9ਵੀਂ ਵਾਰ CM ਬਣਦੇ ਹੀ ਨਿਤੀਸ਼ ਨੇ ਤੋੜੇ ਰਿਕਾਰਡ, ਇੰਝ ਜਿੱਤਿਆ ਬਿਹਾਰ ਦੀ ਜਨਤਾ ਦਾ ਦਿਲ

Monday, Jan 29, 2024 - 11:36 AM (IST)

ਪਟਨਾ- ਨਿਤੀਸ਼ ਕੁਮਾਰ ਨੇ ਇਕ ਵਾਰ ਫਿਰ ਰਾਜਨੀਤੀ 'ਚ ਆਪਣਾ  ਲੋਹਾ ਮਨਵਾ ਲਿਆ ਹੈ। ਨਿਤੀਸ਼ ਨੇ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਉਹ ਹੁਣ ਤੱਕ ਦੇ ਸਭ ਤੋਂ ਲੰਬੇ ਸਮੇਂ ਤੱਕ ਬਿਹਾਰ ਦੇ ਮੁੱਖ ਮੰਤਰੀ ਬਣਨ ਵਾਲੇ ਸ਼ਖ਼ਸ ਹਨ। ਉਨ੍ਹਾਂ ਤੋਂ ਬਾਅਦ ਕ੍ਰਿਸ਼ਨ ਸਿਨਹਾ ਬਿਹਾਰ 'ਚ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹੇ। ਉਨ੍ਹਾਂ ਨੇ 13 ਸਾਲ ਤੱਕ ਬਿਹਾਰ 'ਤੇ ਸ਼ਾਸਨ ਕੀਤਾ ਸੀ। 

ਇਹ ਵੀ ਪੜ੍ਹੋ- ਨਿਤੀਸ਼ ਕੁਮਾਰ ਨੇ ਰਿਕਾਰਡ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

9ਵੀਂ ਵਾਰ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਦੱਸ ਦੇਈਏ ਕਿ ਨਿਤੀਸ਼ ਹੁਣ ਤੱਕ 9ਵੀਂ ਵਾਰ ਸਹੁੰ ਚੁੱਕੀ ਹੈ। ਉਨ੍ਹਾਂ ਨੇ 6 ਵਾਰ ਭਾਜਪਾ ਪਾਰਟੀ ਦੇ ਸਮਰਥਨ ਨਾਲ ਅਤੇ 3 ਵਾਰ ਰਾਸ਼ਟਰੀ ਜਨਤਾ ਦਲ (RJD) ਦੇ ਸਮਰਥਨ ਨਾਲ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਦੱਸ ਦੇਈਏ ਕਿ ਨਿਤੀਸ਼ ਕੁਮਾਰ ਦਾ ਜਨਮ 1951 ਵਿਚ ਬਖਤਿਆਰਪੁਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇਕ ਵੈਧ ਸਨ ਅਤੇ ਇਸ ਤੋਂ ਇਲਾਵਾ ਉਹ ਸੁਤੰਤਰਤਾ ਅੰਦੋਲਨ 'ਚ ਵੀ ਸਰਗਰਮ ਰਹੇ। 

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸਾ, ਕਾਰ ਅਤੇ ਟਰੱਕ ਵਿਚਾਲੇ ਟੱਕਰ, 5 ਲੋਕਾਂ ਦੀ ਮੌਤ

JDU ਲੰਬੇ ਸਮੇਂ ਤੱਕ ਭਾਜਪਾ ਦੀ ਰਹੀ ਸਹਿਯੋਗੀ

ਨਿਤੀਸ਼ ਕੁਮਾਰ ਨੇ ਪਹਿਲੀ ਵਾਰ ਲੋਕ ਦਲ ਤੋਂ ਚੋਣ ਲੜੀ ਸੀ। ਕਾਂਗਰਸ ਦੀ ਲਹਿਰ ਵਿਚ ਵੀ ਉਨ੍ਹਾਂ ਨੇ 1985 ਵਿਚ ਹਰਨੌਤ ਸੀਟ ਤੋਂ ਵਿਧਾਨ ਸਭਾ ਦੀ ਚੋਣ ਜਿੱਤੀ। ਇਸ ਦੇ 5 ਸਾਲ ਬਾਅਦ ਲੋਕ ਸਭਾ ਦੀ ਚੋਣ ਜਿੱਤ ਕੇ ਦਿੱਲੀ ਪਹੁੰਚ ਗਏ। ਉਨ੍ਹਾਂ ਨੇ ਜਾਰਜ ਫਰਨਾਂਡੀਜ਼ ਨਾਲ ਮਿਲ ਕੇ ਸਮਤਾ ਪਾਰਟੀ ਬਣਾਈ। ਬਾਅਦ ਵਿਚ ਇਹ ਹੀ ਜੇ. ਡੀ. ਯੂ. ਬਣੀ ਅਤੇ ਕੇਂਦਰ ਵਿਚ ਲੰਬੇ ਸਮੇਂ ਤੱਕ ਭਾਜਪਾ ਦੀ ਸਹਿਯੋਗੀ ਰਹੀ। ਪਹਿਲੀ ਵਾਰ ਮੁੱਖ ਮੰਤਰੀ ਬਣਨ ਮਗਰੋਂ ਹੀ ਉਨ੍ਹਾਂ ਨੇ ਸੂਬੇ ਵਿਚ ਫਿਰੌਤੀ, ਅਗਵਾ, ਅੱਤਵਾਦ ਖਿਲਾਫ਼ ਸਖ਼ਤ ਕਦਮ ਚੁੱਕੇ। ਹਾਲਾਂਕਿ ਨਿਤੀਸ਼ ਕੁਮਾਰ ਗਠਜੋੜ ਬਿਨਾਂ ਕਦੇ ਵੀ ਚੋਣਾਂ ਨਹੀਂ ਜਿੱਤ ਸਕੇ। ਨਿਤੀਸ਼ ਕੁਮਾਰ ਨੂੰ ਹੀ ਅਤਿ-ਪਿਛੜਾ ਵਰਗ ਦੀ ਰਾਜਨੀਤੀ ਦਾ ਸਿਹਰਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ- ਅੱਜ 'ਭਾਰਤੀ ਧੁੰਨਾਂ' ਦਾ ਗਵਾਹ ਬਣੇਗਾ ਵਿਜੇ ਚੌਕ, ਸਮਾਰੋਹ 'ਚ ਸ਼ਾਮਲ ਹੋਣਗੇ PM ਅਤੇ ਰਾਸ਼ਟਰਪਤੀ

ਇੰਝ ਜਿੱਤਿਆ ਬਿਹਾਰ ਦੀ ਜਨਤਾ ਦਾ ਦਿਲ

2010 ਦੀਆਂ ਚੋਣਾਂ ਤੋਂ ਪਹਿਲਾਂ ਜਨਤਾ ਦਾ ਮੂਡ ਵੇਖਦੇ ਹੋਏ ਨਿਤੀਸ਼ ਨੇ ਫਰੀ ਸਾਈਕਲ, ਸਕੂਲ ਯੂਨੀਫਾਰਮ ਅਤੇ ਹੋਰ ਕਈ ਵਾਅਦੇ ਕੀਤੇ ਸਨ। ਇਸ ਦਾ ਫਾਇਦਾ ਵਿਧਾਨ ਸਭਾ ਚੋਣਾਂ 'ਚ ਮਿਲਿਆ ਅਤੇ ਭਾਜਪਾ-ਜੇ. ਡੀ. ਯੂ ਗਠਜੋੜ ਨੇ ਵੱਡੀ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਉਨ੍ਹਾਂ ਬਿਹਾਰ ਦੀ ਜਨਤਾ ਦਾ ਦਿਲ ਜਿੱਤਿਆ। ਇਸ ਤੋਂ ਬਾਅਦ ਦੀਆਂ ਚੋਣਾਂ ਵਿਚ ਵੀ ਉਨ੍ਹਾਂ ਨੇ ਜਨਤਾ ਨਾਲ ਵਾਅਦੇ ਕੀਤੇ ਅਤੇ ਬਿਹਾਰ ਦੀ ਸੱਤਾ 'ਤੇ ਆਪਣਾ ਕਬਜ਼ਾ ਰੱਖਿਆ। 2022 ਵਿਚ ਉਨ੍ਹਾਂ ਨੇ ਭਾਜਪਾ ਛੱਡ ਕੇ ਜੇ. ਡੀ. ਯੂ. ਨਾਲ ਸਰਕਾਰ ਬਣਾ ਲਈ। ਹੁਣ ਇਕ ਵਾਰ ਫਿਰ ਐਨ. ਡੀ. ਏ. ਵਿਚ ਵਾਪਸ ਆ ਗਏ ਹਨ। ਇਸ ਦੇ ਨਾਲ ਹੀ ਵਿਰੋਧੀ ਗਠਜੋੜ 'ਇੰਡੀਆ' ਨੂੰ ਵੀ ਵੱਡਾ ਝਟਕਾ ਲੱਗਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News