ਖਰਾਬ ਸੜਕ ਬਣਾਉਣ ਵਾਲੇ ਠੇਕੇਦਾਰਾਂ 'ਤੇ ਵੀ ਹੋਵੇਗੀ ਕਾਰਵਾਈ : ਨਿਤਿਨ ਗਡਕਰੀ
Friday, Sep 27, 2019 - 06:10 PM (IST)
ਨਵੀਂ ਦਿੱਲੀ — ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਨਵੇਂ ਮੋਟਰ ਵਹੀਕਲ ਐਕਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵੀਟਰ ਹੈਂਡਲ ਤੋਂ ਟਵੀਟ ਕੀਤਾ ਕਿ ਖਰਾਬ ਸੜਕ ਬਣਾਉਣ ਵਾਲੇ ਠੇਕੇਦਾਰਾਂ 'ਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ।
ਗਡਕਰੀ ਨੇ ਟਵਿਟਰ 'ਤੇ ਕਿਹਾ ਕਿ ਨਵੇਂ ਮੋਟਰ ਵਹੀਕਲ ਐਕਟ 2019 ਦੇ ਤਹਿਤ ਸਿਰਫ ਆਮ ਲੋਕਾਂ ਲਈ ਪੈਨੇਲਟੀ ਅਤੇ ਜੁਰਮਾਨੇ ਦੀ ਰਾਸ਼ੀ ਨਹੀਂ ਵਧਾਈ ਗਈ ਸਗੋਂ ਸੜਕਾਂ ਤੇ ਠੇਕੇਦਾਰਾਂ ਵੱਲੋਂ ਖਰਾਬ ਸੜਕ ਡਿਜ਼ਾਇਨ ਅਤੇ ਸਾਂਭ ਸੰਭਾਲ 'ਚ ਲਾਪਰਵਾਹੀ ਕਰਨ 'ਤੇ 1 ਲੱਖ ਰੁਪਏ ਤਕ ਦਾ ਜੁਰਮਾਨਾ ਹੋ ਸਕਦਾ ਹੈ।