ਵਿਦੇਸ਼ ਮੰਤਰੀ ਜੈਸ਼ੰਕਰ ਸਮੇਤ 9 ਸੰਸਦ ਮੈਂਬਰਾਂ ਨੇ ਚੁੱਕੀ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ
Monday, Aug 21, 2023 - 03:20 PM (IST)

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸਮੇਤ 9 ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਸੰਸਦ ਭਵਨ 'ਚ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਮੈਂਬਰਾਂ ਨੂੰ ਸਹੁੰ ਚੁੱਕਾਈ। ਜੈਸ਼ੰਕਰ ਨੇ ਅੰਗਰੇਜ਼ੀ 'ਚ ਸਹੁੰ ਚੁੱਕੀ। ਰਾਜ ਸਭਾ ਸੰਸਦ ਮੈਂਬਰ ਵਜੋਂ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ। ਉਹ ਪਹਿਲੀ ਵਾਰ ਸਾਲ 2019 'ਚ ਚੁਣੇ ਗਏ ਸਨ।
ਇਹ ਵੀ ਪੜ੍ਹੋ : ਚੰਨ ਤੋਂ ਸਿਰਫ਼ 25 ਕਿਲੋਮੀਟਰ ਦੂਰ ਹੈ ਚੰਦਰਯਾਨ-3, ਹੁਣ 23 ਅਗਸਤ ਨੂੰ ਸਾਫ਼ਟ ਲੈਂਡਿੰਗ ਦਾ ਇੰਤਜ਼ਾਰ
ਜੈਸ਼ੰਕਰ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਮੈਂਬਰਾਂ ਨੇ ਬਾਬੂਭਾਈ ਜੇਸਾਂਗਭਾਈ ਦੇਸਾਈ (ਗੁਜਰਾਤ), ਕੇਸਰੀਦੇਵ ਸਿੰਘ ਦਿਗਵਿਜੇ ਸਿੰਘ ਝਾਲਾ (ਗੁਜਰਾਤ) ਅਤੇ ਨਾਗੇਂਦਰ ਰਾਏ (ਪੱਛਮੀ ਬੰਗਾਲ) ਸ਼ਾਮਲ ਹਨ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ 5 ਸੰਸਦ ਮੈਂਬਰਾਂ ਨੇ ਵੀ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਇਨ੍ਹਾਂ 'ਚ ਡੇਰੇਕ ਓਬ੍ਰਾਇਨ, ਡੋਲਾ ਸੇਨ, ਸੁਖੇਂਦੁ ਸ਼ੇਖਰ ਰੇ, ਪ੍ਰਕਾਸ਼ ਚਿਕ ਬਾਰਾਈਕ ਅਤੇ ਸਮਿਰੂਲ ਇਸਲਾਮ ਸ਼ਾਮਲ ਹਨ। ਓਬ੍ਰਾਇਨ, ਸੇਨ ਅਤੇ ਰੇ ਨੇ ਬੰਗਾਲੀ 'ਚ ਸਹੁੰ ਚੁੱਕੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8