ਬਜਟ 2020 : ਵਿੱਤ ਮੰਤਰੀ ਦੇ ਐਲਾਨਾਂ ''ਤੇ ਇਕ ਝਾਤ

02/01/2020 6:05:00 PM

ਨਵੀਂ ਦਿੱਲੀ : ਵਿੱਤੀ ਸਾਲ 2020-21 ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਬਜਟ ਪੜ੍ਹਿਆ ਗਿਆ। ਨਿਰਮਲਾ ਵੱਲੋਂ ਪੇਸ਼ ਕੀਤੇ ਗਏ ਬਜਟ 'ਤੇ ਦੇਸ਼ ਹੀ ਨਹੀਂ ਪੂਰੀ ਦੁਨੀਆ ਦੀ ਵੀ ਨਜ਼ਰ ਰਹੀ। ਅਰਥਵਿਵਸਥਾ ਦੀ ਹਾਲਤ ਬਹੁਤ ਖਰਾਬ ਹੈ, ਅਜਿਹੇ 'ਚ ਲੋਕਾਂ ਨੂੰ ਇਸ ਵਾਰ ਦੇ ਬਜਟ ਤੋਂ ਕਾਫੀ ਉਮੀਦਾਂ ਹਨ। ਬਜਟ ਦੀ ਤਿਆਰੀ ਤਾਂ ਉਂਝ ਪਹਿਲੇ ਹੀ ਸ਼ੁਰੂ ਹੋ ਜਾਂਦੀ ਹੈ ਪਰ ਖਾਸ ਕਰਕੇ ਦਸਬੰਰ ਤੋਂ ਇਸ 'ਚ ਕਾਫੀ ਤੇਜ਼ੀ ਆਈ। ਆਓ ਮਾਰਦੇ ਹਾਂ ਵਿੱਤ ਮੰਤਰੀ ਦੇ ਐਲਾਨਾਂ 'ਤੇ ਇਕ ਝਾਤ-

* ਕਿਸਾਨ ਕ੍ਰੇਡਿਟ ਲਈ 15 ਲੱਖ ਕਰੋੜ ਰੁਪਏ ਦਾ ਟੀਚਾ।
* 20 ਲੱਖ ਕਿਸਾਨਾਂ ਨੂੰ ਸੋਲਰ ਪੰਪ ਲਗਾਉਣ 'ਚ ਮਦਦ ਦੇਵੇਗੀ ਸਰਕਾਰ।
* ਖੇਤੀ ਤੇ ਪੇਂਡੂ ਵਿਕਾਸ ਲਈ 2.83 ਲੱਖ ਕਰੋੜ ਦੀ ਵੰਡ
* ਪੀ. ਐੱਮ. ਕੁਮੂਮ ਸਕੀਮ ਦੇ ਰਾਹੀਂ ਕਿਸਾਨਾਂ ਦੇ ਪੰਪ ਨੂੰ ਸੋਲਸ ਪੰਪ ਨਾਲ ਜੋੜਿਆ ਜਾਵੇਗਾ। ਇਸ 'ਚ 20 ਲੱਖ ਕਿਸਾਨਾਂ ਨੂੰ ਯੋਜਨਾ ਨਾਲ ਜੋੜਿਆ ਜਾਵੇਗਾ। ਇਸ ਦੇ ਇਲਾਵਾ 15 ਲੱਖ ਕਿਸਾਨਾਂ ਦੇ ਗ੍ਰਿਡ ਪੰਪ ਨੂੰ ਵੀ ਸੋਲਰ ਨਾਲ ਜੋੜਿਆ ਜਾਵੇਗਾ।
* 53 ਹਜ਼ਾਰ 700 ਕਰੋੜ ਅਨੁਸੂਚਿਤ ਜਨਜਾਤੀ ਦੇ ਕਲਿਆਣ ਲਈ
* ਇੰਸ਼ੋਰੈਂਸ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।
* 5 ਲੱਖ ਤੱਕ ਦੀ ਆਮਦਨੀ ਵਾਲਿਆਂ ਨੂੰ ਹੁਣ ਕੋਈ ਟੈਕਸ ਨਹੀਂ ਦੇਣਾ ਹੋਵੇਗਾ।
* ਹੁਣ 5 ਤੋਂ 7.50 ਲੱਖ ਰੁਪਏ ਤੱਕ ਆਮਦਨੀ ਵਾਲਿਆਂ ਨੂੰ ਹੁਣ 10 ਫੀਸਦੀ ਟੈਕਸ ਦੇਣਾ ਹੁੰਦਾ ਸੀ। ਜਿਹੜਾ ਕਿ ਪਹਿਲਾਂ 20 ਫੀਸਦੀ ਦੀ ਦਰ ਨਾਲ ਲਿਆ ਜਾਂਦਾ ਸੀ।
* ਜਿਨ੍ਹਾਂ ਦੀ ਆਮਦਨੀ 7.50 ਲੱਖ ਰੁਪਏ ਤੱਕ ਹੈ , ਉਨ੍ਹਾਂ ਨੇ ਹੁਣ 15 ਫੀਸਦੀ ਟੈਕਸ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਇਨ੍ਹਾਂ ਟੈਕਸਦਾਤਿਆਂ ਨੂੰ 15 ਫੀਸਦੀ ਟੈਕਸ ਦੇਣਾ ਹੁੰਦਾ ਸੀ।
* 10 ਤੋਂ 12.5 ਲੱਖ ਰੁਪਏ ਤੱਕ ਦੀ ਕਮਾਈ ਲਈ 20  ਫੀਸਦੀ ਟੈਕਸ ਦੇਣਾ ਪਏਗਾ। ਜਿਹੜਾ ਕਿ ਪਹਿਲਾਂ 30 ਫੀਸਦੀ ਦੇਣਾ ਹੁੰਦਾ ਸੀ।
* ਹੁਣ 12.5-15 ਲੱਖ ਰੁਪਏ ਤੱਕ ਦੀ ਕਮਾਈ ਲਈ 25 ਫੀਸਦੀ ਟੈਕਸ ਦੇਣਾ ਪਵੇਗਾ। ਜਿਹੜਾ ਕਿ ਪਹਿਲਾਂ 30 ਫੀਸਦੀ ਹੀ ਦੇਣਾ ਹੁੰਦਾ ਸੀ।
* ਮਹਿਲਾ ਕਿਸਾਨਾਂ ਲਈ ਧਨ ਲਕਸ਼ਮੀ ਯੋਜਨਾ ਦਾ ਐਲਾਨ ਕੀਤਾ, ਜਿਸ ਦੇ ਤਹਿਤ ਬੀਜ ਨਾਲ ਜੁੜੀਆਂ ਯੋਜਨਾਵਾਂ 'ਚ ਮਹਿਲਾਵਾਂ ਨੂੰ ਮੁੱਖ ਰੂਪ ਨਾਲ ਜੋੜਿਆ ਜਾਵੇਗਾ।
* ਦੁੱਧ ਮਾਸ, ਮੱਛੀ ਸਮੇਤ ਖਰਾਬ ਹੋਣ ਵਾਲੀਆਂ ਯੋਜਨਾਵਾਂ ਲਈ ਰੇਲ ਵੀ ਚਲਾਈ ਜਾਵੇਗੀ।
* ਦੁੱਧ ਦੇ ਪ੍ਰਾਡੈਕਟ ਨੂੰ ਦੁੱਗਣਾ ਕਰਨ ਲਈ ਸਰਕਾਰ ਵਲੋਂ ਯੋਜਨਾ ਚਲਾਈ ਜਾਵੇਗੀ।
* ਸਾਰੇ ਵਪਾਰਕ ਬੈਂਕਾਂ ਦੀ ਨਿਗਰਾਨੀ ਹੋ ਰਹੀ ਹੈ, ਬੈਂਕਾਂ 'ਚ ਪੈਸੇ ਸੁਰੱਖਿਅਤ।
* ਜਮਾ ਕਰਤਾਵਾਂ ਦੀ ਰਕਮ ਦਾ ਬੀਮਾ ਕਵਰੇਜ ਇਕ ਲੱਖ ਕੀਤਾ ਜਾਵੇਗਾ।
* ਨੌਕਰੀਪੇਸ਼ਾ ਲੋਕਾਂ ਲਈ ਨਵੀਂ ਪੈਨਸ਼ਨ ਸਕੀਮ ਸ਼ੁਰੂ ਹੋਵੇਗੀ।
* 6000 ਕਿ.ਮੀ. ਵਾਲੇ ਹਾਈਵੇਅ ਮਾਨਿਟਾਈਜ਼ ਕੀਤਾ ਜਾਵੇਗਾ, ਦੇਸ਼ 'ਚ 2024 ਤਕ 100 ਨਵੇਂ ਹਵਾਈ ਅੱਡੇ ਬਣਾਏ ਜਾਣਗੇ।
* 24000 ਕਿ.ਮੀ. ਟ੍ਰੇਨ ਨੂੰ ਇਲੈਕਟ੍ਰਾਨਿਕ ਬਣਾਇਆ ਜਾਵੇਗਾ।
* ਤੇਜਸ ਰੇਲ ਗੱਡੀਆਂ ਦੀ ਗਿਣਤੀ ਵਧਾਈ ਜਾਏਗੀ, ਜਿਹੜੀ ਕਿ ਸੈਰ-ਸਪਾਟੇ ਵਾਲੇ ਡੈਸਟੀਨੇਸ਼ਨ ਤੱਕ ਜਾਵੇਗੀ।
* ਮੁੰਬਈ-ਅਹਿਮਦਾਬਾਦ ਦਰਮਿਆਨ ਬੁਲੇਟ ਟ੍ਰੇਨ ਦਾ ਕੰਮ ਤੇਜ਼ ਕੀਤਾ ਜਾਵੇਗਾ।
* ਇਕ ਲੱਖ ਗ੍ਰਾਮ ਪੰਚਾਇਤ ਨੂੰ ਇਸ ਸਾਲ ਆਰਟੀਕਲ ਫਾਈਬਰ ਨਾਲ ਜੋੜਿਆ ਜਾਵੇਗਾ। ਭਾਰਤਨੇਟ ਯੋਜਨਾ ਦੇ ਤਹਿਤ 6000 ਕਰੋੜ ਰੁਪਏ ਦਾ ਐਲਾਨ ਕੀਤਾ।
* 6 ਲੱਖ ਤੋਂ ਜ਼ਿਆਦਾ ਆਂਗੜਵਾੜੀ ਕਾਰਜਕਰਤਾਵਾਂ ਨੂੰ ਸਮਾਰਟਫੋਨ ਦਿੱਤੇ ਗਏ।
* ਆਉਣ ਵਾਲੇ ਸਮੇਂ 'ਚ ਦੇਸ਼ ਭਰ 'ਚ ਪ੍ਰੀ-ਪੇਡ ਮੀਟਰ ਲੱਗਣਗੇ। ਇਹ ਸਮਾਰਟ ਮੀਟਰ ਹੋਵੇਗਾ, ਜਿਸ ਦੀ ਮਦਦ ਨਾਲ ਸਪਲਾਇਰ ਅਤੇ ਰੇਟ ਚੁਣਨ ਦਾ ਬਦਲ ਹੋਵੇਗਾ। ਬਜਟ 'ਚ ਵਿੱਤ ਮੰਤਰੀ ਨੇ 22 ਹਜ਼ਾਰ ਕਰੋੜ ਰੁਪਏ ਊਰਜਾ ਖੇਤਰ ਨੂੰ ਦਿੱਤੇ।


Anuradha

Content Editor

Related News