ਪਾਕਿ ’ਤੇ ਭਾਰਤ ਦੇ ਰੁਖ਼ ’ਚ ਕੋਈ ਬਦਲਾਅ ਨਹੀਂ : ਵਿਦੇਸ਼ ਮੰਤਰਾਲਾ

04/29/2022 2:13:38 AM

ਨਵੀਂ ਦਿੱਲੀ (ਭਾਸ਼ਾ)-ਸ਼ਾਹਬਾਜ ਸ਼ਰੀਫ ਦੇ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਬਣਨ ਤੋਂ ਇਕ ਪੰਦਰਵਾੜੇ ਬਾਅਦ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਇਸ ਰੁਖ਼ ’ਚ ਕੋਈ ਬਦਲਾਅ ਨਹੀਂ ਆਇਆ ਹੈ ਕਿ ਦੋਵਾਂ ਪੱਖਾਂ ਵਿਚਾਲੇ ਗੱਲਬਾਤ ਅੱਤਵਾਦ ਤੋਂ ਮੁਕਤ ਮਾਹੌਲ ’ਚ ਹੀ ਹੋ ਸਕਦੀ ਹੈ ਅਤੇ ਅਜਿਹਾ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਇਸਲਾਮਾਬਾਦ ’ਤੇ ਹੈ।

ਇਹ ਵੀ ਪੜ੍ਹੋ : ਬੀਜਿੰਗ 'ਚ ਕੋਰੋਨਾ ਸਬੰਧੀ ਨਿਯਮ ਸਖ਼ਤ, ਸਕੂਲ ਬੰਦ ਕਰਨ ਦੇ ਹੁਕਮ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਹ ਵੀ ਕਿਹਾ ਕਿ ਕਰਾਚੀ ’ਚ ਅੱਤਵਾਦੀ ਹਮਲੇ ਨੇ ਸਿਰਫ ਇਸ ਜ਼ਰੂਰਤ ਨੂੰ ਹੀ ਦਰਸਾਇਆ ਹੈ ਕਿ ਸਾਰੇ ਦੇਸ਼ਾਂ ਨੂੰ ਅੱਤਵਾਦ ਦੇ ਖਿਲਾਫ ਬਰਾਬਰ ਦਾ ਰੁਖ਼ ਅਖਤਿਆਰ ਕਰਨਾ ਹੋਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਅਜਿਹੇ ਹਮਲਿਆਂ ਦੀ ਨਿੰਦਾ ਕਰਦਾ ਹੈ।

ਇਹ ਵੀ ਪੜ੍ਹੋ : ਥਾਈ ਏਅਰਵੇਜ਼ ਦੇ ਜਹਾਜ਼ ਦਾ ਫਟਿਆ ਟਾਇਰ, 150 ਲੋਕ ਵਾਲ-ਵਾਲ ਬਚੇ

ਬਾਗਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਕਸ਼ਮੀਰ ਯਾਤਰਾ ਨੂੰ ਵਿਖਾਵਾ ਕਰਾਰ ਦੇਣ ਵਾਲੀ ਸ਼ਰੀਫ ਦੀ ਟਿੱਪਣੀ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਪਾਕਿਸਤਾਨ ਨੂੰ ਇਸ ’ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਜੋ ਸਵਾਗਤ-ਸਤਿਕਾਰ ਹੋਇਆ ਅਤੇ ਤੁਸੀਂ ਜੋ ਤਸਵੀਰਾਂ ਵੇਖੀਆਂ, ਉਸ ਤੋਂ ਇਹ ਬਿਲਕੁੱਲ ਸਪੱਸ਼ਟ ਹੈ। ਉਨ੍ਹਾਂ ਜਿਨ੍ਹਾਂ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਜ਼ਮੀਨੀ ਪੱਧਰ ’ਤੇ ਜੋ ਬਦਲਾਅ ਹੋਏ ਹਨ , ਉਹ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਲੈ ਕੇ ਉੱਠਣ ਵਾਲੇ ਕਿਸੇ ਵੀ ਸਵਾਲ ਦਾ ਬਿਲਕੁੱਲ ਸਟੀਕ ਜਵਾਬ ਹਨ।

ਇਹ ਵੀ ਪੜ੍ਹੋ : ਉੱਤਰੀ ਅਫਗਾਨਿਸਤਾਨ 'ਚ ਧਮਾਕਿਆਂ ਦੌਰਾਨ 9 ਦੀ ਮੌਤ ਤੇ 13 ਜ਼ਖਮੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News