ਨਿਤੀਸ਼ ਕੁਮਾਰ ਸੋਮਵਾਰ ਨੂੰ ਲੈ ਸਕਦੇ ਹਨ CM ਅਹੁਦੇ ਦੀ ਸਹੁੰ: ਸੂਤਰ

11/12/2020 11:07:46 PM

ਪਟਨਾ - ਬਿਹਾਰ ਵਿਧਾਨਸਭਾ ਨਤੀਜੇ ਆਉਣ ਤੋਂ ਬਾਅਦ ਵੀਰਵਾਰ ਨੂੰ ਨਿਤੀਸ਼ ਕੁਮਾਰ ਜੇਡੀਯੂ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਮਿਲੇ। ਨਿਤੀਸ਼ ਕੁਮਾਰ ਅਗਲੇ ਹਫ਼ਤੇ ਚੌਥੇ ਕਾਰਜਕਾਲ ਲਈ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈ ਸਕਦੇ ਹਨ ਪਰ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਸੀ.ਐੱਮ. ਨਿਤੀਸ਼ ਕੁਮਾਰ ਨੇ ਇਹ ਕਹਿੰਦੇ ਹੋਏ ਸਾਰਿਆਂ ਨੂੰ ਹੈਰਾਨ ਦਿੱਤਾ ਕਿ, ਐੱਨ.ਡੀ.ਏ. ਦਾ ਸੀ.ਐੱਮ. ਦੀਵਾਲੀ ਜਾਂ ਛੱਠ ਤੋਂ ਬਾਅਦ ਸਹੁੰ ਲੈ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ, ਨਿਤੀਸ਼ ਕੁਮਾਰ ਸੋਮਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈ ਸਕਦੇ ਹਨ।

ਨਿਤੀਸ਼ ਦੇ ਇੱਕ ਕਰੀਬੀ ਸਾਥੀ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਚੌਥੇ ਕਾਰਜਕਾਲ ਲਈ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈ ਸਕਦੇ ਹਨ ਪਰ ਤਾਰੀਖ਼ ਨੂੰ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਰਾਜਨੀਤਕ ਹਲਕਿਆਂ 'ਚ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਸੋਮਵਾਰ ਨੂੰ ਸਹੁੰ ਲੈਣਗੇ। ਉਸੇ ਦਿਨ ਭਾਈ ਦੂਜ ਤਿਉਹਾਰ ਮਨਾਇਆ ਜਾਵੇਗਾ, ਜਿਸ ਨੂੰ ਸ਼ੁੱਭ ਦਿਨ ਮੰਨਿਆ ਜਾਂਦਾ ਹੈ। ਰਾਜ-ਮਹਿਲ ਦੇ ਸੂਤਰਾਂ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਕਦੋਂ ਹੋਵੇਗਾ, ਇਸ ਬਾਰੇ ਉਨ੍ਹਾਂ ਨੂੰ ਕੋਈ ਸੰਵਾਦ ਨਹੀਂ ਮਿਲਿਆ ਹੈ । 

ਇਸ ਤੋਂ ਪਹਿਲਾਂ ਵੀਰਵਾਰ ਨੂੰ ਸੰਪਾਦਕਾਂ ਨਾਲ ਗੱਲ ਕਰਦੇ ਹੋਏ ਨਿਤੀਸ਼ ਕੁਮਾਰ ਨੇ ਕਿਹਾ ਕਿ, ਮੈਂ ਮੁੱਖ ਮੰਤਰੀ ਬਣਨ ਦਾ ਦਾਅਵਾ ਨਹੀਂ ਕੀਤਾ ਹੈ। ਇਸ 'ਤੇ ਫੈਸਲਾ ਐੱਨ.ਡੀ.ਏ. 'ਚ ਸ਼ਾਮਲ ਪਾਰਟੀਆਂ ਕਰਨਗੀਆਂ ਕਿ ਬਿਹਾਰ ਦਾ ਮੁੱਖ ਮੰਤਰੀ ਕੌਣ ਹੋਵੇਗਾ? ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕੋਈ ਦਵਾਬ ਨਹੀਂ ਹੈ, ਮੁੱਖ ਮੰਤਰੀ ਅਹੁਦੇ ਲਈ ਐੱਨ.ਡੀ.ਏ. ਦੀ ਬੈਠਕ 'ਚ ਫੈਸਲਾ ਹੋਵੇਗਾ। ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਐੱਨ.ਡੀ.ਏ. ਦੇ ਚਾਰਾਂ ਘਟਕ  (ਜੇਡੀਊ, ਬੀਜੇਪੀ, ਅਸੀਂ ਅਤੇ ਵੀ.ਆਈ.ਪੀ.) ਦਲਾਂ ਦੀ ਕੱਲ ਰਸਮੀ ਬੈਠਕ ਹੋਵੇਗੀ। ਇਸ ਬੈਠਕ 'ਚ ਸਾਰੇ ਮਹੱਤਵਪੂਰਣ ਫੈਸਲੇ ਲਈ ਜਾਣਗੇ।


Inder Prajapati

Content Editor

Related News