ਦਿੱਲੀ ''ਚ ਓਡ-ਈਵਨ ਦੀ ਕੋਈ ਜਰੂਰਤ ਨਹੀਂ: ਗਡਕਰੀ

09/13/2019 4:07:18 PM

ਨਵੀਂ ਦਿੱਲੀ—ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਿੱਲੀ 'ਚ ਓਡ-ਈਵਨ ਦੀ ਹੁਣ ਦਿੱਲੀ 'ਚ ਜਰੂਰਤ ਨਹੀਂ ਹੈ ਅਤੇ ਇਹ ਗੈਰ-ਜਰੂਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਰਿੰਗ ਰੋਡ ਬਣਾਉਣ ਤੋਂ ਬਾਅਦ ਰਾਜਧਾਨੀ 'ਚ ਪ੍ਰਦੂਸ਼ਣ ਘੱਟ ਹੋਵੇਗਾ। ਦੱਸ ਦੇਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਵੱਧਣ ਦੇ ਡਰ ਨੂੰ ਧਿਆਨ 'ਚ ਰੱਖ ਕੇ 4 ਨਵੰਬਰ ਤੋਂ 14 ਨਵੰਬਰ ਤੱਕ ਓਡ-ਈਵਨ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਕੇਜਰੀਵਾਲ ਦੇ ਇਸ ਫੈਸਲੇ ਤੋਂ ਬਾਅਦ ਗਡਕਰੀ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆ ਦੱਸਿਆ, ''ਮੇਰੇ ਮੁਤਾਬਕ ਓਡ-ਈਵਨ ਦੀ ਜਰੂਰਤ ਨਹੀਂ ਹੈ। ਕੇਂਦਰ ਦੇ ਰਿੰਗ ਰੋਡ ਦਾ ਨਿਰਮਾਣ ਕਰਨ ਤੋਂ ਬਾਅਦ ਰਾਜਧਾਨੀ 'ਚ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਅਗਲੇ 2 ਸਾਲਾ ਦੌਰਾਨ ਸਾਡੀਆਂ ਯੋਜਨਾਵਾਂ ਨਾਲ ਦਿੱਲੀ ਪ੍ਰਦੂਸ਼ਣ ਮੁਕਤ ਸ਼ਹਿਰ ਹੋ ਜਾਵੇਗਾ।''

PunjabKesari

ਕੇਂਦਰ ਸਰਕਾਰ ਨੇ ਹਰਿਆਣਾ ਅਤੇ ਰਾਜਸਥਾਨ ਤੋਂ ਉੱਤਰ ਪ੍ਰਦੇਸ਼ ਅਤੇ ਉਤਰਾਂਖੰਡ ਵਰਗੇ ਸੂਬਿਆਂ ਨੂੰ ਆਉਣ-ਜਾਣ ਵਾਲੇ ਵਾਹਨਾਂ ਨੂੰ ਦਿੱਲੀ 'ਚ ਦਾਖਲ ਨਾ ਹੋਣ ਕੇ ਈਸਟਰਨ ਅਤੇ ਵੈਸਟਰਨ ਫੈਰੀਫੇਰਲ ਐਕਸਪ੍ਰੈੱਸ ਵੇਅ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਐਕਸਪ੍ਰੈੱਸ ਵੇਅ ਦੇ ਬਣ ਜਾਣ ਨਾਲ ਜਿਹੜੇ ਵਾਹਨ ਦੂਜੇ ਸੂਬਿਆਂ ਨੂੰ ਜਾਂਦੇ ਹਨ, ਉਨ੍ਹਾਂ ਨੂੰ ਦਿੱਲੀ 'ਚ ਦਾਖਲ ਹੋਣ ਦੀ ਜਰੂਰਤ ਨਹੀਂ ਹੈ। ਇਸ ਕਾਰਨ ਰਾਜਧਾਨੀ 'ਚ ਪ੍ਰਦੂਸ਼ਣ ਕਾਫੀ ਘੱਟ ਹੋਇਆ ਹੈ। ਇਸ ਤੋਂ ਇਲਾਵਾ ਗਡਕਰੀ ਨੇ ਇਹ ਵੀ ਦੱਸਿਆ ਹੈ ਕਿ ਮੇਰੇ ਮੰਤਰਾਲਾ 50,000 ਕਰੋੜ ਰੁਪਏ ਨਾਲ ਸੜਕ ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹੈ। ਪ੍ਰਦੂਸ਼ਣ 'ਤੇ ਲਗਾਮ ਲਗਾਉਣ ਲਈ ਯਮੁਨਾ ਦੀ ਸਫਾਈ ਅਤੇ ਦੂਜੇ ਕੰਮ ਵੀ ਜਾਰੀ ਹਨ। ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 2 ਸਾਲਾਂ ਦੌਰਾਨ ਦਿੱਲੀ ਪ੍ਰਦੂਸ਼ਣ ਮੁਕਤ ਹੋ ਜਾਵੇਗਾ।''


Iqbalkaur

Content Editor

Related News