''NIA ਕਰੇਗੀ ਲਸ਼ਕਰ-ਏ-ਮੁਸਤਫਾ ਵਲੋਂ ਸਾਜ਼ਿਸ਼ ਰੱਚਣ ਦੇ ਮਾਮਲੇ ਦੀ ਜਾਂਚ''
Wednesday, Mar 03, 2021 - 12:30 AM (IST)
ਜੰਮੂ (ਭਾਸ਼ਾ)- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇ. ਈ. ਐੱਮ.) ਦੇ ਧੜੇ ਲਸ਼ਕਰ-ਏ-ਮੁਸਤਫਾ (ਐੱਲ. ਈ. ਐੱਮ.) ਵਲੋਂ ਸਾਜ਼ਿਸ਼ ਰਚੇ ਜਾਣ ਨਾਲ ਸਬੰਧਿਤ ਮਾਮਲੇ ਦੀ ਜਾਂਚ ਮੰਗਲਵਾਰ ਨੂੰ ਆਪਣੇ ਹੱਥ ਵਿਚ ਲੈ ਲਈ ਹੈ।
ਇਹ ਖ਼ਬਰ ਪੜ੍ਹੋ- ਪੁਲਸ ਨੇ ਬਾਰਸੀਲੋਨਾ ਦੇ ਸਾਬਕਾ ਮੁਖੀ ਨੂੰ ਲਿਆ ਹਿਰਾਸਤ ’ਚ
ਅਨੰਤਨਾਗ ਪੁਲਸ ਨੇ ਐੱਲ. ਈ. ਐੱਮ. ਮੁਖੀ ਹਿਦਾਇਤੁੱਲਾ ਮਲਿਕ ਨੂੰ ਜੰਮੂ ਦੇ ਕੁੰਜਵਾਨੀ ਇਲਾਕੇ ਤੋਂ 6 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਇਕ ਅੱਡਾ ਬਣਾਉਣ ਅਤੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚ ਰਿਹਾ ਸੀ। ਉਸ ਤੋਂ ਬਾਅਦ ਉਸ ਨੇ ਕਈ ਸਨਸਨੀਖੇਜ਼ ਖੁਲਾਸੇ ਹੋਏ ਸਨ ਜਿਨ੍ਹਾਂ ਵਿਚ ਸੰਭਾਵਿਤ ਅੱਤਵਾਦੀ ਹਮਲੇ ਲਈ ਦਿੱਲੀ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਕਾਰਜਕਾਲ ਦਾ ਫਿਲਮਾਇਆ ਜਾਣਾ ਸ਼ਾਮਲ ਸੀ।
ਇਹ ਖ਼ਬਰ ਪੜ੍ਹੋ- ਜਸਪ੍ਰੀਤ ਬੁਮਰਾਹ ਕਰਨ ਵਾਲੇ ਹਨ ਵਿਆਹ, ਇਸ ਲਈ ਕ੍ਰਿਕਟ ਤੋਂ ਲਿਆ ਬ੍ਰੇਕ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।