ਤਾਂ ਇਸ ਤਰ੍ਹਾਂ ਇਕ ਕਰਮਚਾਰੀ ਦੀ ਸਮਝਦਾਰੀ ਕਾਰਨ ਗ੍ਰਿਫਤਾਰ ਹੋ ਸਕਿਆ ਨੀਰਵ ਮੋਦੀ

Thursday, Mar 21, 2019 - 08:56 AM (IST)

ਤਾਂ ਇਸ ਤਰ੍ਹਾਂ ਇਕ ਕਰਮਚਾਰੀ ਦੀ ਸਮਝਦਾਰੀ ਕਾਰਨ ਗ੍ਰਿਫਤਾਰ ਹੋ ਸਕਿਆ ਨੀਰਵ ਮੋਦੀ

ਲੰਡਨ — ਭਾਰਤੀ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੂੰ 13,700 ਕਰੋੜ ਦਾ ਚੂਨਾ ਲਗਾ ਕੇ ਵਿਦੇਸ਼ ਭੱਜਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਲੰਡਨ ਦੀ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰਕੇ ਉਸਨੂੰ 29 ਮਾਰਚ ਤੱਕ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ। ਹੁਣ ਉਹ ਜ਼ਿਆਦਾ ਦੇਰ ਭਾਰਤੀ ਜਾਂਚ ਏਜੰਸੀਆਂ ਤੋਂ ਵੀ ਬਚ ਕੇ ਨਹੀਂ ਰਹਿ ਸਕਦਾ। ਲੰਡਨ 'ਚ ਪਿਛਲੇ ਕੁਝ ਦਿਨਾਂ 'ਚ ਲੁਕ ਕੇ ਰਹਿ ਰਹੇ ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਪੁਲਸ ਨੇ ਗ੍ਰਿਫਤਾਰ ਕਰ ਲਿਆ। ਨੀਰਵ ਨੂੰ ਗ੍ਰਿਫਾਤਰੀ ਦੇ ਕੁਝ ਹੀ ਘੰਟਿਆਂ ਬਾਅਦ ਸਥਾਨਕ ਕੋਰਟ ਵਿਚ ਵੀ ਪੇਸ਼ ਕੀਤਾ ਗਿਆ ਜਿਥੋਂ ਉਸਨੂੰ 29 ਮਾਰਚ 2019 ਤੱਕ ਹਿਰਾਸਤ 'ਚ ਰੱਖਣ ਦਾ ਆਦੇਸ਼ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘਪਲੇ ਦਾ ਦੋਸ਼ੀ ਜੇਕਰ ਗ੍ਰਿਫਤਾਰ ਵੀ ਹੋਇਆ ਤਾਂ ਉਹ ਵੀ ਇਕ ਬੈਂਕ ਵਿਚੋਂ ਹੀ।  

ਇਸ ਤਰ੍ਹਾਂ ਗ੍ਰਿਫਤਾਰ ਹੋਇਆ ਨੀਰਵ ਮੋਦੀ

ਲੰਡਨ ਦੀ ਵੇਸਟਮਿੰਸਟਰ ਕੋਰਟ 'ਚ ਸੁਣਵਾਈ ਦੌਰਾਨ ਪਤਾ ਲੱਗਾ ਹੈ ਕਿ ਨੀਰਵ ਮੋਦੀ ਨੂੰ ਮੇਟ੍ਰੋਂ ਦੀ ਇਕ ਬ੍ਰਾਂਚ ਵਿਚੋਂ ਫੜਿਆ ਗਿਆ ਹੈ। ਇਕ ਚੌਕੰਣੇ ਬੈਂਕ ਅਧਿਕਾਰੀ ਦੀ ਸਹਾਇਤਾ ਨਾਲ ਅਜਿਹਾ ਹੋ ਸਕਿਆ। ਨੀਰਵ ਮੋਦੀ ਮੰਗਲਵਾਰ ਨੂੰ ਬੈਂਕ ਵਿਚ ਆਪਣਾ ਖਾਤਾ ਖੁਲ੍ਹਵਾਉਣ ਲਈ ਪਹੁੰਚਿਆ ਸੀ। ਬੈਂਕ ਦੇ ਕਲਰਕ ਨੇ ਬੈਂਕਿੰਗ ਘਪਲੇ ਦੇ ਦੋਸ਼ੀ ਹੀਰਾ ਵਪਾਰੀ ਨੂੰ ਪਛਾਣ ਲਿਆ ਅਤੇ ਤੁਰੰਤ ਸਕਾਟਲੈਂਡ ਯਾਰਡ ਨੂੰ ਖਬਰ ਕਰ ਦਿੱਤੀ। ਕੁਝ ਹੀ ਸਮੇਂ ਵਿਚ ਉਥੇ ਮੇਟ੍ਰੋਪੋਲਿਟਿਨ ਪੁਲਸ ਅਧਿਕਾਰੀ ਪਹੁੰਚ ਗਏ ਅਤੇ ਨੀਰਵ ਮੋਦੀ ਨੂੰ ਗ੍ਰਿਫਤਾਰ ਕਰ ਲਿਆ। ਨੀਰਵ ਮੋਦੀ ਨੂੰ ਜਿਥੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਇਸ ਗੱਲ ਦੇ ਸੰਕੇਤ ਮਿਲਦੇ ਹਨ ਕਿ ਨੀਰਵ ਮੋਦੀ ਵੈਸਟ ਐਂਡ ਦੇ ਉਸੇ ਆਲੀਸ਼ਾਨ ਅਪਾਰਟਮੈਂਟ ਵਿਚ ਰਹਿ ਰਿਹਾ ਸੀ ਜਿਥੇ ਉਸ ਦੇ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ।

ਜ਼ਿਕਰਯੋਗ ਹੈ ਕਿ ਨੀਰਵ ਮੋਦੀ ਨੂੰ ਪੁੱਛਗਿੱਛ ਲਈ ਭਾਰਤ ਲਿਆ ਕੇ ਅਤੇ ਇਸ ਘਪਲੇ ਵਿਚ ਸ਼ਾਮਲ ਹੋਰ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਭਾਰਤੀ ਜਾਂਚ ਏਜੰਸੀਆਂ ਲਈ ਇਸ ਗ੍ਰਿਫਤਾਰੀ ਨੂੰ  ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਇਨਫੋਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਇਸ ਮਾਮਲੇ ਵਿਚ ਨੀਰਵ ਮੋਦੀ ਦੀ ਹਵਾਲਗੀ ਲਈ ਲੰਡਨ ਦੀ ਇਕ ਅਦਾਲਤ ਵਿਚ ਅਪੀਲ ਕੀਤੀ ਸੀ। ਅਦਾਲਤ ਨੇ ਅਪੀਲ 'ਤੇ ਸੁਣਵਾਈ ਕਰਦੇ ਹੋਏ ਮੰਗਲਵਾਰ ਨੂੰ ਨੀਰਵ ਦੇ ਖਿਲਾਫ ਗ੍ਰਿਫਾਤਾਰੀ ਵਾਰੰਟ ਜਾਰੀ ਕੀਤਾ ਸੀ।


Related News