''ਟੈਰਰ ਫੰਡਿਗ'' ਮਾਮਲੇ ''ਚ ਸਲਾਹਾਊਦੀਨ ਦਾ ਬੇਟਾ ਗ੍ਰਿਫਤਾਰ, ਐੈੱਨ. ਆਈ. ਏ. ਕਰ ਰਹੀ ਪੁੱਛਗਿਛ
Tuesday, Oct 24, 2017 - 03:03 PM (IST)

ਸ਼੍ਰੀਨਗਰ— ਅੱਤਵਾਦੀ ਸਈਦ ਸਲਾਹਾਊਦੀਨ ਦੇ ਬੇਟੇ ਸਈਦ ਸ਼ਾਹਿਦ ਯੁਸੂਫ ਨੂੰ ਰਾਸ਼ਟਰੀ ਜਾਂਚ ਏਜੰਸੀ (ਐੈੱਨ. ਆਈ. ਈ.) ਨੇ ਹਿਰਾਸਤ 'ਚ ਲੈ ਲਿਆ ਹੈ। ਸਾਲ 2011 'ਚ 'ਟੈਰਰ ਫੰਡਿਗ' ਮਾਮਲੇ 'ਚ ਸਈਦ ਸ਼ਾਹਿਦ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਜ਼ਿਲਾ ਬੜਗਾਮ ਦੇ ਰਹਿਣ ਵਾਲਾ ਸਈਦ ਸਲਾਹਾਊਦੀਨ ਦੇ ਬੇਟੇ ਹਨ ਅਤੇ ਉਸ 'ਤੇ ਹਿਜ਼ਬੁਲ ਮੁਜਾਹਿਦੀਨ ਲਈ ਫੰਡਿਗ ਕੇਸ 'ਚ ਮਦਦ ਕਰਨ ਦਾ ਦੋਸ਼ ਲੱਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼੍ਰੀਨਗਰ ਨਿਵਾਸੀ ਏਜਾਜ ਅਹਿਮਦ ਭੱਟ, ਜੋ ਕਿ ਇਸ ਮਾਮਲੇ 'ਚ ਅਤੇ ਮੌਜ਼ੂਦਾ ਸਮੇਂ 'ਚ ਸਊਦੀ ਅਰਬ 'ਚ ਰਹਿੰਦਾ ਹੈ, ਇੱਥੇ ਇੰਟਰਨੈਸ਼ਨਲ ਵਾਇਰ ਰਾਹੀਂ ਪੈਸੇ ਦਾ ਲੈਣ-ਦੇਣ ਕੀਤਾ ਗਿਆ ਹੈ। ਸ਼ਾਹਿਦ ਯੁਸੂਫ ਕ੍ਰਿਸ਼ੀ 'ਚ ਬੈਚਲਰ ਦੀ ਡਿਗਰੀ ਕੀਤੀ ਹੋਈ ਹੈ ਅਤੇ ਉਸ ਸਮੇਂ ਜੰਮੂ ਕਸ਼ਮੀਰ ਦੇ ਖੇਤੀ-ਬਾੜੀ 'ਚ ਕਾਰਜਕਰਤਾ ਹੈ।
ਸਾਲ 2011 ਦੇ ਇਸ ਮਾਮਲੇ 'ਚ ਐੈੱਨ. ਆਈ. ਏ. ਪਹਿਲਾਂ ਹੀ ਛੇ ਲੋਕਾਂ ਦੇ ਖਿਲਾਫ ਚਾਰਜ਼ਸ਼ੀਟ ਦਰਜ ਕਰ ਚੁੱਕੀ ਹੈ। ਇਨ੍ਹਾਂ ਛੇ 'ਚੋਂ ਚਾਰ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ 'ਚ ਟ੍ਰੋਲ ਦਾ ਸਾਹਮਣਾ ਕਰ ਰਹੇ ਹਨ, ਜਿਸ 'ਚ ਸਈਦ ਅਲੀ ਸ਼ਾਹ ਗਿਲਾਨੀ ਦੇ ਨਜ਼ਦੀਕੀ ਗੁਲਾਮ ਮੁਹੰਮਦ ਭੱਟ ਵੀ ਸ਼ਾਮਲ ਹਨ। ਜਿਥੋ ਤੱਕ ਕਿ ਗੱਲ ਸਈਦ ਯੁਸੂਫ ਦੀ ਹੈ ਤਾਂ ਉਹ ਮੁਹੰਮਦ ਯੁਸੂਫ ਉਰਫ ਸਈਦ ਸਲਾਹਾਊਦੀਨ ਦੇ ਬੇਟੇ ਹਨ। ਸਈਦ ਸਲਾਹਾਊਦੀਨ ਹਿਜ਼ਬੁਲ ਦੇ ਨਿਰਮਾਤਾ ਹਨ। ਉਹ ਅੱਤਵਾਦੀ ਘਟਨਾਵਾਂ ਨੂੰ ਲੈ ਕੇ ਫਰਾਰ ਹਨ ਅਤੇ ਮੌਜ਼ੂਦਾ ਸਮੇਂ 'ਚ ਪਾਕਿਸਤਾਨ 'ਚ ਰਹਿ ਰਿਹਾ ਹੈ।
ਜਾਣਕਾਰੀ ਅਨੁਸਾਰ ਸਈਦ ਯੁਸੂਫ ਫੋਨ 'ਤੇ ਏਜਾਜ ਅਹਿਮਦ ਭੱਟ ਨਾਲ ਸੰਪਰਕ 'ਚ ਰਿਹਾ ਅਤੇ ਪੈਸੇ ਦਾ ਲੈਣ-ਦੇਣ ਕਰਦਾ ਰਿਹਾ। ਉਸ ਨੂੰ ਨਵੀਂ ਦਿੱਲੀ ਸਥਿਤ ਐੈੱਨ. ਆਈ. ਏ. ਦੀ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।