ਨਿਸ਼ੀਕਾਂਤ ਦੂਬੇ ਨੇ ਮੁਆਫ਼ੀ ਮੰਗੀ, ਕਿਹਾ - ਬੀਜੂ ਪਟਨਾਇਕ ਮਹਾਨ ਨੇਤਾ

Wednesday, Apr 01, 2026 - 11:42 PM (IST)

ਨਿਸ਼ੀਕਾਂਤ ਦੂਬੇ ਨੇ ਮੁਆਫ਼ੀ ਮੰਗੀ, ਕਿਹਾ - ਬੀਜੂ ਪਟਨਾਇਕ ਮਹਾਨ ਨੇਤਾ

ਨਵੀਂ ਦਿੱਲੀ- ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਓਡਿਸ਼ਾ ਦੇ ਸਾਬਕਾ ਮੁੱਖ ਮੰਤਰੀ ਬੀਜੂ ਪਟਨਾਇਕ ਬਾਰੇ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗ ਲਈ ਹੈ। ਬੁੱਧਵਾਰ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ ਕਿ ਬੀਜੂ ਬਾਬੂ ਸਾਡੇ ਲਈ ਹਮੇਸ਼ਾ ਮਹਾਨ ਨੇਤਾ ਰਹੇ ਹਨ ਤੇ ਰਹਿਣਗੇ। ਜੇ ਮੇਰੇ ਬਿਆਨ ਨੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਬਿਨਾਂ ਸ਼ਰਤ ਮੁਆਫ਼ੀ ਮੰਗਦਾ ਹਾਂ।

ਉਨ੍ਹਾਂ ਕਿਹਾ ਕਿ ਮੇਰੀਆਂ ਟਿੱਪਣੀਆਂ ਨਿੱਜੀ ਰਾਏ ਸਨ । ਉਨ੍ਹਾਂ ਦਾ ਗਲਤ ਅਰਥ ਕੱਢਿਆ ਗਿਆ। ਨਹਿਰੂ ਬਾਰੇ ਮੇਰੀਆਂ ਟਿੱਪਣੀਆਂ ਬੀਜੂ ਪਟਨਾਇਕ ਨਾਲ ਜੋੜੀਆਂ ਜਾ ਰਹੀਆਂ ਸਨ, ਜੋ ਗਲਤ ਹੈ।

ਦੱਸਣਯੋਗ ਹੈ ਕਿ 27 ਮਾਰਚ ਨੂੰ ਨਵੀਂ ਦਿੱਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੂਬੇ ਨੇ ਦੋਸ਼ ਲਾਇਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 1962 ਦੀ ਜੰਗ ਸਮੇ ਅਮਰੀਕਾ ਤੇ ਸੀ. ਆਈ. ਏ. ਤੋਂ ਮਦਦ ਮੰਗੀ ਸੀ ਤੇ ਬੀਜੂ ਪਟਨਾਇਕ ਅਮਰੀਕਾ, ਸੀ. ਆਈ. ਏ. ਤੇ ਨਹਿਰੂ ਦਰਮਿਆਨ ਕੜੀ ਸਨ।


author

Rakesh

Content Editor

Related News