ਚੀਨ ਵਿਵਾਦ ''ਤੇ ਬੋਲੇ PM ਮੋਦੀ- ਸਾਡੀ 1 ਇੰਚ ਜ਼ਮੀਨ ਵੱਲ ਕੋਈ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦਾ
Friday, Jun 19, 2020 - 10:00 PM (IST)
ਨਵੀਂ ਦਿੱਲੀ - ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਹਾਲ ਹੀ 'ਚ ਹਿੰਸਕ ਝੜਪ ਦੇਖਣ ਨੂੰ ਮਿਲੀ ਸੀ। ਜਿਸ ਤੋਂ ਬਾਅਦ ਚੀਨ ਦੇ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬ ਪਾਰਟੀ ਬੈਠਕ ਕੀਤੀ। ਇਸ ਤੋਂ ਬਾਅਦ ਪੀ.ਐੱਮ. ਮੋਦੀ ਨੇ ਕਿਹਾ ਕਿ ਨਾ ਉੱਥੇ ਕੋਈ ਸਾਡੀ ਸਰਹੱਦ 'ਚ ਫੜ੍ਹਿਆ ਹੋਇਆ ਹੈ, ਨਾ ਹੀ ਸਾਡੀ ਕੋਈ ਪੋਸਟ ਕਿਸੇ ਦੂਜੇ ਦੇ ਕਬਜ਼ੇ 'ਚ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬ ਪਾਰਟੀ ਬੈਠਕ ਤੋਂ ਬਾਅਦ ਕਿਹਾ ਕਿ ਨਾ ਤਾਂ ਉੱਥੇ ਕੋਈ ਸਾਡੀ ਸਰਹੱਦ 'ਚ ਵੜ੍ਹਿਆ ਹੋਇਆ ਹੈ ਅਤੇ ਨਾ ਹੀ ਸਾਡੀ ਕੋਈ ਪੋਸਟ ਕਿਸੇ ਦੂਜੇ ਦੇ ਕਬਜ਼ੇ 'ਚ ਹੈ। ਲੱਦਾਖ 'ਚ ਸਾਡੇ 20 ਬਹਾਦਰ ਸ਼ਹੀਦ ਹੋਏ ਪਰ ਜਿਨ੍ਹਾਂ ਨੇ ਭਾਰਤ ਮਾਤਾ ਵੱਲ ਅੱਖ ਚੁੱਕ ਕੇ ਦੇਖਿਆ ਸੀ, ਉਨ੍ਹਾਂ ਨੂੰ ਉਹ ਸਬਕ ਸਿਖਾ ਕੇ ਗਏ।
ਪੀ.ਐੱਮ. ਮੋਦੀ ਨੇ ਕਿਹਾ ਕਿ ਡਿਵੈਲਪਮੈਂਟ ਹੋਵੇ, ਐਕਸ਼ਨ ਹੋਵੇ, ਕਾਊਂਟਰ ਐਕਸ਼ਨ ਹੋਵੇ, ਜਲ-ਥਲ-ਨਭ 'ਚ ਸਾਡੀਆਂ ਫ਼ੌਜਾਂ ਨੂੰ ਦੇਸ਼ ਦੀ ਰੱਖਿਆ ਲਈ ਜੋ ਕਰਣਾ ਹੈ, ਉਹ ਕਰ ਰਹੀਆਂ ਹਨ। ਅੱਜ ਸਾਡੇ ਕੋਲ ਇਹ ਸਮਰੱਥਾ ਹੈ ਕਿ ਕੋਈ ਵੀ ਸਾਡੀ ਇੱਕ ਇੰਚ ਜ਼ਮੀਨ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦਾ। ਅੱਜ ਭਾਰਤ ਦੀਆਂ ਫ਼ੌਜਾਂ, ਵੱਖ-ਵੱਖ ਸੈਕਟਰਾਂ 'ਚ, ਇਕੱਠੇ ਮੂਵ ਕਰਣ 'ਚ ਵੀ ਸਮਰੱਥਾਵਾਨ ਹਨ।
ਪੀ.ਐੱਮ. ਮੋਦੀ ਨੇ ਕਿਹਾ ਕਿ ਬੀਤੇ ਸਾਲਾਂ 'ਚ ਦੇਸ਼ ਨੇ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਣ ਲਈ, ਸਰਹੱਦੀ ਖੇਤਰ 'ਚ ਇੰਫਰਾਸਟਰੱਕਚਰ ਡਿਵੈਲਪਮੈਂਟ ਨੂੰ ਪਹਿਲ ਦਿੱਤੀ ਹੈ। ਸਾਡੀਆਂ ਫ਼ੌਜਾਂ ਦੀਆਂ ਦੂਜੀਆਂ ਜਰੂਰਤਾਂ, ਜਿਵੇਂ ਫਾਇਟਰ ਪਲੇਨ, ਆਧੁਨਿਕ ਹੈਲੀਕਾਪਟਰ, ਮਿਜ਼ਾਇਲ ਡਿਫੈਂਸ ਸਿਸਟਮ ਆਦਿ 'ਤੇ ਵੀ ਅਸੀਂ ਜ਼ੋਰ ਦਿੱਤਾ ਹੈ। ਨਵੇਂ ਬਣੇ ਹੋਏ ਇੰਫਰਾਸਟਰੱਕਚਰ ਕਾਰਣ ਖਾਸਕਰ ਐੱਲ.ਏ.ਸੀ. 'ਚ ਹੁਣ ਸਾਡੀ ਪੈਟਰੋਲਿੰਗ ਦੀ ਸਮਰੱਥਾ ਵੀ ਵੱਧ ਗਈ ਹੈ।
ਪੀ.ਐੱਮ. ਨੇ ਕਿਹਾ ਕਿ ਪੈਟਰੋਲਿੰਗ ਵਧਣ ਕਾਰਣ ਹੁਣ ਚੌਕਸੀ ਵੱਧ ਗਈ ਹੈ ਅਤੇ ਐੱਲ.ਏ.ਸੀ. 'ਤੇ ਹੋ ਰਹੀਆਂ ਗਤੀਵਿਧੀਆਂ ਬਾਰੇ ਵੀ ਸਮੇਂ 'ਤੇ ਪਤਾ ਚੱਲਦਾ ਹੈ। ਜਿਨ੍ਹਾਂ ਖੇਤਰਾਂ 'ਤੇ ਪਹਿਲਾਂ ਬਹੁਤ ਨਜ਼ਰ ਨਹੀਂ ਰਹਿੰਦੀ ਸੀ, ਹੁਣ ਉੱਥੇ ਵੀ ਸਾਡੇ ਜਵਾਨ, ਚੰਗੀ ਤਰ੍ਹਾਂ ਨਿਗਰਾਨੀ ਕਰ ਰਹੇ ਹਨ, ਰਿਸਪੋਂਡ ਕਰ ਪਾ ਰਹੇ ਹਨ। ਹੁਣ ਤੱਕ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਕੋਈ ਰੋਕਦਾ-ਟੋਕਦਾ ਨਹੀਂ ਸੀ, ਹੁਣ ਸਾਡੇ ਜਵਾਨ ਰਸਤੇ-ਰਸਤੇ 'ਤੇ ਉਨ੍ਹਾਂ ਨੂੰ ਰੋਕਦੇ ਹਨ, ਟੋਕਦੇ ਹਨ ਤਾਂ ਤਣਾਅ ਵੱਧਦਾ ਹੈ।