ਕੇਂਦਰ ਸਰਕਾਰ ਨੇ ''ਨਿਰਭਯਾ ਫੰਡ'' ਤਹਿਤ ਮਹਿਲਾ ਸੁਰੱਖਿਆ ਲਈ 4000 ਕਰੋੜ ਰੁਪਏ ਕੀਤੇ ਮਨਜ਼ੂਰ

Friday, Apr 26, 2019 - 05:56 PM (IST)

ਕੇਂਦਰ ਸਰਕਾਰ ਨੇ ''ਨਿਰਭਯਾ ਫੰਡ'' ਤਹਿਤ ਮਹਿਲਾ ਸੁਰੱਖਿਆ ਲਈ 4000 ਕਰੋੜ ਰੁਪਏ ਕੀਤੇ ਮਨਜ਼ੂਰ

ਨਵੀਂ ਦਿੱਲੀ (ਭਾਸ਼ਾ)— ਕੇਂਦਰ ਸਰਕਾਰ ਨੇ ਮਹਿਲਾ ਸੁਰੱਖਿਆ ਨਾਲ ਜੁੜੇ ਵੱਖ-ਵੱਖ ਪ੍ਰਾਜੈਕਟਾਂ ਲਈ ਨਿਰਭਯਾ ਫੰਡ ਤਹਿਤ ਕਰੀਬ 4000 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਨ੍ਹਾਂ ਪ੍ਰਾਜੈਕਟਾਂ 'ਚ ਬਲਾਤਕਾਰ, ਤੇਜ਼ਾਬ ਹਮਲਾ ਪੀੜਤਾਂ ਨੂੰ ਆਰਥਿਕ ਮਦਦ ਅਤੇ ਮਹਿਲਾ ਤੇ ਬੱਚਿਆਂ ਲਈ ਵਿਸ਼ੇਸ਼ ਪੁਲਸ ਇਕਾਈਆਂ ਦੀ ਸਥਾਪਨਾ ਸ਼ਾਮਲ ਹੈ। ਗ੍ਰਹਿ ਮੰਤਰਾਲੇ ਦੇ ਇਕ ਦਸਤਾਵੇਜ਼ ਮੁਤਾਬਕ ਸਭ ਤੋਂ ਵੱਧ 2,919.55 ਕਰੋੜ ਦੀ ਰਕਮ 'ਸੇਫ ਸਿਟੀ ਪ੍ਰਾਜੈਕਟ' ਲਈ ਅਲਾਟ ਕੀਤੀ ਗਈ ਹੈ, ਜਿਸ ਦਾ ਮਕਸਦ ਜਨਤਕ ਥਾਂਵਾਂ 'ਤੇ ਔਰਤਾਂ ਲਈ ਸੁਰੱਖਿਆ ਉਪਲੱਬਧ ਕਰਾਉਣਾ ਹੈ। ਇਹ ਪ੍ਰਾਜੈਕਟ 8 ਸ਼ਹਿਰਾਂ— ਦਿੱਲੀ, ਕੋਲਕਾਤਾ, ਮੁੰਬਈ, ਚੇਨਈ, ਹੈਦਰਾਬਾਦ, ਬੈਂਗਲੁਰੂ, ਅਹਿਮਦਾਬਾਦ ਅਤੇ ਲਖਨਊ ਵਿਚ ਲਾਗੂ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਬਲਾਤਕਾਰ, ਤੇਜ਼ਾਬੀ ਹਮਲੇ, ਬੱਚਿਆਂ ਵਿਰੁੱਧ ਵੱਧਦੇ ਅਪਰਾਧ ਅਤੇ ਮਨੁੱਖੀ ਤਸਕਰੀ ਆਦਿ ਦੇ ਪੀੜਤਾਂ ਦੀ ਮਦਦ ਕਰਨਾ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਸਾਰੇ ਪ੍ਰਾਜੈਕਟ ਕੇਂਦਰ ਸਰਕਾਰ ਦੇ 'ਨਿਰਭਯਾ ਫੰਡ' ਤਹਿਤ ਓਪਰੇਟ ਕੀਤੀ ਜਾ ਰਹੀ ਹੈ। 

ਮੰਤਰਾਲੇ ਨੇ ਆਮ ਫੀਡਬੈਕ ਸਹਾਇਤਾ ਪ੍ਰਤੀਕਿਰਿਆ ਤਹਿਤ 321.69 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਸ ਦੇ ਤਹਿਤ ਦੇਸ਼ ਭਰ ਵਿਚ ਇਕ ਐਮਰਜੈਂਸੀ ਪ੍ਰਤੀਕਿਰਿਆ ਨੰਬਰ-112 ਉਪਲੱਬਧ ਕਰਵਾਇਆ ਜਾਵੇਗਾ। ਦਸਤਾਵੇਜ਼ ਮੁਤਾਬਕ ਇਹ ਪ੍ਰਾਜੈਕਟ ਪਹਿਲਾਂ ਹੀ ਦੇਸ਼ ਭਰ ਦੇ 20 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਚਲਾਇਆ ਜਾ ਰਿਹਾ ਹੈ। ਦਿੱਲੀ ਦੇ ਨਾਨਕਪੁਰਾ ਵਿਚ ਔਰਤਾਂ ਅਤੇ ਬੱਚਿਆਂ ਲਈ ਵਿਸ਼ੇਸ਼ ਇਕਾਈ ਅਤੇ ਪੂਰਬ-ਉੱਤਰ ਖੇਤਰ ਲਈ ਵਿਸ਼ੇਸ਼ ਇਕਾਈ ਦੇ ਗਠਨ ਲਈ ਕੁੱਲ 23.53 ਕਰੋੜ ਰੁਪਏ ਵੀ ਮਨਜ਼ੂਰ ਕੀਤੇ ਗਏ ਹਨ।


author

Tanu

Content Editor

Related News