ਪੁਲਵਾਮਾ ਹਮਲਾ- NIA ਨੇ ਸ਼ੁਰੂ ਕੀਤੀ ਆਪਣੀ ਪਹਿਲੀ ਕਾਰਵਾਈ

02/16/2019 1:13:59 PM

ਸ਼੍ਰੀਨਗਰ-ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਖੁੱਲੀ ਛੁੱਟੀ ਦਿੱਤੀ ਜਾਵੇ। ਇਸ ਤੋਂ ਬਾਅਦ ਹਮਲੇ ਦੀ ਜਾਂਚ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ .ਆਈ. ਏ) ਪੁਲਵਾਮਾ ਪਹੁੰਚ ਕੇ ਆਪਣੀ ਪਹਿਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕਾਰਵਾਈ ਦੇ ਤਹਿਤ ਵੱਡੇ ਪੱਧਰ 'ਤੇ ਜੰਮੂ ਅਤੇ ਕਸ਼ਮੀਰ 'ਚ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਹੈ। 

48 ਘੰਟੇ ਪਹਿਲਾਂ ਦੇ ਖੰਗਾਲੇ ਮੈਸੇਜ਼ ਅਤੇ ਕਾਲ-
ਪੁਲਵਾਮਾ 'ਚ ਹਮਲੇ ਦੇ 48 ਘੰਟੇ ਪਹਿਲਾਂ ਦੇ ਸਾਰੇ ਮੈਸੇਜ਼ ਅਤੇ ਕਾਲ ਡਿਟੇਲ ਖੰਗਾਲੇ ਜਾ ਰਹੇ ਹਨ ਤਾਂ ਜਿਨ੍ਹਾਂ ਤੋਂ ਪੁਖਤਾ ਸਬੂਤਾਂ ਤੱਕ ਪਹੁੰਚਿਆ ਜਾ ਸਕੇ।

PunjabKesari

25 ਕਿ.ਮੀ. ਤੱਕ ਇਲਾਕੇ ਦੀ ਜਾਂਚ-
ਸੁਰੱਖਿਆ ਬਲਾਂ ਨੇ ਹਾਦਸੇ ਦੇ 25 ਕਿ. ਮੀ ਤੱਕ ਦੇ ਇਲਾਕੇ 'ਚ ਆਪਣੀ ਜਾਂਚ ਨੂੰ ਤੇਜ਼ ਕਰ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲੇ ਵਾਲੇ ਸਥਾਨ ਦੇ 25 ਕਿਲੋਮੀਟਰ ਦੇ ਅੰਦਰ ਵੱਡੀ ਗਿਣਤੀ 'ਚ ਅੱਤਵਾਦੀ ਲੁਕੇ ਹੋ ਸਕਦੇ ਹਨ। ਇਸ ਜਾਣਕਾਰੀ ਦੇ ਆਧਾਰ 'ਤੇ ਐੱਨ. ਆਈ. ਏ ਅਤੇ ਸੁਰੱਖਿਆ ਬਲਾਂ ਨੇ ਆਪਣੀ ਕਵਾਇਦ ਤੇਜ਼ ਕਰ ਦਿੱਤੀ ਹੈ। 

ਇੰਟਰਨੈੱਟ ਸਰਵਿਸ ਠੱਪ-
ਇਸ ਤੋਂ ਇਲਾਵਾ ਇੰਟਰਨੈੱਟ ਸਰਵਿਸ ਵੀ ਠੱਪ ਕਰ ਦਿੱਤੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਅੱਤਵਾਦੀਆਂ ਤੱਕ ਨਾ ਪਹੁੰਚ ਸਕੇ।

PunjabKesari

ਅੱਤਵਾਦੀਆਂ ਦੀ ਪਿੰਡਾਂ 'ਚ ਲੁਕੇ ਹੋਣ ਦੀ ਸੰਭਾਵਨਾ-
ਪੁਲਵਾਮਾ ਦੇ ਪਿੰਡਾਂ 'ਚ 20-25 ਕਿਲੋਮੀਟਰ ਦੇ ਦਾਇਰੇ ਅੰਦਰ ਅੱਤਵਾਦੀਆਂ ਦੀ ਸਖਤ ਤਲਾਸ਼ੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੁਝ ਅੱਤਵਾਦੀਆਂ ਦੇ ਲੁਕੇ ਹੋ ਸਕਦੇ ਹਨ, ਜਿਨ੍ਹਾਂ ਨੂੰ ਲੱਭਿਆ ਜਾ ਰਿਹਾ ਹੈ। ਇਨ੍ਹਾਂ ਅੱਤਵਾਦੀਆਂ ਨੂੰ ਜਿਉਂਦਾ ਫੜ੍ਹਿਆ ਜਾਵੇਗਾ, ਜਿਨ੍ਹਾਂ ਤੋਂ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।


Iqbalkaur

Content Editor

Related News