ਨੀਤਾ ਅੰਬਾਨੀ ਵੱਲੋਂ 'Her Circle EveryBODY' ਸਕੀਮ ਸ਼ੁਰੂ, ਔਰਤਾਂ ਨੂੰ ਆਕਰਸ਼ਕ ਸੇਵਾਵਾਂ ਪ੍ਰਦਾਨ ਕਰਨ ਦਾ ਉਦੇਸ਼
Wednesday, Mar 08, 2023 - 09:22 PM (IST)

ਨੈਸ਼ਨਲ ਡੈਸਕ : ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਚੇਅਰਪਰਸਨ ਨੀਤਾ ਅੰਬਾਨੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 'Her Circle EveryBODY' ਪ੍ਰਾਜੈਕਟ ਲਾਂਚ ਕੀਤਾ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਔਰਤਾਂ ਨਾਲ ਸਬੰਧਤ ਅਤੇ ਆਕਰਸ਼ਕ ਸੇਵਾਵਾਂ ਪ੍ਰਦਾਨ ਕਰਨਾ ਹੈ। ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਔਰਤਾਂ ਲਈ ਇਕ ਸੁਰੱਖਿਅਤ, ਸਮਾਵੇਸ਼ੀ ਅਤੇ ਵਿਕਾਸ-ਮੁਖੀ ਡਿਜੀਟਲ ਪਲੇਟਫਾਰਮ ਬਣਾਉਣ ਲਈ 2021 ਵਿੱਚ 'ਹਰ ਸਰਕਲ' ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : Big News : ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰੇਗੀ ਭਾਜਪਾ, ਜਾਣੋ ਕਦੋਂ ਤੇ ਕਿਉਂ?
ਰਿਲਾਇੰਸ ਫਾਊਂਡੇਸ਼ਨ ਨੇ ਇੱਕ ਬਿਆਨ 'ਚ ਕਿਹਾ ਕਿ ਆਪਣੀ ਦੂਜੀ ਵਰ੍ਹੇਗੰਢ 'ਤੇ ਮੰਚ 310 ਮਿਲੀਅਨ ਦੀ ਬੇਮਿਸਾਲ ਪਹੁੰਚ ਦੇ ਨਾਲ ਔਰਤਾਂ ਲਈ ਭਾਰਤ ਦਾ ਸਭ ਤੋਂ ਵੱਡਾ ਡਿਜੀਟਲ ਪਲੇਟਫਾਰਮ ਬਣ ਗਿਆ ਹੈ। EveryCircle ਐਪ ਗੂਗਲ ਪਲੇ ਸਟੋਰ ਅਤੇ iOS ਐਪ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਔਰਤਾਂ ਨਾਲ ਸਬੰਧਤ ਸਾਰੀਆਂ ਸਮੱਗਰੀਆਂ ਨੂੰ ਇੱਕ ਥਾਂ 'ਤੇ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਰਦਾਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ 'ਚ ਹੋਲੇ-ਮਹੱਲੇ ਦੀ ਸਮਾਪਤੀ, ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ
ਇਹ ਐਪ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿੱਚ ਉਪਲਬਧ ਹੈ। ਇਸ ਕੜੀ ਵਿੱਚ 'Her Circle EveryBODY' ਪ੍ਰਾਜੈਕਟ ਦੇ ਲਾਂਚ ਮੌਕੇ ਨੀਤਾ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਦਾ ਸਰਕਲ ਦੋਸਤਾਂ ਲਈ ਤੇ ਉਨ੍ਹਾਂ ਦੀ ਇਕਜੁੱਟਤਾ ਲਈ ਹੈ। ਇਕ ਏਕਤਾ ਜੋ ਸਮਾਨਤਾ, ਸ਼ਮੂਲੀਅਤ ਅਤੇ ਸਾਰਿਆਂ ਲਈ ਸਤਿਕਾਰ 'ਤੇ ਅਧਾਰਤ ਹੈ। 'Her Circle EveryBODY' ਸਾਡੇ ਨਵੇਂ ਪ੍ਰਾਜੈਕਟ ਦਾ ਮੁੱਖ ਮੰਤਰ ਹੈ।