ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਦਿੱਤਾ ਅਸਤੀਫਾ

Wednesday, Jul 26, 2017 - 07:28 PM (IST)

ਨਵੀਂ ਦਿੱਲੀ—ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫਾ ਸੌਂਪਿਆ ਹੈ। ਨਿਤਿਸ਼ ਨੇ ਅਸਤੀਫੇ ਤੋਂ ਬਾਅਦ ਕਿਹਾ ਕਿ 20 ਮਹੀਨੇ ਤਕ ਉਨ੍ਹਾਂ ਨੇ ਗਠਬੰਧਨ ਚਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਗਠਬੰਧਨ ਧਰਮ ਦਾ ਪਾਲਣ ਕੀਤਾ। ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਦੀ ਵੀ ਕਿਸੇ ਦਾ ਅਸਤੀਫਾ ਨਹੀਂ ਮੰਗਿਆ ਸੀ, ਅਸੀਂ ਦੋਸ਼ੀਆਂ 'ਤੇ ਸਿਰਫ ਸਫਾਈ ਦੀ ਗੱਲ ਕਹੀ, ਇਸ ਮਾਹੌਲ 'ਚ ਕੰਮ ਕਰਨਾ ਸੰਭਵ ਨਹੀਂ ਸੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਦੀ ਰਿਹਾਇਸ਼ 'ਤੇ ਸ਼ਾਮ ਲਗਭਗ 6 ਵਜੇ ਸ਼ੁਰੂ ਹੋਈ ਇਸ ਬੈਠਕ 'ਚ ਪਾਰਟੀ ਦੇ ਸਾਰੇ ਵਿਧਾਇਕ ਮੌਜੂਦ ਹੋਏ। ਬੈਠਕ 'ਚ ਨਿਤਿਸ਼ ਕੁਮਾਰ ਵਲੋਂ ਕਿਸੇ ਵੱਡੇ ਫੈਸਲੇ ਦੀ ਉਮੀਦ ਜਤਾਈ ਜਾ ਰਹੀ ਸੀ।
ਲਾਲੂ ਯਾਦਵ ਨੇ ਕਿਹਾ ਕਿ ਨਿਤਿਸ਼ ਕੁਮਾਰ ਨੇ ਤੇਜਸਵੀ ਤੋਂ ਅਸਤੀਫਾ ਮੰਗਿਆ ਹਾ ਨਹੀਂ ਹੈ। ਲਾਲੂ ਨੇ ਭਾਜਪਾ 'ਤੇ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਨਿਤਿਸ਼ 'ਤੇ ਡੋਰੇ ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਿਤਿਸ਼ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ, ਉਹ ਮਹਾਗਠਬੰਧਨ ਦੇ ਨੇਤਾ ਹਨ।


Related News