ਹੁਣ ਘੁੰਮਣਾ-ਫਿਰਨਾ ਹੋਵੇਗਾ ਸਸਤਾ ! NHAI ਦੀ ਇਹ ਐਪ ਦੱਸੇਗੀ ਕਿਸ ਰੂਟ 'ਤੇ ਕਿੰਨਾ ਦੇਣਾ ਪਵੇਗਾ ਟੋਲ

Friday, Jun 27, 2025 - 04:53 PM (IST)

ਹੁਣ ਘੁੰਮਣਾ-ਫਿਰਨਾ ਹੋਵੇਗਾ ਸਸਤਾ ! NHAI ਦੀ ਇਹ ਐਪ ਦੱਸੇਗੀ ਕਿਸ ਰੂਟ 'ਤੇ ਕਿੰਨਾ ਦੇਣਾ ਪਵੇਗਾ ਟੋਲ

ਨਵੀਂ ਦਿੱਲੀ (ਏਜੰਸੀ)- ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਦੇ 'ਹਾਈਵੇਅ ਯਾਤਰਾ ਐਪ' ਵਿੱਚ ਜਲਦੀ ਇੱਕ ਨਵੀਂ ਸੁਵਿਧਾ ਸ਼ਾਮਿਲ ਹੋਣ ਜਾ ਰਹੀ ਹੈ, ਜਿਸ ਰਾਹੀਂ ਯਾਤਰੀ ਇਹ ਜਾਣ ਸਕਣਗੇ ਕਿ ਕਿਸੇ ਵੀ ਦੋ ਸਥਾਨਾਂ ਦੇ ਵਿਚਕਾਰ ਕਿਹੜਾ ਰਸਤਾ ਸਭ ਤੋਂ ਘੱਟ ਟੋਲ ਵਾਲਾ ਹੈ। ਇਹ ਨਵੀਂ ਵਿਸ਼ੇਸ਼ਤਾ ਅਗਲੇ ਮਹੀਨੇ ਤੱਕ ਐਪ 'ਚ ਉਪਲਬਧ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: 'ਸਰਦਾਰ ਜੀ 3' ਤੋਂ ਨੀਰੂ ਬਾਜਵਾ ਨੇ ਬਣਾਈ ਦੂਰੀ, ਹਾਨੀਆ ਆਮਿਰ ਨੂੰ ਕੀਤਾ UnFollow, ਪੋਸਟਾਂ ਵੀ ਕੀਤੀਆਂ ਡਿਲੀਟ

ਕੀ ਕਿਹਾ ਗਿਆ ਹੈ?

ਇੰਡੀਅਨ ਹਾਈਵੇਅ ਮੈਨੇਜਮੈਂਟ ਕੰਪਨੀ (IHMCL) ਦੇ ਇੰਟੈਲੀਜੈਂਟ ਟ੍ਰਾਂਸਪੋਰਟੇਸ਼ਨ ਸਿਸਟਮ (ITS) ਦੇ ਮੁੱਖ ਉਤਪਾਦ ਅਧਿਕਾਰੀ ਅੰਮ੍ਰਿਤ ਅਮ੍ਰਿਤ ਸਿੰਘ ਨੇ ਉਦਾਹਰਨ ਦੇ ਤੌਰ 'ਤੇ ਦੱਸਿਆ ਕਿ ਦਿੱਲੀ ਤੋਂ ਲਖਨਊ ਜਾਣ ਲਈ ਤਿੰਨ ਵੱਖ-ਵੱਖ ਰਾਸਤੇ ਹਨ ਅਤੇ ਇਹ ਐਪ ਯਾਤਰੀਆਂ ਨੂੰ ਸਭ ਤੋਂ ਵਧੀਆ ਰਸਤਾ ਚੁਣਨ ਵਿੱਚ ਮਦਦ ਕਰੇਗਾ।

ਉਨ੍ਹਾਂ ਕਿਹਾ, “ਤੁਸੀਂ ਦਿੱਲੀ ਤੋਂ ਯਮੁਨਾ ਐਕਸਪ੍ਰੈਸਵੇ ਰਾਹੀਂ ਲਖਨਊ ਦੀ ਯਾਤਰਾ ਕਰ ਸਕਦੇ ਹੋ, ਜਾਂ ਗਾਜ਼ੀਆਬਾਦ–ਅਲੀਗੜ੍ਹ–ਕਾਨਪੁਰ–ਲਖਨਊ ਰਸਤੇ ਜਾ ਸਕਦੇ ਹੋ ਜਾਂ ਮੁਰਾਦਾਬਾਦ–ਬਰੇਲੀ–ਸੀਤਾਪੁਰ–ਲਖਨਊ ਰਸਤੇ ਯਾਤਰਾ ਕਰ ਸਕਦੇ ਹੋ। ਐਪ ਡਰਾਈਵਰਾਂ ਨੂੰ ਦਿੱਲੀ ਅਤੇ ਲਖਨਊ ਵਿਚਕਾਰ ਸਭ ਤੋਂ ਘੱਟ ਟੋਲ ਵਾਲੇ ਰੂਟ ਬਾਰੇ ਦੱਸੇਗਾ।”

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ 'ਤੇ ਕ੍ਰਿਪਟਿਕ ਪੋਸਟ ਕਰਨਾ ਗੁਰੂ ਰੰਧਾਵਾ ਨੂੰ ਪਿਆ ਮਹਿੰਗਾ, 'X' ਅਕਾਊਂਟ ਕਰਨਾ ਪਿਆ ਬੰਦ

ਖਾਸ ਜਾਣਕਾਰੀ

  • 'ਹਾਈਵੇਅ ਯਾਤਰਾ ਐਪ' ਯਾਤਰੀਆਂ ਨੂੰ ਰਾਜਮਾਰਗਾਂ ਦੀ ਜਾਣਕਾਰੀ, ਸ਼ਿਕਾਇਤ ਨਿਵਾਰਣ ਪ੍ਰਣਾਲੀ, ਟੋਲ, ਟਰੈਫਿਕ, ਅਤੇ ਵਿਕਲਪਕ ਰੂਟ ਬਾਰੇ ਜਾਣਕਾਰੀ ਦਿੰਦਾ ਹੈ।
  • ATMS ਡਾਟਾ ਦੇ ਅਨੁਸਾਰ, ਦਿੱਲੀ-ਗੁੜਗਾਓਂ ਅਤੇ ਦਵਾਰਕਾ ਐਕਸਪ੍ਰੈਸਵੇ 'ਤੇ ਦੋਪਹੀਆ ਅਤੇ ਤਿੰਨਪਹੀਆ ਵਾਹਨ ਗੈਰ-ਕਾਨੂੰਨੀ ਤੌਰ 'ਤੇ ਦਾਖ਼ਲ ਹੋ ਰਹੇ ਹਨ।
  • 21 ਜੂਨ ਤੋਂ 23 ਜੂਨ ਤੱਕ 1.73 ਲੱਖ ਉਲੰਘਣਾਂ ਦਰਜ ਹੋਈਆਂ, ਜਿਨ੍ਹਾਂ ਵਿੱਚੋਂ 1 ਲੱਖ ਤੋਂ ਵੱਧ ਵਾਹਨ ਪਾਬੰਦੀ ਵਾਲੇ ਸੀ।

ਨਵਾਂ ਹਾਈਵੇ ਖੁਲਣ ਵਾਲਾ ਹੈ: NHAI ਦੀ ਦਿੱਲੀ-ਮੁੰਬਈ ਐਕਸਪ੍ਰੈਸਵੇ ਰਾਹੀਂ ਬਾਂਦੀਕੁਈ ਤੋਂ ਜੈਪੁਰ ਨੂੰ ਜੋੜਨ ਵਾਲਾ 67 ਕਿਲੋਮੀਟਰ ਲੰਬਾ ਚਾਰ-ਲੇਨ ਰਾਸਤਾ ਜੁਲਾਈ ਦੇ ਮੱਧ ਤੱਕ ਯਾਤਰੀ ਟੈਸਟਿੰਗ ਲਈ ਖੁਲ ਸਕਦਾ ਹੈ। ਇਹ 1,368 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ ਅਤੇ ਰਾਜਸਥਾਨ ਖੇਤਰ ਲਈ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ: 'ਕਰ ਲਓ ਜੋ ਕਰਨਾ, ਸਿੱਖ ਕਿਸੇ ਤੋਂ ਨਹੀਂ ਡਰਦੇ'- ਦੋਸਾਂਝਾਵਾਲੇ ਦੀ ਫਿਲਮ ਨੂੰ ਲੈ ਕੇ ਪਾਕਿ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News