ਨਿਤੀਸ਼ ਕੁਮਾਰ ਦਾ ਐਲਾਨ, ਬਿਹਾਰ ’ਚ ਲੱਗੇਗੀ ਅਰੁਣ ਜੇਤਲੀ ਦੀ ਮੂਰਤੀ

08/31/2019 4:22:06 PM

ਪਟਨਾ— ਨਿਤੀਸ਼ ਸਕਾਰ ਨੇ ਸਾਬਕਾ ਵਿੱਤ ਮੰਤਰੀ ਅਤੇ ਮਰਹੂਮ ਭਾਜਪਾ ਨੇਤਾ ਅਰੁਣ ਜੇਤਲੀ ਦੀ ਬਿਹਾਰ ’ਚ ਮੂਰਤੀ ਲਗਵਾਉਣ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਪ੍ਰਦੇਸ਼ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਰੁਣ ਜੇਤਲੀ ਦੀ ਜਨਮ ਤਾਰੀਕ (28 ਦਸੰਬਰ) ਨੂੰ ਹਰ ਸਾਲ ਸਰਕਾਰੀ ਸਮਾਰੋਹ ਦੇ ਤੌਰ ’ਤੇ ਮਨਾਇਆ ਜਾਵੇਗਾ। ਜ਼ਿਕਰਯੋਗ ਹ ੈਕਿ ਬੀਤੇ 24 ਅਗਸਤ ਨੂੰ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਏਮਜ਼ ’ਚ ਦਿਹਾਂਤ ਹੋ ਗਿਆ ਸੀ।

ਜੇਤਲੀ ਦੇ ਦਿਹਾਂਤ ਨੂੰ ਦੱਸਿਆ ਸੀ ਵਿਅਕਤੀਗੱਤ ਨੁਕਸਾਨ
ਜੇਤਲੀ ਦੇ ਦਿਹਾਂਤ ’ਤੇ ਦੁਖ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਵਿਅਕਤੀਗੱਤ ਨੁਕਸਾਨ ਦੱਸਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜ ’ਚ 2 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਤਲੀ ਨਾਲ ਉਨ੍ਹਾਂ ਦੇ ਵਿਅਕਤੀਗੱਤ ਸੰਬੰਧ ਸਨ। ਜੇਤਲੀ ਨੂੰ ਸਨਮਾਨਤ ਕਰਦੇ ਹੋਏ ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਪ੍ਰਦੇਸ਼ ’ਚ ਉਨ੍ਹਾਂ ਦੀ ਮੂਰਤੀ ਸਥਾਪਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਹਰ ਸਾਲ ਸਾਬਕਾ ਵਿੱਤ ਮੰਤਰੀ ਦੇ ਜਨਮ ਦਿਨ ਨੂੰ ਸਰਕਾਰੀ ਸਮਾਰੋਹ ਦੇ ਤੌਰ ’ਤੇ ਮਨਾਇਆ ਜਾਵੇਗਾ।

ਸਟੇਡੀਅਮ ਦਾ ਨਾਂ ਵੀ ਬਦਲ ਕੇ ਰੱਖਿਆ ਜੇਤਲੀ ਦੇ ਨਾਂ ’ਤੇ
ਇਸ ਤੋਂ ਪਹਿਲਾਂ ਖੇਡ ਪ੍ਰਬੰਧਨ ਦੇ ਖੇਤਰ ’ਚ ਵੀ ਸਰਗਰਮ ਸਾਬਕਾ ਵਿੱਤ ਮੰਤਰੀ ਨੂੰ ਸਨਮਾਨ ਦਿੰਦੇ ਹੋਏ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਕਰਨ ਦਾ ਐਲਾਨ ਕੀਤਾ ਗਿਆ ਸੀ। ਜੇਤਲੀ ਡੀ.ਡੀ.ਸੀ.ਏ. ਦੇ ਪ੍ਰਧਾਨ ਰਹਿ ਚੁਕੇ ਹਨ ਅਤੇ ਉਨ੍ਹਾਂ ਦੇ ਦਫ਼ਤਰ ਦੌਰਾਨ ਦਿੱਲੀ ਅਤੇ ਨੇੜੇ-ਤੇੜੇ ਦੇ ਖੇਤਰ ਤੋਂ ਕਈ ਖਿਡਾਰੀ ਕੌਮਾਂਤਰੀ ਪੱਧਰ ’ਤੇ ਚਮਕੇ ਸਨ।


DIsha

Content Editor

Related News