ਨਵੇਂ ਸੰਸਦ ਭਵਨ ''ਚ ਹੋਵੇਗਾ 2022 ਦਾ ਸਰਦ ਰੁੱਤ ਦਾ ਸਮਾਗਮ

11/22/2020 12:47:56 AM

ਨਵੀਂ ਦਿੱਲੀ,(ਯੂ.ਐੱਨ.ਆਈ.) : ਸੰਸਦ ਦੇ ਨਵੇਂ ਭਵਨ ਦਾ ਨੀਂਹ ਪੱਥਰ ਅਗਲੇ ਮਹੀਨੇ ਰੱਖਿਆ ਜਾਵੇਗਾ ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਬਾਅਦ 2022 ਦੀ ਸਰਦ ਰੁੱਤ ਦਾ ਪਹਿਲਾਂ ਸਮਾਗਮ ਨਵੇਂ ਭਵਨ 'ਚ ਹੋਣ ਦੀ ਸਭਾਵਨਾ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸ਼ਨੀਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਲਈ ਕੰਮ ਸ਼ੁਰੂ ਹੋ ਚੁੱਕਿਆ ਹੈ। ਉਸਾਰੀ ਦੇ ਕੰਮ ਦੌਰਾਨ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਕਿ ਹਵਾ ਅਤੇ ਆਵਾਜ਼ ਦਾ ਪ੍ਰਦੂਸ਼ਣ ਨਾ ਹੋਵੇ। ਇਸ ਦੇ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਮੌਜੂਦਾ ਭਵਨ 'ਚ ਸੰਸਦ ਦੀ ਕਾਰਵਾਈ ਜਾਂ ਪ੍ਰਸ਼ਾਸਨਿਕ ਕੰਮਕਾਜ ਪ੍ਰਭਾਵਿਤ ਨਾ ਹੋਵੇ।
ਉਨ੍ਹਾਂ ਕਿਹਾ ਕਿ ਅਕਤੂਬਰ 2022 ਤੱਕ ਨਵਾਂ ਸੰਸਦ ਭਵਨ ਬਣ ਕੇ ਤਿਆਰ ਹੋ ਜਾਵੇਗਾ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸੰਸਦ ਸਮਾਗਮ ਨਵੇਂ ਭਵਨ 'ਚੋਂ ਚਲਾਇਆ ਜਾਵੇਗਾ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਦਸੰਬਰ 'ਚ ਇਸ ਦਾ ਨੀਂਹ ਪੱਥਰ ਰੱਖ ਦਿੱਤਾ ਜਾਵੇਗਾ। ਬਿਰਲਾ ਨੇ ਕਿਹਾ ਕਿ ਮੌਜੂਦਾ ਸੰਸਦ ਭਵਨ ਨੂੰ ਵੱਖ-ਵੱਖ ਸੰਸਦੀ ਸਮਾਰੋਹਾਂ ਲਈ ਤਿਆਰ ਕੀਤਾ ਜਾਵੇਗਾ। ਨਵੇਂ ਭਵਨ ਦੀ ਉਸਾਰੀ ਲਈ ਇਕ ਨਿਗਰਾਨੀ ਕਮੇਟੀ ਬਣਾਈ ਜਾਵੇਗੀ।
 

ਇੰਝ ਹੋਵੇਗਾ ਨਵਾਂ ਸੰਸਦ ਭਵਨ
* ਲੋਕ ਸਭਾ ਅਤੇ ਰਾਜ ਸਭਾ ਲਈ ਹਾਲ
* ਸੰਸਦ ਮੈਂਬਰਾਂ ਲਈ ਵੱਖ-ਵੱਖ ਦਫਤਰ
* ਸੀਟਾਂ ਡਿਜੀਟਲ ਸਹੂਲਤਾਂ ਨਾਲ ਲੈਸ ਹੋਣਗੀਆਂ
* ਲਾਊਂਜ, ਲਾਇਬ੍ਰ੍ਰੇਰੀ, ਕਮੇਟੀ ਰੂਮ ਅਤੇ ਡਾਈਨਿੰਗ ਰੂਮ ਹੋਣਗੇ
* ਭਾਰਤ ਦੀ ਲੋਕਰਾਜੀ ਵਿਰਾਸਤ ਨੂੰ ਦਰਸਾਉਣ ਲਈ ਇਕ ਵਿਸ਼ਾਲ ਸੰਵਿਧਾਨ ਰੂਮ ਹੋਵੇਗਾ
 


Deepak Kumar

Content Editor

Related News