ਹੁਣ UP ਦੇ ਵਿਆਹਾਂ ’ਚ ਨਹੀਂ ਹੋਵੇਗੀ ਰੌਣਕ! ਬੈਂਡ ਵਾਜੇ ਅਤੇ DJ 'ਤੇ ਲੱਗੀ ਪਾਬੰਦੀ

Monday, Dec 12, 2022 - 10:07 AM (IST)

ਲਖਨਊ (ਏਜੰਸੀ)- ਹੁਣ ਤੋਂ ਉੱਤਰ ਪ੍ਰਦੇਸ਼ ਦੇ ਵਿਆਹਾਂ ’ਚ ਰੌਣਕ ਦੇਖਣ ਨੂੰ ਨਹੀਂ ਮਿਲੇਗੀ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਨੇ ਲਾਊਡ ਸਪੀਕਰਾਂ ਅਤੇ ਹਾਈ ਡੈਸੀਬਲ ਆਵਾਜ਼ਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਕਿ ਹਾਈ ਡੈਸੀਬਲ ਸਾਊਂਡ ਵਾਲੇ ਵਿਆਹਾਂ ’ਚ ਹੋਣ ਵਾਲੇ ਸ਼ੋਰ ਪ੍ਰਦੂਸ਼ਣ ’ਤੇ ਰੋਕ ਲਗਾਉਣ ਲਈ ਪੁਲਸ ਸ਼ਿਕੰਜਾ ਕੱਸ ਰਹੀ ਹੈ। ਵਿਆਹਾਂ ਅਤੇ ਹੋਰ ਸਮਾਰੋਹ ਹਾਈ ਡੈਸੀਬਲ ਸੰਗੀਤ ਜਾਂ ਡੀ. ਜੇ. ਵਜਾਉਣ ਲਈ ਮੈਜਿਸਟ੍ਰੇਟ ਤੋਂ ਇਜਾਜ਼ਤ ਲੈਣੀ ਹੋਵੇਗੀ। ਫਿਰ ਉਸ ਤੋਂ ਬਾਅਦ ਫਾਰਮ ਲੈ ਕੇ ਸਥਾਨਕ ਪੁਲਸ ਸਟੇਸ਼ਨ ਅਤੇ ਉਥੋਂ ਟ੍ਰੈਫਿਕ ਪੁਲਸ ਕੋਲ ਜਾਣਾ ਹੋਵੇਗਾ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸਕੂਲੀ ਵਿਦਿਆਰਥਣ ਨੇ ਹੱਥਾਂ ਨਾਲ ਲਿਖੀ 900 ਪੰਨਿਆਂ ਦੀ ਕੁਰਾਨ

ਇਸ ਤੋਂ ਬਾਅਦ ਫਾਰਮ ਨੂੰ ਦੁਬਾਰਾ ਮੈਜਿਸਟ੍ਰੇਟ ਕੋਲ ਵਾਪਸ ਲਿਆਉਣਾ ਹੋਵੇਗਾ ਕਿਉਂਕਿ ਮੈਜਿਸਟ੍ਰੇਟ ਹੀ ਪ੍ਰਵਾਨਗੀ ਲਈ ਅੰਤਿਮ ਮੋਹਰ ਲਗਾਉਣਗੇ। ਸਾਰੇ ਨਿਯਮਾਂ ਅਤੇ ਸ਼ਰਤਾਂ ਦੇ ਪੂਰੇ ਕੀਤੇ ਜਾਣ ਨਾਲ ਰਸਮੀ ਮਨਜ਼ੂਰੀ ਲੈਣੀ ਹੋਵੇਗੀ। ਦੱਸ ਦੇਈਏ ਕਿ ਲਾਊਡ ਸਪੀਕਰਾਂ ’ਤੇ ਵੀ ਮੁਕੰਮਲ ਪਾਬੰਦੀ ਲਗਾਈ ਗਈ ਹੈ। ਦੂਜੇ ਪਾਸੇ ਇਸ ਮਾਮਲੇ ’ਤੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਈ ਡੈਸੀਬਲ ਮਿਊਜ਼ਿਕ ਤੋਂ ਇਲਾਵਾ ਉਨ੍ਹਾਂ ਦੇ ਕਈ ਜ਼ਰੂਰੀ ਕੰਮ ਹਨ। ਉੱਚੀ ਆਵਾਜ਼ ਲਈ, ਯੂ. ਪੀ. ਪੁਲਸ ਨੇ ਕਾਇਦੇ-ਕਾਨੂੰਨ ਬਣਾਏ ਹੋਏ ਹਨ। ਗੈਸਟ ਹਾਊਸਾਂ, ਫਾਰਮ ਹਾਊਸਾਂ, ਬੈਂਕੁਏਟ ਹਾਲਾਂ, ਪਾਰਕਾਂ ਅਤੇ ਕਮਿਊਨਿਟੀ ਹਾਲਾਂ ’ਚ ਵੀ ਅਜਿਹੇ ਉੱਚੀ ਆਵਾਜ਼ ਵਾਲੇ ਸੰਗੀਤ ’ਤੇ ਪਾਬੰਦੀ ਹੈ। ਇਸ ਦੇ ਨਾਲ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਭਾਰੀ ਜੁਰਮਾਨੇ ਤੋਂ ਲੈ ਕੇ ਜੇਲ੍ਹ ਤੱਕ ਦੀ ਵਿਵਸਥਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News