ਪੰਜਾਬ ’ਚ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ’ਚ ਨਿਕਲੀਆਂ ਭਰਤੀਆਂ, ਇੱਛੁਕ ਉਮੀਦਵਾਰ ਕਰਨ ਅਪਲਾਈ

Tuesday, Jun 15, 2021 - 12:27 PM (IST)

ਪੰਜਾਬ ’ਚ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ’ਚ ਨਿਕਲੀਆਂ ਭਰਤੀਆਂ, ਇੱਛੁਕ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ— ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਨੇ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਿਚ ਬੀ. ਐੱਸ. ਸੀ. (ਨਰਸਿੰਗ) ਅਤੇ ਬੈਚਲਰ ਆਫ਼ ਆਯੁਰਵੈਦਿਕ ਮੈਡੀਸੀਨ ਐਂਡ ਸਰਜਰੀ (ਬੀ. ਏ. ਐੱਮ. ਐੱਸ.) ਪਾਸ ਉਮੀਦਵਾਰਾਂ ਤੋਂ 320 ਕਮਿਊਨਿਟੀ ਹੈਲਥ ਅਫ਼ਸਰ (ਸਿਹਤ ਅਧਿਕਾਰੀ) ਦੇ ਅਹੁਦਿਆਂ ’ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਯੋਗ ਅਤੇ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਅਰਜ਼ੀਆਂ ਦੇਣ ਦੀ ਤਾਰੀਖ਼- 12 ਜੂਨ 2021
ਆਨਲਾਈਨ ਅਰਜ਼ੀਆਂ ਦੀ ਆਖ਼ਰੀ ਤਾਰੀਖ਼- 25 ਜੂਨ 2021
ਲਿਖਤੀ ਪ੍ਰੀਖਿਆ ਦੀ ਤਾਰੀਖ਼- 4 ਜੁਲਾਈ 2021

ਸਿੱਖਿਅਕ ਯੋਗਤਾ—
ਬੀ. ਐੱਸ. ਸੀ. ਨਰਸਿੰਗ/ਪੋਸਟ ਬੇਸਿਕ ਬੀ. ਐੱਸ. ਸੀ. ਨਰਸਿੰਗ ਨਾਲ ਕਮਿਊਨਿਟੀ ਸਿਹਤ ਪਾਠਕ੍ਰਮ ’ਚ ਸਰਟੀਫ਼ਿਕੇਟ ਦਾ ਇੰਟੀਗ੍ਰੇਟੇਡ ਬਿ੍ਰਜ ਪ੍ਰੋਗਰਾਮ ਜਾਂ ਕਮਿਊਨਿਟੀ ਸਿਹਤ ਵਿਚ 6 ਮਹੀਨੇ ਦਾ ਕੋਰਸ ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ। 

ਉਮਰ ਹੱਦ—
ਪੰਜਾਬ ਦੇ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਿਚ ਕਮਿਊਨਿਟੀ ਸਿਹਤ ਅਧਿਕਾਰੀ ਦੇ ਅਹੁਦੇ ’ਤੇ ਅਪਲਾਈ ਕਰਨ ਲਈ 01.01.2021 ਦੀ ਗਣਨਾ ਮੁਤਾਬਕ ਉਮਰ ਹੱਦ 18 ਤੋਂ 37 ਸਾਲ ਤੈਅ ਕੀਤੀ ਗਈ ਹੈ। 

ਅਰਜ਼ੀ ਫ਼ੀਸ
ਜਨਰਲ ਕੈਟਗਰੀ ਲਈ- 1180 ਰੁਪਏ
ਐੱਸ. ਸੀ. ਕੈਟਗਰੀ ਲਈ- 590 ਰੁਪਏ

ਚੋਣ ਪ੍ਰਕਿਰਿਆ— 
ਇਸ ਭਰਤੀ ਲਈ ਉਮੀਦਵਾਰਾਂ ਤੋਂ 100 ਅੰਕਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ ਅਤੇ ਪ੍ਰਾਪਤ ਕੀਤੇ ਗਏ ਅੰਕਾਂ ਦੇ ਆਧਾਰ ’ਤੇ ਚੋਣ ਕੀਤੀ ਜਾਵੇਗੀ। ਚੋਣ ਪੂਰੀ ਤਰ੍ਹਾਂ ਨਾਲ ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ—
ਉਮੀਦਵਾਰ ਅਧਿਕਾਰਤ ਵੈੱਬਸਾਈਟ http://nhm.punjab.gov.in/  ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰ ਸਕਦੇ ਹੋ-

http://nhm.punjab.gov.in./advertisements/career/Detail%20Terms%20and%20Conditions%20CHO%20June%202021.pdf


author

Tanu

Content Editor

Related News