ਬਾਬਾ ਵੇਂਗਾ ਨਾਲੋਂ ਇਸ ਸ਼ਖਸ ਦੀਆਂ ਭਵਿੱਖਬਾਣੀਆਂ ਹਨ ਕਿਤੇ ਜ਼ਿਆਦਾ ਸਟੀਕ! 2025 ਲਈ ਵੱਡੀ ਚਿਤਾਵਨੀ

Friday, Jan 24, 2025 - 05:05 PM (IST)

ਬਾਬਾ ਵੇਂਗਾ ਨਾਲੋਂ ਇਸ ਸ਼ਖਸ ਦੀਆਂ ਭਵਿੱਖਬਾਣੀਆਂ ਹਨ ਕਿਤੇ ਜ਼ਿਆਦਾ ਸਟੀਕ! 2025 ਲਈ ਵੱਡੀ ਚਿਤਾਵਨੀ

ਨੈਸ਼ਨਲ ਡੈਸਕ- ਭਵਿੱਖ ਬਾਰੇ ਕੋਈ ਨਹੀਂ ਜਾਣਦਾ ਕਿ ਕੱਲ ਕੀ ਹੋਵੇਗਾ ਪਰ ਦੁਨੀਆ 'ਚ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਹ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਕਿ ਭਵਿੱਖ 'ਚ ਕੀ ਹੋਣ ਵਾਲਾ ਹੈ। ਬਾਬਾ ਵੇਂਗਾ ਅਤੇ ਨੋਸਟ੍ਰਾਡੇਮਸ ਭਵਿੱਖ ਬਾਰੇ ਦੱਸਣ ਵਿਚ ਮਾਹਰ ਹਨ। ਇਨ੍ਹਾਂ ਦੋਵਾਂ ਦੇ ਨਾਵਾਂ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਦੀਆਂ ਕਈ ਭਵਿੱਖਬਾਣੀਆਂ ਸੱਚ ਵੀ ਸਾਬਤ ਹੋਈਆਂ ਹਨ। ਅੱਜ ਅਸੀਂ ਤੁਹਾਨੂੰ ਉਸ ਸ਼ਖਸ ਦੀ ਭਵਿੱਖਬਾਣੀ ਦੱਸਣ ਜਾ ਰਹੇ ਹਾਂ, ਜਿਸ ਨੇ ਹੁਣ ਤੱਕ ਜੋ ਵੀ ਭਵਿੱਖਬਾਣੀਆਂ ਕੀਤੀਆਂ ਹਨ, ਉਹ ਸੱਚ ਸਾਬਤ ਹੋਈਆਂ ਹਨ।

ਇਹ ਵੀ ਪੜ੍ਹੋ- ਔਰਤਾਂ ਨੂੰ ਜਲਦ ਮਿਲਣਗੇ 2100 ਰੁਪਏ, CM ਨੇ ਕੀਤਾ ਇਹ ਐਲਾਨ

ਨਿਕੋਲਸ ਨੇ ਕੀਤੀ ਤੀਜੇ ਵਿਸ਼ਵ ਯੁੱਧ ਦੀ ਭਵਿੱਖਬਾਣੀ

ਇਸ ਸ਼ਖ਼ਸ ਦਾ ਨਾਂ ਹੈ ਨਿਕੋਲਸ ਔਜੁਲਾ। ਭਵਿੱਖਬਾਣੀਆਂ ਦੇ ਲਿਹਾਜ਼ ਨਾਲ ਇਹ ਸ਼ਖਸ ਬਾਬਾ ਵੇਂਗਾ ਤੋਂ ਘੱਟ ਨਹੀਂ ਹੈ। ਨਿਕੋਲਸ ਔਜੁਲਾ ਇਸ ਸਮੇਂ 38 ਸਾਲ ਦੇ ਹਨ। ਨਿਕੋਲਸ ਨੇ ਕੋਵਿਡ-19 ਮਹਾਮਾਰੀ, ਟਰੰਪ ਦੀ ਜਿੱਤ ਦੀ ਭਵਿੱਖਬਾਣੀ ਕੀਤੀ, ਜੋ ਕਿ ਸੱਚ ਸਾਬਤ ਹੋਈਆਂ। ਹੁਣ ਨਿਕੋਲਸ ਨੇ 2025 ਦੇ ਮੱਧ 'ਚ ਤੀਜੇ ਵਿਸ਼ਵ ਯੁੱਧ ਦੀ ਭਵਿੱਖਬਾਣੀ ਕੀਤੀ ਹੈ। ਦੱਸ ਦੇਈਏ ਕਿ ਬਾਬਾ ਵੇਂਗਾ ਅਤੇ ਨੋਸਟ੍ਰਾਡੇਮਸ ਵਰਗੀਆਂ ਮਸ਼ਹੂਰ ਹਸਤੀਆਂ ਨੇ ਵੀ ਵਿਸ਼ਵ ਯੁੱਧਾਂ ਬਾਰੇ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ- ਨੋਟ ਹੀ ਨੋਟ! ਸਿੱਖਿਆ ਵਿਭਾਗ ਅਫਸਰ ਦੇ ਘਰ ਛਾਪੇ ਮਗਰੋਂ ਉੱਡੇ ਸਾਰਿਆਂ ਦੇ ਹੋਸ਼

ਆਉਣਗੇ ਵਿਨਾਸ਼ਕਾਰੀ ਹੜ੍ਹ

ਔਜੁਲਾ ਨੇ ਕਿਹਾ ਹੈ ਕਿ 2025 ਵਿਚ ਤੀਜਾ ਵਿਸ਼ਵ ਯੁੱਧ ਤੈਅ ਹੈ। ਲੋਕ ਧਰਮ ਅਤੇ ਰਾਸ਼ਟਰਵਾਦ ਦੇ ਨਾਂ 'ਤੇ ਇਕ-ਦੂਜੇ ਪ੍ਰਤੀ ਜ਼ੁਲਮ ਕਰਨਗੇ। ਹਿੰਸਾ ਦੀਆਂ ਭਿਆਨਕ ਘਟਨਾਵਾਂ ਹੋਣਗੀਆਂ। ਇਸ ਦੇ ਨਾਲ ਹੀ ਨਿਕੋਲਸ ਨੇ ਭਾਰੀ ਮੀਂਹ ਅਤੇ ਵਿਨਾਸ਼ਕਾਰੀ ਹੜ੍ਹ ਆਉਣ ਦੀ ਭਵਿੱਖਬਾਣੀ ਕੀਤੀ ਹੈ। ਇਸ ਕਾਰਨ ਲੱਖਾਂ ਘਰਾਂ ਨੂੰ ਨੁਕਸਾਨ ਹੋਵੇਗਾ। ਸਮੁੰਦਰ ਦਾ ਪੱਧਰ ਤੇਜ਼ੀ ਨਾਲ ਵਧੇਗਾ, ਜਿਸ ਕਾਰਨ ਕਈ ਸ਼ਹਿਰ ਡੁੱਬ ਜਾਣਗੇ। ਮਿਰਰ ਦੀ ਰਿਪੋਰਟ ਮੁਤਾਬਕ ਲੰਡਨ ਦੇ ਹਿਪਨੋਥੈਰੇਪਿਸਟ ਨਿਕੋਲਸ ਔਜੁਲਾ ਨੇ ਦੁਨੀਆ ਨੂੰ ਲੈ ਕੇ ਇਹ ਖ਼ਤਰਨਾਕ ਭਵਿੱਖਬਾਣੀ ਕੀਤੀ ਹੈ। ਭਿਆਨਕ ਹੜ੍ਹਾਂ ਕਾਰਨ ਘਰਾਂ ਅਤੇ ਵਾਤਾਵਰਣ ਨੂੰ ਵਿਆਪਕ ਨੁਕਸਾਨ ਹੋਵੇਗਾ। ਉਨ੍ਹਾਂ ਦੇ ਮੁਤਾਬਕ ਹੜ੍ਹ ਤਬਾਹੀ ਮਚਾ ਦੇਵੇਗਾ।

ਇਹ ਵੀ ਪੜ੍ਹੋ- ਪਤਨੀ ਦਾ ਕਤਲ ਕਰ ਲਾਸ਼ ਦੇ ਕੀਤੇ ਟੋਟੇ, ਫਿਰ ਪ੍ਰੈੱਸ਼ਰ ਕੁੱਕਰ 'ਚ ਉਬਾਲਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News