wednesday, Mar 10, 2021 - 01:05 PM (IST)

ਖੱਟੜ ਸਰਕਾਰ ਦੀ ਅਗਨੀ ਪ੍ਰੀਖਿਆ, ਹੁੱਡਾ ਦੀ ਮੰਗ- ਬੇਭਰੋਸਗੀ ਮਤੇ ’ਤੇ ਹੋਵੇ ‘ਸੀਕ੍ਰੇਟ ਵੋਟਿੰਗ’

ਹਰਿਆਣਾ— ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਅੱਜ ਯਾਨੀ ਕਿ ਬੁੱਧਵਾਰ ਨੂੰ ਵਿਧਾਨ ਸਭਾ ’ਚ ਬੇਭਰੋਸਗੀ ਮਤੇ ਦਾ ਸਾਹਮਣਾ ਕਰ ਰਹੀ ਹੈ। ਦਰਅਸਲ ਕਿਸਾਨ ਅੰਦੋਲਨ ਦੇ ਬਹਾਨੇ ਕਾਂਗਰਸ ਨੇ ਹਰਿਆਣਾ ਦੀ ਭਾਜਪਾ-ਜੇ. ਜੇ. ਪੀ. ਗਠਜੋੜ ਵਾਲੀ ਖੱਟੜ ਸਰਕਾਰ ਨੂੰ ਘੇਰਨ ਲਈ ਬੇਭਰੋਸਗੀ ਮਤੇ ਦਾ ਦਾਅ ਖੇਡਿਆ ਹੈ। ਇਸ ਬੇਭਰੋਸਗੀ ਮਤੇ ’ਤੇ ਚਰਚਾ ਹੋ ਰਹੀ ਹੈ, ਸਦਨ ਵਿਚ ਚਰਚਾ ਤੋਂ ਬਾਅਦ ਮਤੇ ’ਤੇ ਵੋਟਿੰਗ ਹੋਵੇਗੀ। ਓਧਰ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਸਦਨ ’ਚ ਮੰਗ ਕੀਤੀ ਹੈ ਕਿ ਬੇਭਰੋਸਗੀ ਮਤੇ ਲਈ ਸੀਕ੍ਰੇਟ ਵੋਟਿੰਗ ਹੋਣੀ ਚਾਹੀਦੀ ਹੈ। ਹੁੱਡਾ ਨੇ ਭਾਜਪਾ ਵਿਧਾਇਕਾਂ ਨੂੰ ਚੁਣੌਤੀ ਵੀ ਦਿੱਤੀ ਹੈ ਕਿ ਆਪਣੇ ਵਿਧਾਨ ਸਭਾ ਖੇਤਰ ਵਿਚ ਜਾ ਕੇ ਦਿਖਾਓ, ਜਨਤਾ ਦਾ ਕੀ ਰੁਖ਼ ਰਹਿੰਦਾ ਹੈ। ਹੁੱਡਾ ਨੇ ਇਹ ਵੀ ਕਿਹਾ ਕਿ ਸਰਕਾਰ ਜਨਤਾ ਵਿਚ ਆਪਣੇ ਭਰੋਸਾ ਗੁਆ ਚੁੱਕੀ ਹੈ। ਭਾਜਪਾ ਲਗਾਤਾਰ ਕਿਸਾਨ ਅੰਦੋਲਨ ਨੂੰ ਲੈ ਕੇ ਗਲਤ ਬਿਆਨਬਾਜ਼ੀ ਕਰਦੀ ਰਹੀ ਹੈ, ਮੰਤਰੀ ਕਿਸਾਨਾਂ ਨੂੰ ਅੱਤਵਾਦੀ, ਖ਼ਾਲਿਸਤਾਨੀ ਆਖ ਰਹੇ ਹਨ।

ਇਹ ਵੀ ਪੜ੍ਹੋ: ਬੇਭਰੋਸਗੀ ਮਤਾ ਤੋਂ ਪਹਿਲਾਂ ਮੁੱਖ ਮੰਤਰੀ ਖੱਟੜ ਬੋਲੇ- ‘ਅਸੀਂ ਬਿਲਕੁਲ ਭਰੋਸੇਮੰਦ ਹਾਂ’

ਹਰਿਆਣਾ ਵਿਧਾਨ ਸਭਾ ਨੰਬਰ ਗੇਮ—
ਹਰਿਆਣਾ ਵਿਚ ਕੁੱਲ 90 ਸੀਟਾਂ ਹਨ ਪਰ ਮੌਜੂਦਾ ਸਮੇਂ ਵਿਚ 88 ਵਿਧਾਇਕ ਹਨ। ਬਹੁਮਤ ਲਈ 45 ਦਾ ਅੰਕੜਾ ਚਾਹੀਦਾ ਹੈ। ਬੇਭਰੋਸਗੀ ਮਤਾ ਲਿਆ ਰਹੀ ਕਾਂਗਰਸ ਕੋਲ 30 ਵਿਧਾਇਕ ਹਨ। ਉੱਥੇ ਹੀ ਸੱਤਾ ’ਤੇ ਕਾਬਜ਼ ਭਾਜਪਾ ਕੋਲ 40, ਸਹਿਯੋਗ ਦਲ ਜੇ. ਜੇ. ਪੀ. ਕੋਲ 10 ਅਤੇ ਆਜ਼ਾਦ 5 ਵਿਧਾਇਕਾਂ ਦਾ ਸਾਥ ਹੈ। ਯਾਨੀ ਕਿ ਭਾਜਪਾ ਦਾ ਦਾਅਵਾ ਹੈ ਕਿ ਸਰਕਾਰ ਕੋਲ 55 ਵਿਧਾਇਕਾਂ ਦਾ ਸਮਰਥਨ ਹੈ। ਜੇਕਰ ਇਸ ਹਿਸਾਬ ਨਾਲ ਵੋਟਿੰਗ ਹੁੰਦੀ ਹੈ ਤਾਂ ਭਾਜਪਾ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ। 


author

Tanu

Content Editor

Related News