ਨਿਰਮਲਾ ਸੀਤਾਰਮਣ ਨੇ ਅਮਰੀਕੀ ਵਣਜ ਮੰਤਰੀ ਨਾਲ ਕੀਤੀ ਮੁਲਾਕਾਤ, ਵਪਾਰ ਤੇ ਨਿਵੇਸ਼ ਵਧਾਉਣ 'ਤੇ ਕੀਤੀ ਚਰਚਾ

Thursday, Mar 09, 2023 - 08:56 PM (IST)

ਨਿਰਮਲਾ ਸੀਤਾਰਮਣ ਨੇ ਅਮਰੀਕੀ ਵਣਜ ਮੰਤਰੀ ਨਾਲ ਕੀਤੀ ਮੁਲਾਕਾਤ, ਵਪਾਰ ਤੇ ਨਿਵੇਸ਼ ਵਧਾਉਣ 'ਤੇ ਕੀਤੀ ਚਰਚਾ

ਨਵੀਂ ਦਿੱਲੀ (ਭਾਸ਼ਾ): ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਅਮਰੀਕੀ ਵਣਜ ਮੰਤਰੀ ਜੀਨਾ ਰਾਇਮੋਂਡੋ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਆਗੂਆਂ ਨੇ ਭਾਰਤ ਦੀਆਂ ਜੀ-20 ਤਰਜੀਹਾਂ ਤੇ ਦੁਵੱਲਾ ਵਪਾਰ ਤੇ ਨਿਵੇਸ਼ ਵਧਾਉਣ ਜਿਹੇ ਮੁੱਦਿਆਂ 'ਤੇ ਚਰਚਾ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਕਬੂਤਰ ਰਾਹੀਂ ਹੋ ਰਹੀ ਸੀ ਜਾਸੂਸੀ! ਪੁਲਸ ਵੱਲੋਂ ਵੱਖ-ਵੱਖ ਮਾਹਰਾਂ ਤੋਂ ਕਰਵਾਈ ਜਾ ਰਹੀ ਜਾਂਚ

PunjabKesari

ਵਿੱਤ ਮੰਤਰਾਲੇ ਨੇ ਟਵੀਟ ਕਰ ਕਿਹਾ ਕਿ ਸੀਤਾਰਮਣ ਤੇ ਰਾਇਮੋਂਡੋ ਨੇ ਮਜ਼ਬੂਤ ਆਰਥਿਕ ਤੇ ਵਿੱਤੀ ਸਬੰਧਾਂ 'ਤੇ ਕੇਂਦ੍ਰਿਤ ਭਾਰਤ-ਅਮਰੀਕਾ ਦੇ ਠੋਸ ਤੇ ਬਹੁਪੱਖੀ ਰਿਸ਼ਤਿਆਂ ਦੀ ਵੀ ਸ਼ਲਾਘਾ ਕੀਤੀ। ਰਾਇਮੋਂਡੋ ਇੱਥੇ ਭਾਰਤ-ਅਮਰੀਕਾ ਵਣਜ ਵਾਰਤਾ ਤੇ 10 ਮਾਰਚ ਨੂੰ ਹੋਣ ਵਾਲੀ ਭਾਰਤ ਅਮਰੀਕਾ ਸੀ.ਈ.ਓ. ਫੋਰਮ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਈ ਹੈ। ਇਨ੍ਹਾਂ ਮੀਟਿੰਗਾਂ ਵਿਚ ਵੱਖ-ਵੱਖ ਖੇਤਰਾਂ ਵਿਚ ਸਹਿਯੋਗ 'ਤੇ ਚਰਚਾ ਕੀਤੀ ਜਾਵੇਗੀ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਤੇ ਨਿਵੇਸ਼ ਦੇ ਨਵੇਂ ਮੌਕੇ ਖੁੱਲ੍ਹਣਗੇ। 

PunjabKesari

ਇਹ ਖ਼ਬਰ ਵੀ ਪੜ੍ਹੋ - ਰਿਸ਼ਤੇਦਾਰ ਘਰ ਅਫ਼ਸੋਸ ਕਰਨ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 5 ਜੀਆਂ ਦੀ ਹੋਈ ਦਰਦਨਾਕ ਮੌਤ

PunjabKesari

ਮੰਤਰਾਲੇ ਨੇ ਇਕ ਵੱਖਰੇ ਟਵੀਟ ਵਿਚ ਦੱਸਿਆ ਕਿ ਮਾਸਟਰਕਾਡਰਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਮਾਈਕਲ ਮੀਬੈਕ ਨੇ ਵੀ ਵੀਰਵਾਰ ਨੂੰ ਸੀਤਾਰਮਣ ਨਾਲ ਮੁਲਾਕਾਤ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News