1 ਅਕਤੂਬਰ ਤੋਂ ਯਮੁਨਾ ਐਕਸਪ੍ਰੈਸ ਵੇਅ 'ਤੇ ਲਾਗੂ ਹੋਣਗੀਆਂ ਨਵੀਆਂ ਟੋਲ ਦਰਾਂ
Friday, Sep 27, 2024 - 11:32 AM (IST)
ਨੋਇਡਾ (ਉੱਤਰ ਪ੍ਰਦੇਸ਼) : ਗ੍ਰੇਟਰ ਨੋਇਡਾ ਤੋਂ ਆਗਰਾ ਤੱਕ ਯਮੁਨਾ ਐਕਸਪ੍ਰੈਸ ਵੇਅ 'ਤੇ 1 ਅਕਤੂਬਰ ਤੋਂ ਨਵੇਂ ਟੋਲ ਦਰਾਂ ਲਾਗੂ ਹੋ ਜਾਣਗੀਆਂ। ਯਮੁਨਾ ਐਕਸਪ੍ਰੈਸਵੇਅ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ (YIDA) ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ YIDA ਨੇ ਦੋਪਹੀਆ ਤੋਂ ਲੈ ਕੇ ਵੱਡੇ ਵਾਹਨਾਂ 'ਤੇ ਲੱਗਣ ਵਾਲੇ ਟੋਲ ਵਿਚ ਪੰਜ ਤੋਂ 12 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ। ਨਵੀਂਆਂ ਦਰਾਂ ਅਨੁਸਾਰ ਮੋਟਰਸਾਈਕਲ, ਥ੍ਰੀ ਵ੍ਹੀਲਰ ਅਤੇ ਟਰੈਕਟਰ ਲਈ ਆਗਰਾ ਤੱਕ 247.5 ਰੁਪਏ ਦਾ ਟੋਲ ਲੱਗੇਗਾ।
ਇਹ ਵੀ ਪੜ੍ਹੋ - ਵੱਡੀ ਖ਼ਬਰ: 2 ਦਿਨਾਂ ਲਈ ਬੰਦ ਰਹਿਣਗੇ ਸਕੂਲ-ਕਾਲਜ
ਯੀਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ: ਅਰੁਣ ਵੀਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਯਮੁਨਾ ਵਿਕਾਸ ਅਥਾਰਟੀ ਦੀ ਬੋਰਡ ਮੀਟਿੰਗ ਤੋਂ ਬਾਅਦ ਯਮੁਨਾ ਐਕਸਪ੍ਰੈਸਵੇਅ 'ਤੇ ਨਵੇਂ ਟੋਲ ਦਰਾਂ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਸਾਲ 2021-22 ਵਿੱਚ ਟੋਲ ਦਰਾਂ ਵਿੱਚ ਵਾਧਾ ਕੀਤਾ ਗਿਆ ਸੀ। ਸਿੰਘ ਨੇ ਦੱਸਿਆ ਕਿ ਗ੍ਰੇਟਰ ਨੋਇਡਾ ਅਤੇ ਆਗਰਾ ਵਿਚਕਾਰ ਟੋਲ ਦਰਾਂ ਦੇ ਅਨੁਸਾਰ ਚਾਰ ਪਹੀਆ ਵਾਹਨਾਂ, ਜੀਪਾਂ ਅਤੇ ਹਲਕੇ ਵਾਹਨਾਂ ਲਈ 486.75 ਰੁਪਏ, ਹਲਕੇ ਵਪਾਰਕ ਵਾਹਨਾਂ ਅਤੇ ਛੋਟੇ ਵਾਹਨਾਂ ਲਈ 759 ਰੁਪਏ, ਬੱਸਾਂ ਅਤੇ ਟਰੱਕਾਂ ਲਈ 1542.75 ਰੁਪਏ, ਭਾਰੀ ਵਾਹਨਾਂ ਲਈ 1542.75 ਰੁਪਏ, ਨਿਰਮਾਣ ਮਸ਼ੀਨਾਂ ਲਈ 2186.25 ਰੁਪਏ ਅਤੇ ਵੱਡੇ ਵਾਹਨਾਂ ਲਈ 3027.75 ਰੁਪਏ ਅਦਾ ਕਰਨੇ ਪੈਣਗੇ।
ਇਹ ਵੀ ਪੜ੍ਹੋ - ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8