ਵਿਸ਼ਾਖਾਪਟਨਮ ਜਾਸੂਸੀ ਮਾਮਲੇ 'ਚ ਸਾਜ਼ਿਸ਼ਕਰਤਾ ਗ੍ਰਿਫਤਾਰ
Sunday, Jun 07, 2020 - 01:54 AM (IST)
ਨਵੀਂ ਦਿੱਲੀ (ਭਾਸ਼ਾ) : ਐੱਨ. ਆਈ. ਏ. ਨੇ ਵਿਸ਼ਾਖਾਪਟਨਮ ਜਾਸੂਸੀ ਮਾਮਲੇ 'ਚ ਅੱਤਵਾਦ ਨੂੰ ਫੰਡ ਦੇਣ ਲਈ ਇੱਕ ਸਾਜ਼ਿਸ਼ਕਰਤਾ ਨੂੰ ਗ੍ਰਿਫਤਾਰ ਕੀਤਾ ਹੈ। ਜਾਸੂਸੀ ਦੇ ਇਸ ਸਨਸਨੀਖੇਜ ਮਾਮਲੇ 'ਚ ਨੇਵੀ ਫੌਜ ਦੇ 11 ਜਵਾਨਾਂ ਨੇ ਕਥਿਤ ਤੌਰ 'ਤੇ ਸੰਵੇਦਨਸ਼ੀਲ ਸੂਚਨਾਵਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਤੱਕ ਪਹੁੰਚਾਈਆਂ। ਇੱਕ ਆਧਿਕਾਰਕ ਬੁਲਾਰਾ ਨੇ ਦੱਸਿਆ ਕਿ ਅੱਤਵਾਦ ਵੰਡਿੰਗ ਮਾਮਲੇ 'ਚ ਮੁੰਬਈ ਦਾ ਨਿਵਾਸੀ ਅਬਦੁਲ ਰਹਿਮਾਨ ਸ਼ੇਖ (53) ਸ਼ਾਮਲ ਸੀ। ਮਾਮਲੇ 'ਚ ਸ਼ੇਖ ਦੀ ਪਤਨੀ ਸ਼ਾਇਸਤਾ ਕੈਸਰ ਅਤੇ ਹੋਰ ਵੀ ਸ਼ਾਮਲ ਸਨ। ਬੁਲਾਰਾ ਨੇ ਕਿਹਾ ਕਿ ਉਸਦੇ ਘਰ ਦੀ ਤਲਾਸ਼ੀ ਲੈਣ 'ਤੇ ਐੱਨ. ਆਈ. ਏ. ਨੇ ਕਈ ਸਾਰੇ ਡਿਜੀਟਲ ਉਪਕਰਣ ਅਤੇ ਦਸਤਾਵੇਜ਼ ਜ਼ਬਤ ਕੀਤੇ। ਪਿਛਲੇ ਸਾਲ ਦਸੰਬਰ 'ਚ ਐੱਨ. ਆਈ. ਏ. ਨੇ ਜਾਂਚ ਦੀ ਜ਼ਿੰਮੇਵਾਰੀ ਸੰਭਾਲੀ ਸੀ। ਭਾਰਤੀ ਖੁਫੀਆ ਏਜੰਸੀਆਂ ਨੇ ਪਿਛਲੇ ਸਾਲ ਦਸੰਬਰ 'ਚ ਪਾਕਿਸਤਾਨ ਨਾਲ ਜੁਡ਼ੇ ਜਾਸੂਸੀ ਗਿਰੋਹ ਦਾ ਪ੍ਰਦਾਫਾਸ਼ ਕੀਤਾ ਸੀ। ਐੱਨ. ਆਈ. ਏ. ਨੇ ਮੁੰਬਈ ਨਿਵਾਸੀ ਮੁਹੰਮਦ ਹਾਰੂਨ ਹਾਜੀ ਅਬਦੁਲ ਰਹਿਮਾਨ ਲਕੜਾਵਾਲਾ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਸੀ। ਜਾਂਚ 'ਚ ਪਤਾ ਲੱਗਾ ਕਿ ਮਾਮਲੇ 'ਚ ਉਹ ਹੀ ‘ਮੁੱਖ ਸਾਜ਼ਿਸ਼ਕਰਤਾ’ ਸੀ। ਸ਼ੇਖ ਦੀ ਗ੍ਰਿਫਤਾਰੀ ਦੇ ਨਾਲ ਹੁਣ ਤੱਕ 15 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।