ਨੀਰਵ ਮੋਦੀ ਤੇ ਉਸ ਦੇ ਪਰਿਵਾਰ ਨੂੰ ਅਦਾਲਤ ''ਚ ਪੇਸ਼ ਹੋਣ ਲਈ ਸੰਮਨ ਜਾਰੀ

Saturday, Aug 11, 2018 - 10:50 PM (IST)

ਨਵੀਂ ਦਿੱਲੀ—ਵਿਸ਼ੇਸ਼ 'ਭਗੌੜਾ ਆਰਥਿਕ ਅਪਰਾਧ ਕਾਨੂੰਨ' ਅਦਾਲਤ ਨੇ 2 ਅਰਬ ਅਮਰੀਕੀ ਡਾਲਰ ਦੇ ਬੈਂਕ ਘਪਲੇ ਦੇ ਮੁੱਖ ਮੁਲਜ਼ਮ ਭਗੌੜੇ ਹੀਰਿਆਂ ਦੇ ਵਪਾਰੀ ਨੀਰਵ ਮੋਦੀ ਦੀ ਭੈਣ ਅਤੇ ਭਰਾ ਨੂੰ ਅੱਜ ਜਨਤਕ ਸੰਮਨ ਜਾਰੀ ਕਰ ਕੇ ਉਨ੍ਹਾਂ ਨੂੰ  25 ਸਤੰਬਰ ਲਈ ਪੇਸ਼ ਹੋਣ ਲਈ ਕਿਹਾ ਹੈ।
ਇਨ੍ਹਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਅਦਾਲਤ ਸਾਹਮਣੇ ਪੇਸ਼ ਨਾ ਹੋਏ ਤਾਂ ਉਨ੍ਹਾਂ ਦੀ ਜਾਇਦਾਦ ਨਵੇਂ ਕਾਨੂੰਨ ਤਹਿਤ ਜ਼ਬਤ ਕਰ ਲਈ ਜਾਵੇਗੀ। ਐੱਮ. ਐੱਸ. ਆਜ਼ਮੀ ਦੀ ਅਦਾਲਤ ਨੇ ਪ੍ਰਮੁੱਖ ਅਖਬਾਰਾਂ ਵਿਚ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਅਤੇ ਭਰਾ ਨਿਸ਼ਾਲ ਮੋਦੀ ਦੇ ਨਾਂ 3 ਜਨਤਕ ਨੋਟਿਸ ਜਾਰੀ ਕੀਤੇ ਹਨ ਕਿਉਂਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨਵੇਂ ਕਾਨੂੰਨ ਦੇ ਤਹਿਤ ਇਕ ਅਰਜ਼ੀ ਵਿਚ ਇਨ੍ਹਾਂ ਨੂੰ 'ਹਿੱਤਬੱਧ ਵਿਅਕਤੀਆਂ' ਵਿਚ ਗਿਣਿਆ  ਹੈ। ਈ. ਡੀ. ਨੇ ਦੋਵਾਂ 'ਤੇ ਕਾਲੇ ਧਨ ਨੂੰ ਚਿੱਟਾ ਕਰਨ 'ਚ ਸ਼ਾਮਲ ਹੋਣ ਅਤੇ ਭਾਰਤ ਤੋਂ ਫਰਾਰ ਹੋਣ ਦੇ ਦੋਸ਼ ਲਾਏ ਹਨ। ਅਦਾਲਤ ਨੇ ਦੋਵਾਂ ਨੂੰ 25 ਸਤੰਬਰ ਨੂੰ ਸਵੇਰੇ 11 ਵਜੇ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਇਸੇ ਤਰੀਕ ਨੂੰ ਨੀਰਵ ਮੋਦੀ ਨੂੰ ਵੀ ਪੇਸ਼ ਹੋਣ ਲਈ ਤਲਬ ਕੀਤਾ ਗਿਆ ਹੈ।


Related News