ਬਿਹਤਰ ਸੜਕ ਸੁਰੱਖਿਆ ਉਪਰਾਲਿਆਂ ਨੂੰ ਲਾਗੂ ਕਰਨ ਦੀ ਸਖ਼ਤ ਜ਼ਰੂਰਤ : ਗਡਕਰੀ

Monday, Mar 10, 2025 - 02:16 PM (IST)

ਬਿਹਤਰ ਸੜਕ ਸੁਰੱਖਿਆ ਉਪਰਾਲਿਆਂ ਨੂੰ ਲਾਗੂ ਕਰਨ ਦੀ ਸਖ਼ਤ ਜ਼ਰੂਰਤ : ਗਡਕਰੀ

ਨਵੀਂ ਦਿੱਲੀ- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਦੇਸ਼ ’ਚ ਲਗਾਤਾਰ ਵਧ ਰਹੇ ਸੜਕ ਹਾਦਸਿਆਂ ਨੂੰ ਕਾਬੂ ਕਰਨ ਲਈ ਬਿਹਤਰ ਸੜਕ ਸੁਰੱਖਿਆ ਉਪਰਾਲਿਆਂ ਨੂੰ ਲਾਗੂ ਕਰਨ ਦੀ ਅਤੇ ਇਸ ਦੇ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੇ ਜਾਣ ਦੀ ਸਖ਼ਤ ਜ਼ਰੂਰਤ ਹੈ। ਗਡਕਰੀ ਨੇ ਐਤਵਾਰ ਨੂੰ ਇਥੇ ‘ਸੁਰੱਖਿਅਤ ਸੜਕਾਂ ਦੀ ਨੀਤੀ’ ਵਿਸ਼ੇ ’ਤੇ ਆਯੋਜਿਤ ਸੰਮੇਲਨ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਜਾਂਚ ’ਚ ਇਹ ਪਾਇਆ ਗਿਆ ਹੈ ਕਿ ਦੇਸ਼ ’ਚ ਹੋਣ ਵਾਲੇ ਜ਼ਿਆਦਾਤਰ ਸੜਕ ਹਾਦਸੇ ਖ਼ਰਾਬ ਸਿਵਲ ਇੰਜੀਨੀਅਰਿੰਗ ਦੀ ਚੱਲੀ ਆ ਰਹੀ ਵਿਵਸਥਾ ਵਰਗੇ ਕਾਰਨਾਂ ਕਰ ਕੇ ਹੁੰਦੇ ਹਨ, ਜਿਨ੍ਹਾਂ ਨੂੰ ਬਦਲ ਕੇ ਸੜਕਾਂ ਦੇ ਡਿਜ਼ਾਈਨ, ਨਿਰਮਾਣ, ਪ੍ਰਬੰਧਨ ਅਤੇ ਅਣ-ਉਚਿਤ ਸੜਕ ਸੰਕੇਤਾਂ ਵਰਗੇ ਕਈ ਕਾਰਨਾਂ ’ਤੇ ਧਿਆਨ ਦੇਣ ਦੀ ਲੋੜ ਹੈ। ਗਡਕਰੀ ਨੇ ਸੜਕ ਹਾਦਸਿਆਂ ਦਾ ਅੰਕੜਾ ਦਿੰਦੇ ਹੋਏ ਦੱਸਿਆ ਕਿ ਭਾਰਤ ’ਚ 4,80,000 ਸੜਕ ਹਾਦਸਿਆਂ ’ਚ 1,80,000 ਲੋਕਾਂ ਦੀ ਮੌਤ ਹੋਈ ਅਤੇ ਲਗਭਗ 4,00,000 ਲੋਕ ਗੰਭੀਰ ਤੌਰ ’ਤੇ ਜ਼ਖ਼ਮੀ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News