ਮਰ ਗਈ ਇਨਸਾਨੀਅਤ! ਕਾਰ ਦੀ ਬੋਨਟ 'ਤੇ ਬੈਗ 'ਚੋਂ ਮਿਲੀ ਨਵਜਨਮੇ ਬੱਚੇ ਦੀ ਲਾਸ਼

Tuesday, Jan 03, 2023 - 12:54 PM (IST)

ਮਰ ਗਈ ਇਨਸਾਨੀਅਤ! ਕਾਰ ਦੀ ਬੋਨਟ 'ਤੇ ਬੈਗ 'ਚੋਂ ਮਿਲੀ ਨਵਜਨਮੇ ਬੱਚੇ ਦੀ ਲਾਸ਼

ਬਹਾਦੁਰਗੜ੍ਹ- ਹਰਿਆਣਾ ਦੇ ਸ਼ਹਿਰ ਬਹਾਦੁਰਗੜ੍ਹ 'ਚ ਇਕ ਲੈਦਰ ਦੇ ਬੈਗ 'ਚ ਮਾਸੂਮ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਲਾਸ਼ ਇਕ ਕਾਰ ਦੇ ਬੋਨਟ 'ਤੇ ਬੈਗ 'ਚੋਂ ਬਰਾਮਦ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਬੱਚੇ ਦਾ ਜਨਮ ਕਰੀਬ 2 ਦਿਨ ਪਹਿਲਾਂ ਹੀ ਹੋਇਆ ਹੋਵੇਗਾ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨਵਜਨਮੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਦੰਦਾਂ ਦੇ ਡਾਕਟਰ ਦੇ ਪੁੱਤ ਨੇ ਯੂ-ਟਿਊਬ ਤੋਂ ਲਿਆ ਆਈਡੀਆ, ਹੁਣ ਸਟ੍ਰਾਬੇਰੀ ਦੀ ਖੇਤੀ ਕਰ ਕਮਾ ਰਿਹੈ ਲੱਖਾਂ

ਜਾਣਕਾਰੀ ਮੁਤਾਬਕ ਮੇਹੰਦੀਪੁਰ ਡਾਬੋਦਾ ਪਿੰਡ 'ਚ ਨਰੇਸ਼ ਨਾਮੀ ਵਿਅਕਤੀ ਦੀ ਕਾਰ ਦੇ ਬੋਨਟ 'ਤੇ ਇਕ ਬੈਗ ਰੱਖਿਆ ਮਿਲਿਆ। ਬੈਗ ਨੂੰ ਚੈਕ ਕਰਨ 'ਤੇ ਪਤਾ ਲੱਗਾ ਕਿ ਉਸ ਵਿਚ ਨਵਜਨਮੇ ਬੱਚੇ ਦੀ ਲਾਸ਼ ਹੈ। ਮੰਨਿਆ ਜਾ ਰਿਹਾ ਹੈ ਕਿ ਕੋਈ ਅਣਜਾਣ ਸ਼ਖ਼ਸ ਕਾਰ 'ਤੇ ਬੈਗ ਰੱਖ ਕੇ ਫਰਾਰ ਹੋ ਗਿਆ। ਸੰਭਾਵਨਾ ਹੈ ਕਿ ਬੱਚੇ ਨੂੰ ਰੱਖਣ ਵਾਲੇ ਉਸੇ ਪਿੰਡ ਤੋਂ ਹੋਵੇ ਜਾਂ ਫਿਰ ਕੋਈ ਬਾਹਰ  ਤੋਂ ਆ ਕੇ ਇੱਥੇ ਬੈਗ ਰੱਖ ਗਿਆ ਹੋਵੇ। 

PunjabKesari

ਬੱਚੇ ਦੀ ਲਾਸ਼ ਮਿਲਣ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਫ਼ਿਲਹਾਲ ਪੁਲਸ ਆਲੇ-ਦੁਆਲੇ ਦੇ ਹਸਪਤਾਲਾਂ ਵਿਚ ਬੱਚਿਆਂ ਦੇ ਜਨਮ ਰਿਕਾਰਡ ਅਤੇ ਸੀ. ਸੀ. ਟੀ. ਵੀ. ਫੁਟੇਜ ਜ਼ਰੀਏ ਜਾਂਚ ਅੱਗੇ ਵਧਾਉਣ ਦੀ ਗੱਲ ਆਖ ਰਹੀ ਹੈ। ਓਧਰ ਸਦਰ ਥਾਣਾ ਮੁਖੀ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਵੇਖਣ ਵਿਚ ਬੱਚਾ ਇਕ-ਦੋ ਦਿਨ ਪਹਿਲਾਂ ਹੀ ਜਨਮਿਆ ਲੱਗ ਰਿਹਾ ਹੈ।

ਇਹ ਵੀ ਪੜ੍ਹੋ-  ਦਿੱਲੀ 'ਚ ਸਕੂਟੀ ਸਵਾਰ ਕੁੜੀ ਦੀ ਮੌਤ 'ਤੇ ਬੋਲੇ LG ਸਕਸੈਨਾ, 'ਸ਼ਰਮ ਨਾਲ ਸਿਰ ਝੁਕ ਗਿਆ'

ਬੱਚਾ ਇੱਥੇ ਕੌਣ ਛੱਡ ਗਿਆ, ਇਸ ਗੱਲ ਦੀ ਪਤਾ ਫ਼ਿਲਹਾਲ ਨਹੀਂ ਲੱਗ ਸਕਿਆ। ਉਨ੍ਹਾਂ ਨੇ ਕਿਹਾ ਇਸ ਗੱਲ ਦਾ ਵੀ ਪਤਾ ਨਹੀਂ ਲੱਗ ਸਕਿਆ ਕਿ ਬੱਚਾ ਇੱਥੇ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ ਜਾਂ ਫਿਰ ਇੱਥੇ ਰੱਖਣ ਮਗਰੋਂ ਠੰਡ ਨਾਲ ਉਸ ਦੀ ਮੌਤ ਹੋਈ ਹੈ।


author

Tanu

Content Editor

Related News