ਕੂੜੇ ਦੇ ਢੇਰ ''ਤੇ ਸੁੱਟੀ ਬੱਚੀ ਨੂੰ ਪੱਤਰਕਾਰ ਨੇ ਲਾਇਆ ਛਾਤੀ ਨਾਲ
06/20/2019 12:19:01 AM
ਨਵੀਂ ਦਿੱਲੀ: ਸੀਨੀਅਰ ਟੀ. ਵੀ. ਪੱਤਰਕਾਰ ਤੇ ਫਿਲਮਕਾਰ ਵਿਨੋਦ ਕਾਪੜੀ ਨੇ ਇਕ ਅਜਿਹਾ ਕੰਮ ਕਰ ਕੇ ਦਿਖਾਇਆ ਹੈ, ਜਿਸ ਦੀ ਕਲਪਨਾ ਸ਼ਾਇਦ ਹੀ ਕੋਈ ਕਰ ਸਕਦਾ ਸੀ। ਟੀ. ਵੀ. ਪੱਤਰਕਾਰ ਨੇ ਕੂੜੇ ਦੇ ਢੇਰ 'ਚੋਂ ਮਿਲੀ ਇਕ ਨਵ-ਜਨਮੀ ਬੱਚੀ ਨੂੰ ਨਾ ਸਿਰਫ ਜ਼ਿੰਦਗੀ ਦਿੱਤੀ, ਸਗੋਂ ਉਸ ਨੂੰ ਅਪਣਾਉਣ ਦਾ ਵੀ ਫੈਸਲਾ ਕੀਤਾ ਹੈ। ਉਸ ਨੇ ਇਕ ਟਵੀਟ ਰਾਹੀਂ ਇਸ ਦਾ ਐਲਾਨ ਕੀਤਾ ਹੈ। ਉਸ ਦੇ ਇਸ ਫੈਸਲੇ ਦੀ ਸੋਸ਼ਲ ਮੀਡੀਆ 'ਤੇ ਤਾਰੀਫ ਹੋ ਰਹੀ ਹੈ। ਕਾਪੜੀ ਨੇ ਬੱਚੀ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਉਸ ਨੇ ਮਾਸੂਮ ਨੂੰ 'ਪੀਹੂ' ਨਾਮ ਦਿੱਤਾ ਹੈ। ਵੀਡੀਓ ਨਾਲ ਕੈਪਸ਼ਨ 'ਚ ਉਸ ਨੇ ਲਿਖਿਆ ਹੈ ਕਿ ਮੈਨੂੰ ਨਹੀਂ ਲੱਗਦਾ ਕਿ 14 ਜੂਨ ਤੋਂ ਵੱਡਾ ਦਿਨ ਜ਼ਿੰਦਗੀ 'ਚ ਕਦੇ ਆਇਆ ਹੈ ਜਾਂ ਕਦੇ ਆਏਗਾ।
Just had a chat with Dr RK Sutaar of JLN Hosptal , Nagaur , Rajasthan. As per Dr Sutaar , little angel is doing fine. Her 1.6 kg weight is cause of concern. Please keep praying for this little one. Heart breaking !!! Thanks a ton Dr Sutaar and team. #PrayForPihu pic.twitter.com/NAsCXVUygN
— Vinod Kapri (@vinodkapri) June 14, 2019
ਜਦੋਂ ਸਿਰਫ ਇਹ ਅਹਿਸਾਸ ਭਰ ਹੈ ਕਿ ਘਰ 'ਚ ਇਹ ਪਿਆਰੀ ਬੱਚੀ ਆਉਣ ਵਾਲੀ ਹੈ। ਸਾਨੂੰ ਅਹਿਸਾਸ ਹੈ ਕਿ ਦੇਸ਼ 'ਚ ਗੋਦ ਲੈਣ ਦੀ ਪ੍ਰਕਿਰਿਆ ਮੁਸ਼ਕਲ ਤੇ ਲੰਬੀ ਹੈ ਪਰ ਉਮੀਦ ਹੈ ਕਿ ਤੁਹਾਡੀਆਂ ਦੁਆਵਾਂ ਤੇ ਪਿਆਰ ਹਰ ਮੁਸ਼ਕਲ ਨੂੰ ਪਾਰ ਕਰੇਗਾ ਤੇ ਇਹ ਬੇਟੀ ਘਰ ਆਏਗੀ। ਉਨ੍ਹਾਂ ਦੇ ਟਵੀਟ 'ਤੇ ਕਈ ਯੂਜ਼ਰਸ ਨੇ ਕੁਮੈਂਟ ਕਰ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ।