ਨਵੇਂ ਸਾਲ ''ਤੇ ਵਰਿੰਦਾਵਨ ''ਚ ਜਾਰੀ ਹੋਇਆ ਨਵਾਂ ਟਰੈਫਿਕ ਪਲਾਨ, ਬਾਹਰੀ ਵਾਹਨਾਂ ਦੀ ਐਂਟਰੀ ''ਤੇ ਲੱਗੀ ਰੋਕ

Thursday, Dec 26, 2024 - 12:30 PM (IST)

ਨਵੇਂ ਸਾਲ ''ਤੇ ਵਰਿੰਦਾਵਨ ''ਚ ਜਾਰੀ ਹੋਇਆ ਨਵਾਂ ਟਰੈਫਿਕ ਪਲਾਨ, ਬਾਹਰੀ ਵਾਹਨਾਂ ਦੀ ਐਂਟਰੀ ''ਤੇ ਲੱਗੀ ਰੋਕ

ਨੈਸ਼ਨਲ ਡੈਸਕ- ਨਵੇਂ ਸਾਲ 'ਤੇ ਵਰਿੰਦਾਵਨ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੇ ਆਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਟਰੈਫਿਕ ਪੁਲਸ ਨੇ ਸ਼ਹਿਰ 'ਚ ਟਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਟਰੈਫਿਕ ਪਲਾਨ ਤਿਆਰ ਕੀਤਾ ਹੈ। ਇਹ ਯੋਜਨਾ 25 ਦਸੰਬਰ ਤੋਂ 2 ਜਨਵਰੀ ਤੱਕ ਬਣਾਈ ਗਈ ਹੈ। ਇਨ੍ਹਾਂ ਦਿਨਾਂ 'ਚ ਸ਼ਹਿਰ 'ਚ ਬਾਹਰੀ ਵਾਹਨਾਂ ਦੀ ਐਂਟਰੀ 'ਤੇ ਰੋਕ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਸ਼ਹਿਰ 'ਚ ਟਰੈਫਿਕ ਜਾਮ ਨਾ ਹੋਵੇ ਅਤੇ ਸੈਲਾਨੀਆਂ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬਾਹਰਲੀ ਵਾਹਨਾਂ ਨੂੰ ਪਾਰਕਿੰਗ 'ਚ ਖੜ੍ਹਾ ਕੀਤਾ ਜਾਵੇਗਾ ਅਤੇ ਉਥੋਂ ਈ-ਰਿਕਸ਼ਾ ਰਾਹੀਂ ਮੰਦਰ ਤੱਕ ਪਹੁੰਚਿਆ ਜਾ ਸਕਦਾ ਹੈ।

ਦੱਸ ਦਈਏ ਕਿ 25 ਦਸੰਬਰ ਤੋਂ 2 ਜਨਵਰੀ ਤੱਕ ਵਰਿੰਦਾਵਨ 'ਚ ਕਿਸੇ ਵੀ ਬਾਹਰੀ ਵਾਹਨ ਦੇ ਦਾਖਲੇ 'ਤੇ ਪਾਬੰਦੀ ਰਹੇਗੀ। ਸ਼ਹਿਰ ਦੇ ਵੱਖ-ਵੱਖ ਐਂਟਰੀ ਪੁਆਇੰਟਾਂ 'ਤੇ ਆਰਜ਼ੀ ਅਤੇ ਸਥਾਈ ਪਾਰਕਿੰਗ ਸਥਾਨ ਬਣਾਏ ਗਏ ਹਨ। ਇਨ੍ਹਾਂ ਮਾਰਗਾਂ 'ਤੇ ਹੀ ਬਾਹਰਲੇ ਵਾਹਨ ਪਾਰਕ ਕੀਤੇ ਜਾਣਗੇ। ਇੱਥੋਂ ਸ਼ਰਧਾਲੂਆਂ ਨੂੰ ਈ-ਰਿਕਸ਼ਾ ਰਾਹੀਂ ਮੰਦਰਾਂ ਤੱਕ ਪਹੁੰਚਾਇਆ ਜਾਵੇਗਾ। ਇਨ੍ਹਾਂ ਸਾਰੇ ਰਸਤਿਆਂ 'ਤੇ ਪੁਲਸ ਤਾਇਨਾਤ ਕੀਤੀ ਜਾਵੇਗੀ ਤਾਂ ਜੋ ਟਰੈਫਿਕ ਵਿਵਸਥਾ ਨੂੰ ਕੰਟਰੋਲ ਕੀਤਾ ਜਾ ਸਕੇ। ਟਰੈਫਿਕ ਐੱਸਪੀ ਮਨੋਜ ਕੁਮਾਰ ਯਾਦਵ ਨੇ ਦੱਸਿਆ ਕਿ ਨਵੇਂ ਸਾਲ 'ਤੇ ਲੱਖਾਂ ਸ਼ਰਧਾਲੂ ਵਰਿੰਦਾਵਨ ਆਉਂਦੇ ਹਨ। ਅਜਿਹੇ 'ਚ ਉਹ ਸ਼ਹਿਰ ਨੂੰ ਟਰੈਫਿਕ ਜਾਮ ਦੀ ਸਮੱਸਿਆ ਤੋਂ ਬਚਾਉਣਾ ਚਾਹੁੰਦੇ ਹਨ ਅਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਸ਼ਰਧਾਲੂ ਨੂੰ ਆਸਾਨ ਅਤੇ ਸੁਰੱਖਿਅਤ ਤਰੀਕੇ ਨਾਲ ਮੰਦਰਾਂ ਤੱਕ ਪਹੁੰਚਾਉਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News