52 ਸਾਲਾ ਸ਼ਖ਼ਸ ਨੇ 9 ਸਾਲਾ ਕੁੜੀ ਨੂੰ ਅਗਵਾ ਕਰ ਕੀਤਾ ਰੇਪ, ਫਿਰ ਕਤਲ ਕਰ ਨਹਿਰ 'ਚ ਸੁੱਟੀ ਲਾਸ਼

Tuesday, Dec 19, 2023 - 08:02 PM (IST)

52 ਸਾਲਾ ਸ਼ਖ਼ਸ ਨੇ 9 ਸਾਲਾ ਕੁੜੀ ਨੂੰ ਅਗਵਾ ਕਰ ਕੀਤਾ ਰੇਪ, ਫਿਰ ਕਤਲ ਕਰ ਨਹਿਰ 'ਚ ਸੁੱਟੀ ਲਾਸ਼

ਨਵੀਂ ਦਿੱਲੀ (ਭਾਸ਼ਾ)- ਉੱਤਰ ਦਿੱਲੀ ਦੇ ਸਵਰੂਪ ਨਗਰ ਇਲਾਕੇ 'ਚ 9 ਸਾਲਾ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ ਗਿਆ ਅਤੇ ਫਿਰ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''12 ਦਸੰਬਰ ਨੂੰ ਰਾਤ 12.30 ਵਜੇ ਸਾਨੂੰ 9 ਸਾਲਾ ਕੁੜੀ ਦੇ ਅਗਵਾ ਦੀ ਸੂਚਨਾ ਮਿਲੀ। ਪੁਲਸ ਨੇ ਭਾਰਤੀ ਦੰਡਾਵਲੀ ਦੀ ਧਾਰਾ 363 (ਅਗਵਾ) ਦੇ ਅਧੀਨ ਮਾਮਲਾ ਦਰਜ ਕੀਤਾ ਅਤੇ 52 ਸਾਲਾ ਦੋਸ਼ੀ ਨੂੰ ਫੜਨ ਲਈ ਟੀਮ ਗਠਿਤ ਕੀਤੀ ਗਈ।'' ਪੀੜਤਾ ਦੇ ਮਾਤਾ-ਪਿਤਾ ਇਕ ਫੈਕਟਰੀ 'ਚ ਮਜ਼ਦੂਰੀ ਕਰਦੇ ਹਨ ਅਤੇ ਕਿਰਾਏ ਦੇ ਕਮਰੇ 'ਚ ਰਹਿੰਦੇ ਹਨ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਜਦੋਂ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਉਸ ਨੂੰ ਅਗਵਾ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਕਿ ਕੁੜੀ 12 ਦਸੰਬਰ ਨੂੰ ਦੁਪਹਿਰ ਕਰੀਬ 2 ਵਜੇ ਦੋਸ਼ੀ ਦੀ ਗੱਡੀ 'ਚ ਬੈਠੀ ਸੀ।

ਇਹ ਵੀ ਪੜ੍ਹੋ : ਠੰਡ 'ਚ ਬਿਨਾਂ ਨਹਾਏ ਪਹੁੰਚੇ ਵਿਦਿਆਰਥੀ, ਗੁੱਸੇ 'ਚ ਪ੍ਰਿੰਸੀਪਲ ਨੇ ਸਕੂਲ 'ਚ ਹੀ ਕਰਵਾਇਆ ਇਸ਼ਨਾਨ

ਪੁਲਸ ਅਧਿਕਾਰੀ ਨੇ ਦੱਸਿਆ,''ਜਦੋਂ ਕੁੜੀ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਦੋਸ਼ੀ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੂੰ 15 ਦਸੰਬਰ ਨੂੰ ਰੋਹਿਣੀ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਟੀਮ ਨੂੰ ਹਸਪਤਾਲ ਭੇਜਿਆ ਗਿਆ ਪਰ ਉਹ ਬਿਆਨ ਦੀ ਸਥਿਤੀ 'ਚ ਨਹੀਂ ਸੀ।'' ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਕੁੜੀ ਨੂੰ ਅਗਵਾ ਕਰਨ, ਉਸ ਨਾਲ ਜਬਰ ਜ਼ਿਨਾਹ ਕਰਨ ਅਤੇ ਉਸ ਦਾ ਕਤਲ ਕਰਨ ਦਾ ਜ਼ੁਰਮ ਕਬੂਲ ਕੀਤਾ ਹੈ। ਪੁਲਸ ਅਨੁਸਾਰ ਦੋਸ਼ੀ ਨੇ ਦੱਸਿਆ ਕਿ ਕੁੜੀ ਦੀ ਲਾਸ਼ ਦੀ ਤਲਾਸ਼ ਲਈ ਮੰਗਲਵਾਰ ਨੂੰ ਦੋਸ਼ੀ ਨੂੰ ਲਿਆਂਦਾ ਜਾਵੇਗਾ। ਪੁਲਸ ਨੇ ਕਿਹਾ ਕਿ ਸ਼ਿਕਾਇਤ 'ਚ ਭਾਰਤੀ ਦੰਡਾਵਲੀ ਦੀ ਧਾਰਾ 364 (ਅਗਵਾ ਜਾਂ ਕਤਲ ਲਈ ਅਗਵਾ ਕਰਨਾ), 302 (ਕਤਲ), 201 (ਸਬੂਤ ਮਿਟਾਉਣਾ) ਅਤੇ ਪੋਕਸੋ ਕਾਨੂੰਨ ਦੀ ਧਾਰਾ 6 ਜੋੜੀ ਗਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News