ਨਿਰਭਯਾ ਕੇਸ : ਦੋਸ਼ੀ ਵਿਨੇ ਦੀ ਫੇਲ ਹੋਈ ਨਵੀਂ ਚਾਲ, ਕੋਰਟ ਨੇ ਪਟੀਸ਼ਨ ਕੀਤੀ ਖਾਰਜ

02/22/2020 6:07:50 PM

ਨਵੀਂ ਦਿੱਲੀ— ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅੱਜ ਭਾਵ ਸ਼ਨੀਵਾਰ ਨੂੰ ਨਿਰਭਯਾ ਕੇਸ ਦੇ ਦੋਸ਼ੀ ਵਿਨੇ ਸ਼ਰਮਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਦਰਅਸਲ ਵਿਨੇ ਨੇ ਖੁਦ ਨੂੰ ਮਾਨਸਿਕ ਰੋਗੀ ਦੱਸਦੇ ਹੋਏ ਮੈਡੀਕਲ ਇਲਾਜ ਦੀ ਮੰਗ ਕੀਤੀ ਸੀ। ਕੋਰਟ ਨੇ ਤਿਹਾੜ ਜੇਲ ਦੀ ਰਿਪੋਰਟ ਮੁਤਾਬਕ ਦੋਸ਼ੀ ਵਿਨੇ ਸ਼ਰਮਾ ਦੀ ਦਿਮਾਗੀ ਹਾਲਤ ਨੂੰ ਠੀਕ ਦੱਸਿਆ ਹੈ। ਕੋਰਟ ਨੇ ਕਿਹਾ ਕਿ ਦਿਮਾਗੀ ਹਾਲਤ ਨੂੰ ਲੈ ਕੇ ਇਲਾਜ ਕਰਾਉਣ ਦੀ ਲੋੜ ਨਹੀਂ ਹੈ। ਪਟੀਸ਼ਨ 'ਤੇ ਸੁਣਵਾਈ ਦੌਰਾਨ ਤਿਹਾੜ ਜੇਲ ਪ੍ਰਸ਼ਾਸਨ ਨੇ ਕਿਹਾ ਕਿ ਦੋਸ਼ੀ ਵਿਨੇ ਸ਼ਰਮਾ ਨੇ ਜੇਲ 'ਚ ਆਪਣਾ ਸਿਰ ਕੰਧ 'ਚ ਮਾਰ ਲਿਆ ਸੀ, ਜਿਸ ਕਾਰਨ ਉਸ ਦੇ ਸੱਟ ਲੱਗ ਗਈ ਸੀ। 

ਕੋਰਟ ਨੇ ਕਿਹਾ ਕਿ ਮੈਡੀਕਲ ਰਿਕਾਰਡ ਕਹਿੰਦੇ ਹਨ ਕਿ ਉਹ ਕਿਸੇ ਤਰ੍ਹਾਂ ਦੀ ਵੀ ਮਾਨਸਿਕ ਬੀਮਾਰੀ ਤੋਂ ਪੀੜਤ ਨਹੀਂ ਹੈ। ਕਿਸੇ ਹਸਪਤਾਲ 'ਚ ਉਸ ਦੀ ਜਾਂਚ ਕਰਾਉਣ ਦੀ ਲੋੜ ਨਹੀਂ ਹੈ। ਜੇਲ ਦੇ ਡਾਕਟਰ ਨਿਯਮਿਤ ਤੌਰ 'ਤੇ ਉਸ ਦੀ ਜਾਂਚ ਕਰ ਰਹੇ ਹਨ। ਓਧਰ ਜੇਲ ਪ੍ਰਸ਼ਾਸਨ ਨੇ ਵੀ ਕਿਹਾ ਕਿ ਦੋਸ਼ੀ ਵਿਨੇ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੈ। ਉਸ ਦਾ ਇਲਾਜ ਕੋਰਟ ਮੁਤਾਬਕ ਹੀ ਹੋਇਆ ਹੈ। ਵਿਨੇ ਨੂੰ ਕੋਈ ਮਾਨਸਿਕ ਬੀਮਾਰੀ ਨਹੀਂ ਹੋਈ ਹੈ। ਜੇਲ ਦੇ ਡਾਕਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜੇਲ ਪ੍ਰਸ਼ਾਸਨ ਵਲੋਂ ਸਾਰੇ ਦੋਸ਼ੀਆਂ ਦੀ ਮਾਨਸਿਕ ਅਤੇ ਸਰੀਰਕ ਜਾਂਚ 'ਤੇ ਨਜ਼ਰ ਰੱਖੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਨਿਰਭਯਾ ਕੇਸ 'ਚ ਹੁਣ ਤੀਜੀ ਵਾਰ ਡੈੱਥ ਵਾਰੰਟ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਉਸ ਦੇ ਮੁਤਾਬਕ ਚਾਰੇ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ ਪਰ ਦੋਸ਼ੀਆਂ ਵਲੋਂ ਫਾਂਸੀ ਤੋਂ ਬਚਣ ਲਈ ਜੁਗਾੜ ਜਾਰੀ ਹਨ। ਕੋਈ ਖੁਦ ਨੂੰ ਮਾਨਸਿਕ ਰੋਗੀ ਦੱਸ ਰਿਹਾ ਤਾਂ ਕੋਈ ਦੱਸ ਰਿਹਾ ਹੈ ਕਿ ਉਹ ਘਟਨਾ ਦੇ ਸਮੇਂ ਨਾਬਾਲਗ ਸੀ ਪਰ ਕਿਸੇ ਦਾ ਕੋਈ ਵੀ ਪੈਂਤੜਾ ਕੰਮ ਨਹੀਂ ਆ ਰਿਹਾ ਹੈ। ਠੀਕ ਇਸੇ ਤਰ੍ਹਾਂ ਨਿਰਭਯਾ ਦਾ ਦੋਸ਼ੀ ਵਿਨੇ ਖੁਦ ਨੂੰ ਸਿਜੋਫਰੇਨੀਆ (ਮਾਨਸਿਕ ਰੋਗੀ) ਦਾ ਮਰੀਜ਼ ਦੱਸ ਕੇ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।


Tanu

Content Editor

Related News