ਕੇਂਦਰ ਸਰਕਾਰ ਨੇ ਆਪਣੇ ਕਾਮਿਆਂ ਲਈ ਜਾਰੀ ਕੀਤੀਆਂ ਨਵੀਆਂ ਹਦਾਇਤਾਂ, ਜਾਣੋ ਨਿਯਮ

Tuesday, Jun 09, 2020 - 06:50 PM (IST)

ਨਵੀਂ ਦਿੱਲੀ — ਕੋਰੋਨਾ ਵਾਇਰਸ ਦਾ ਖਤਰਾ ਅਜੇ ਟਲਿਆ ਨਹੀਂ ਹੈ। ਇਸ ਤੋਂ ਪ੍ਰਭਾਵਿਤ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਤਬੀਅਤ ਵਿਗੜ ਜਾਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਇਨ੍ਹਾਂ ਸਾਰੇ ਖਤਰਿਆਂ ਵਿਚਕਾਰ ਦੇਸ਼ ਦੀ ਠੱਪ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਤਾਲਾਬੰਦੀ ਨੂੰ ਖੋਲ੍ਹਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਰ ਖਤਰਾ ਅਜੇ ਟਲਿਆ ਨਹੀਂ ਹੈ। ਹੁਣ ਦੇਸ਼ ਦੇ ਹਰੇਕ ਵਿਅਕਤੀ ਦੀ ਸੁਰੱਖਿਆ ਉਸ ਦੇ ਆਪਣੇ ਹੱਥ ਹੈ। ਹੁਣ ਕੇਂਦਰ ਸਰਕਾਰ ਨੇ ਆਪਣੇ ਕਾਮਿਆਂ ਦੇ ਦਫਤਰ ਆਉਣ ਬਾਰੇ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਰਕਾਰ ਨੇ ਕੋਰੋਨਾ ਮਾਮਲੇ ਲਗਾਤਾਰ ਸਾਹਮਣੇ ਆਉਣ ਦੇ ਬਾਅਦ ਇਹ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ: ਹੁਣ ਤੁਹਾਡੇ ਵਾਹਨ 'ਤੇ ਲੱਗੇਗਾ ਇਹ ਸਟਿੱਕਰ, 1 ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ

ਸਿੱਧੇ ਅਤੇ ਸਾਫ਼ ਸ਼ਬਦਾਂ ਵਿਚ ਸਰਕਾਰ ਨੇ ਦਫਤਰ ਆਉਣ ਦੀਆਂ ਇਹ ਹਦਾਇਤਾਂ ਉਨ੍ਹਾਂ ਕਾਮਿਆਂ ਲਈ ਜਾਰੀ ਕੀਤੀਆਂ ਹਨ ਜਿੰਨ੍ਹਾਂ ਵਿਚ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ।

ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ

  • ਜੇਕਰ ਸਰਦੀ-ਜ਼ੁਕਾਮ ਜਾਂ ਬੁਖ਼ਾਰ ਹੈ ਤਾਂ ਕਾਮਿਆਂ ਨੂੰ ਘਰ ਹੀ ਰਹਿਣ ਲਈ ਕਿਹਾ ਗਿਆ ਹੈ।
  • ਕੰਟੇਨਮੈਂਟ ਜ਼ੋਨ ਵਿਚ ਰਹਿ ਰਹੇ ਸਰਕਾਰੀ ਅਧਿਕਾਰੀ ਅਤੇ ਕਾਮੇ ਘਰੋਂ ਹੀ ਕੰਮ ਕਰਨਗੇ। ਜਦੋਂ ਤੱਕ ਕੰਟੇਨਮੈਂਟ ਜ਼ੋਨ ਹੱਟ ਨਹੀਂ ਜਾਂਦਾ ਉਸ ਸਮੇਂ ਤੱਕ ਇਹ ਕਾਮੇ ਘਰੋਂ ਹੀ ਕੰਮ ਕਰਨਗੇ।
  • ਇਕ ਦਿਨ ਵਿਚ 20 ਤੋਂ ਵੱਧ ਅਧਿਕਾਰੀ / ਕਰਮਚਾਰੀ ਕੰਮ ਨਹੀਂ ਕਰਨਗੇ। ਇਸ ਲਈ ਰੋਸਟਰ ਬਣਾਇਆ ਜਾਵੇਗਾ। ਬਾਕੀ ਕਾਮੇ ਘਰ ਤੋਂ ਕੰਮ ਕਰਨਾ ਜਾਰੀ ਰੱਖਣਗੇ।
  • ਜੇਕਰ ਇਕ ਕੈਬਿਨ ਵਿਚ ਦੋ ਅਧਿਕਾਰੀ ਕੰਮ ਕਰਦੇ ਹਨ ਤਾਂ ਉਨ੍ਹਾਂ ਵਿਚੋਂ ਇਕ ਅਗਲੇ ਦਿਨ ਯਾਨੀ ਕਿ ਇਕ ਦਿਨ ਛੱਡ ਕੇ ਆਉਣਗੇ
  • ਮਾਸਕ ਨੂੰ ਪੂਰਾ ਦਿਨ ਲਗਾ ਕੇ ਰੱਖਣਾ ਹੋਵੇਗਾ। ਜਿਹੜਾ ਕਾਮਾ ਮਾਸਕ ਨਹੀਂ ਲਗਾਵੇਗਾ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਵੇਗੀ।
  • ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਲਾਜ਼ਮੀ ਹੋਵੇਗੀ
  • ਅਧਿਕਾਰੀ ਆਪਣੇ ਕੰਪਿਊਟਰ ਆਦਿ ਦੀ ਆਪਣੇ ਆਪ ਹੀ ਸਾਫ਼ ਕਰਣਗੇ।
  • ਜਿੱਥੋਂ ਤੱਕ ਸੰਭਵ ਹੋ ਸਕੇ ਆਹਮੋ-ਸਾਹਮਣੇ ਦੀ ਬੈਠਕ/ਮੀਟਿੰਗ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

 

ਮਹਾਰਾਸ਼ਟਰ (ਮਹਾਰਾਸ਼ਟਰ) ਵਿਚ ਪਿਛਲੇ 24 ਘੰਟਿਆਂ 'ਚ ਕੋਰੋਨਾਵਾਇਰਸ ਦੇ 3007 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਇਸ ਸਮੇਂ ਦੌਰਾਨ 91 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੂਬੇ ਵਿਚ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 85,975 ਹੋ ਗਈ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,060 ਹੋ ਗਈ ਹੈ। ਸੂਬੇ 'ਚ ਹੁਣ ਤੱਕ 43,591 ਸਰਗਰਮ ਕੇਸ ਹਨ। ਮਹਾਰਾਸ਼ਟਰ ਵੀ ਕੋਰੋਨਾ ਦੀ ਲਾਗ ਦੇ ਮਾਮਲੇ ਵਿਚ ਚੀਨ ਨੂੰ ਪਛਾੜ ਦਿੱਤਾ ਹੈ। ਜਦੋਂ ਕਿ ਇਥੇ ਕੋਰੋਨਾ ਕਾਰਨ ਹੁਣ ਤੱਕ ਪਾਕਿਸਤਾਨ ਨਾਲੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਮੰਦੀ ਆਉਣ ਦੇ ਆਸਾਰ


Harinder Kaur

Content Editor

Related News