ਜਨਤਾ ਦਲ (ਯੂ)-ਭਾਜਪਾ ਮਿਲ ਕੇ ਲੜਨਗੇ 2020 ਦੀਆਂ ਵਿਧਾਨ ਸਭਾ ਚੋਣਾਂ : ਨਿਤੀਸ਼ ਕੁਮਾਰ

Saturday, Jun 08, 2019 - 11:00 PM (IST)

ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨੀਵਾਰ ਇਕ ਵਾਰ ਫਿਰ ਕਿਹਾ ਕਿ ਉਹ ਮੋਦੀ ਸਰਕਾਰ 'ਚ ਸ਼ਾਮਲ ਨਹੀਂ ਹੋਣਗੇ। ਇਸ ਦੇ ਬਾਵਜੂਦ ਐੱਨ. ਡੀ. ਏ. ਪੂਰੀ ਤਰ੍ਹਾਂ ਇਕਜੁੱਟ ਹੈ ਅਤੇ 2020 'ਚ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਪਾਰਟੀ ਜਨਤਾ ਦਲ (ਯੂ) ਤੇ ਭਾਜਪਾ ਮਿਲ ਕੇ ਲੜਨਗੀਆਂ।ਜਨਤਾ ਦਲ (ਯੂ) ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਦੇ ਮੌਕੇ ਨਿਤੀਸ਼ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਜਨਤਾ ਦਲ (ਯੂ) ਪੂਰੀ ਤਰ੍ਹਾਂ ਐੱਨ. ਡੀ. ਏ. ਤੇ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨਾਲ ਹੈ। ਜਿੱਥੋਂ ਤੱਕ ਕੇਂਦਰ ਸਰਕਾਰ 'ਚ ਸੰਕੇਤਕ ਅਗਵਾਈ ਦੀ ਗੱਲ ਹੈ, ਉਹ ਪਾਰਟੀ ਨੂੰ ਅੱਜ ਵੀ ਸਵੀਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਪੂਰਨ ਬਹੁਮਤ ਵਿਚ ਹੈ। ਅਜਿਹੇ ਵਿਚ ਸੰਕੇਤਕ ਹਿੱਸੇਦਾਰੀ ਦੀ ਕੋਈ ਲੋੜ ਨਹੀਂ ਹੈ। ਸਰਕਾਰ ਵਿਚ ਇਕ ਮੰਤਰੀ ਰਹੇ ਜਾਂ ਨਾ ਰਹੇ। ਇਸ ਨਾਲ ਕੀ ਫਰਕ ਪੈਂਦਾ ਹੈ।


Related News