ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਨਿਤਿਨ ਗਡਕਰੀ
Saturday, Jul 29, 2023 - 05:15 PM (IST)

ਮੰਡੀ- ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ 4 ਅਗਸਤ ਯਾਨੀ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕਿਰਤਪੁਰ-ਨੇਰਚੌਕ, ਕਾਲਕਾ-ਸ਼ਿਮਲਾ ਫੋਰਲੇਨ ਅਤੇ ਹੋਰ ਨੈਸ਼ਨਲ ਹਾਈਵੇਅ (ਐੱਨ.ਐੱਚ.) ਨੂੰ ਮੀਂਹ ਨਾਲ ਹੋਏ ਨੁਕਸਾਨ ਦਾ ਨਿਰੀਖਣ ਕਰਨਗੇ। ਉਨ੍ਹਾਂ ਨਾਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨ.ਐੱਚ.ਏ.ਆਈ.) ਦੇ ਮਾਹਿਰਾਂ ਦੀ ਟੀਮ ਵੀ ਹੋਵੇਗੀ। ਇਸ ਤੋਂ ਪਹਿਲਾਂ ਗਡਕਰੀ ਦਾ ਹਿਮਾਚਲ ਆਉਣ ਦਾ ਪ੍ਰੋਗਰਾਮ ਮੰਗਲਵਾਰ ਨੂੰ ਪ੍ਰਸਤਾਵਿਤ ਸੀ ਪਰ ਸ਼ੁੱਕਰਵਾਰ ਦੁਪਹਿਰ ਪ੍ਰੋਗਰਾਮ 'ਚ ਤਬਦੀਲੀ ਕੀਤੀ ਗਈ ਹੈ।
ਕੇਂਦਰੀ ਮੰਤਰਾਲਾ ਵਲੋਂ ਐੱਨ.ਐੱਚ.ਏ.ਆਈ. ਨੂੰ ਭੇਜੇ ਗਏ ਟੂਰ ਪ੍ਰੋਗਰਾਮ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦੱਣਯੋਗ ਹੈ ਕਿ ਪ੍ਰਦੇਸ਼ 'ਚ ਭਾਰੀ ਮੀਂਹ, ਬੱਦਲ ਫਟਣ ਅਤੇ ਹੜ੍ਹ ਨਾਲ ਨੁਕਸਾਨੇ ਨੈਸ਼ਨਲ ਹਾਈਵੇਅ, ਫੋਰਲੇਨ ਪ੍ਰਾਜੈਕਟਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਮਾਹਿਰਾਂ ਦੀ ਕਮੇਟੀ ਕਿਰਤਪੁਰ ਤੋਂ ਨੇਰਚੌਕ ਤੱਕ ਦੇ ਫੋਰਲੇਨ ਦਾ ਵੀ ਨਿਰੀਖਣ ਕਰੇਗੀ। ਐੱਨ.ਐੱਚ.ਏ.ਆਈ. ਨੇ ਇਸ ਫੋਰਲੇਨ ਨੂੰ ਸ਼ੁਰੂ ਕਰਨ ਲਈ ਪ੍ਰਸਤਾਵ ਭੇਜਿਆ ਸੀ। ਜੇਕਰ ਕਮੇਟੀ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਤਾਂ ਵਾਹਨ ਚਾਲਕ ਨੇਰਚੌਕ ਤੱਕ ਫੋਰਲੇਨ 'ਤੇ ਸਫ਼ਰ ਕਰ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8