NIA ਨੇ ਤਾਮਿਲਨਾਡੂ ’ਚ 11 ਸ਼ੱਕੀਆਂ ਦੇ ਘਰਾਂ ’ਤੇ ਮਾਰੇ ਛਾਪੇ
Wednesday, Sep 25, 2024 - 11:41 AM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇਸਲਾਮ ਵਿਰੋਧੀ ਲਹਿਰ ਦੀ ਯੋਜਨਾ ਬਣਾਉਣ ਵਾਲੇ ਪੈਨ-ਇਸਲਾਮਿਕ ਸੰਗਠਨ ਹਿਜ਼ਬ-ਉਤ-ਤਹਿਰੀਰ ਦੇ 11 ਸ਼ੱਕੀਆਂ ਦੇ ਘਰਾਂ ’ਤੇ ਮੰਗਲਵਾਰ ਤਾਮਿਲਨਾਡੂ ’ਚ ਛਾਪੇ ਮਾਰੇ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਚੇਨਈ, ਤੰਬਰਮ ਅਤੇ ਕੰਨਿਆਕੁਮਾਰੀ ਜ਼ਿਲਿਆਂ ’ਚ 11 ਸ਼ੱਕੀ ਵਿਅਕਤੀਆਂ ਦੇ ਘਰਾਂ ’ਤੇ ਛਾਪੇ ਮਾਰੇ ਤੇ ਡਿਜੀਟਲ ਡਿਵਾਈਸ, ਬੇਹਿਸਾਬੀ ਨਕਦੀ ਤੇ ਹਿਜ਼ਬ-ਉਤ-ਤਹਿਰੀਰ ਦੇ ਸਾਹਿਤ ਸਮੇਤ ਅਪਰਾਧਕ ਸਮੱਗਰੀ ਬਰਾਮਦ ਕੀਤੀ। ਐੱਨ. ਆਈ. ਏ. ਨੇ ਕਿਹਾ ਕਿ ਇਹ ਛਾਪੇਮਾਰੀ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਅਸੰਤੁਸ਼ਟੀ ਪੈਦਾ ਕਰਨ ਤੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਵਿਰੁੱਧ ਮੁਹਿੰਮ ਚਲਾਉਣ ਦੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ।
ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ
ਹਿਜ਼ਬ-ਉਤ-ਤਹਿਰੀਰ ਵੱਲੋਂ ਵੋਟ ਦੇਣ ਦੇ ਅਧਿਕਾਰ ਨੂੰ ਗੈਰ-ਇਸਲਾਮਿਕ ਜਾਂ ‘ਹਰਾਮ’ ਮੰਨਿਆ ਜਾਂਦਾ ਹੈ। ਰਾਸ਼ਟਰੀ ਜਾਂਚ ਏਜੰਸੀ ਅਨੁਸਾਰ ਹਿਜ਼ਬ-ਉਤ-ਤਹਿਰੀਰ ਇਕ ਕੱਟੜਪੰਥੀ ਸੰਗਠਨ ਹੈ, ਜੋ ਆਪਣੇ ਪੈਰੋਕਾਰਾਂ ਨੂੰ ਵੰਡਣ ਵਾਲੀਆਂ ਕਾਰਵਾਈਆਂ ਰਾਹੀਂ ਜਾਇਜ਼ ਢੰਗ ਨਾਲ ਸਥਾਪਤ ਲੋਕਰਾਜੀ ਸਰਕਾਰ ਨੂੰ ਉਖਾੜਨ ਲਈ ਉਕਸਾਉਣ ’ਚ ਰੁੱਝਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਸ ਦੇ ਮੁੱਖ ਸਾਜ਼ਿਸ਼ਕਰਤਾ ਹਮੀਦ ਹੁਸੈਨ ਨੇ ਹਿਜ਼ਬ-ਉਤ-ਤਹਿਰੀਰ ਦੀ ਭਾਰਤ ਵਿਰੋਧੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ 5 ਹੋਰ ਮੁਲਜ਼ਮਾਂ ਨਾਲ ਗੁਪਤ ਮੀਟਿੰਗਾਂ ਕੀਤੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8