NGT ਸਖਤ, ਯੂ. ਪੀ. ''ਚ ਚੱਲ ਰਹੇ ਇੱਟਾਂ-ਭੱਠਿਆਂ ''ਤੇ ਕਾਰਵਾਈ ਦੀ ਮੰਗੀ ਰਿਪੋਰਟ
Monday, May 27, 2019 - 06:17 PM (IST)

ਨਵੀਂ ਦਿੱਲੀ (ਭਾਸ਼ਾ)— ਪ੍ਰਦੂਸ਼ਣ ਫੈਲਾਉਣ ਤੋਂ ਰੋਕਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਸਖਤ ਰਵੱਈਆ ਅਪਣਾ ਰਹੀ ਹੈ। ਐੱਨ. ਜੀ. ਨੇ ਉੱਤਰ ਪ੍ਰਦੇਸ਼ ਦੇ ਮੇਰਠ, ਸ਼ਾਮਲੀ ਅਤੇ ਮੁਜ਼ੱਫਰਨਗਰ ਜ਼ਿਲਿਆਂ 'ਚ ਚੱਲ ਰਹੇ ਇੱਟਾਂ-ਭੱਠਿਆਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਹੈ ਅਤੇ ਕਿਹਾ ਕਿ ਗੈਰ-ਕਾਨੂੰਨੀ ਭੱਠੇ ਹਵਾ ਪ੍ਰਦੂਸ਼ਣ ਫੈਲਾ ਰਹੇ ਹਨ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਐੱਨ. ਜੀ. ਟੀ. ਦੇ ਪ੍ਰਧਾਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਉੱਤਰ ਪ੍ਰਦੇਸ਼ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਤਿੰਨ ਜ਼ਿਲਿਆਂ ਦੇ ਜ਼ਿਲਾ ਮੈਜਿਸਟ੍ਰੇਟ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਮਾਮਲੇ ਵਿਚ ਤੱਥਾਂ ਅਤੇ ਕਾਰਵਾਈ 'ਤੇ ਆਧਾਰਿਤ ਰਿਪੋਰਟ ਈ-ਮੇਲ ਜ਼ਰੀਏ ਇਕ ਮਹੀਨੇ ਦੇ ਅੰਦਰ ਜਮਾਂ ਕਰਵਾਈ ਜਾਵੇ।
ਟ੍ਰਿਬਿਊਨਲ ਨੇ ਕਿਹਾ ਕਿ ਇਲਾਕੇ ਵਿਚ ਜੇਕਰ ਕੋਈ ਭੱਠਾ ਗੈਰ-ਕਾਨੂੰਨੀ ਤਰੀਕੇ ਨਾਲ ਚੱਲਦਾ ਦੇਖਿਆ ਗਿਆ ਤਾਂ ਕਾਨੂੰਨ ਮੁਤਾਬਕ ਉੱਚਿਤ ਕਾਰਵਾਈ ਕੀਤੀ ਜਾ ਸਕਦੀ ਹੈ।