ਪੁਡੂਚੇਰੀ ''ਚ ਕੋਰੋਨਾ ਨਾਲ 9 ਮਹੀਨਿਆਂ ਦੇ ਬੱਚੇ ਦੀ ਮੌਤ, ਮਰੀਜ਼ਾਂ ਦਾ ਅੰਕੜਾ ਵੀ ਵਧਿਆ
Thursday, Jul 16, 2020 - 05:52 PM (IST)
ਪੁਡੂਚੇਰੀ (ਭਾਸ਼ਾ)— ਪੁਡੂਚੇਰੀ ਵਿਚ ਵੀਰਵਾਰ ਯਾਨੀ ਕਿ ਅੱਜ ਕੋਵਿਡ-19 ਨਾਲ 9 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਇਸ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 22 ਹੋ ਗਈ ਹੈ। ਉੱਥੇ ਹੀ ਪਿਛਲੇ 24 ਘੰਟਿਆਂ ਵਿਚ 147 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ 1,743 ਹੋ ਗਈ ਹੈ। ਸਿਹਤ ਅਤੇ ਪਰਿਵਾਰ ਕਲਿਆਣ ਦੇ ਡਾਇਰੈਕਟਰ ਐੱਸ. ਮੋਹਨ ਕੁਮਾਰ ਨੇ ਪੱਤਰਕਾਰਾਂ ਨਾਲ ਵੀਡੀਓ ਸੰਪਰਕ ਜ਼ਰੀਏ ਗੱਲਬਾਤ ਕਰਦਿਆਂ ਦੱਸਿਆ ਕਿ ਬੱਚੇ ਨੂੰ ਰਾਜੀਵ ਗਾਂਧੀ ਸਰਕਾਰੀ ਮਹਿਲਾ ਅਤੇ ਬਾਲ ਹਸਪਤਾਲ ਵਿਚ ਡਾਇਰੀਆ (ਦਸਤ) ਦੀ ਸ਼ਿਕਾਇਤ ਨਾਲ ਦਾਖ਼ਲ ਕੀਤਾ ਗਿਆ ਸੀ। ਉਸ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਇਕ ਦਿਨ ਆਏ 32,695 ਨਵੇਂ ਮਾਮਲੇ
ਸਿਹਤ ਮਹਿਕਮੇ ਨੇ ਬੱਚੇ ਦੇ ਲਾਗ ਦੇ ਸਰੋਤ ਦਾ ਪਤਾ ਲਾਉਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਪਿਛਲੇ 24 ਘੰਟਿਆਂ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਇਕ ਦਿਨ 'ਚ ਕੋਰੋਨਾ ਦੇ 147 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 128 ਪੁਡੂਚੇਰੀ ਅਤੇ 12 ਕਰਾਈਕਲ ਅਤੇ 7 ਯਾਨਮ ਖੇਤਰ ਤੋਂ ਹਨ। ਪ੍ਰਦੇਸ਼ ਵਿਚ ਅਜੇ 774 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 947 ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਜਦਕਿ 22 ਦੀ ਮੌਤ ਹੋਈ ਹੈ।