ਭਾਰਤ ਦੀ ਚੀਨ ਨੂੰ ਦੋ ਟੁੱਕ, ਨਹੀਂ ਕਰਾਂਗੇ ਕੋਈ ਆਮ ਵਪਾਰ

8/11/2020 4:34:22 PM

ਨਵੀਂ ਦਿੱਲੀ— ਗਲਵਾਨੀ ਘਾਟੀ 'ਚ 15 ਜੂਨ ਨੂੰ ਭਾਰਤੀ ਅਤੇ ਚੀਨੀ ਫ਼ੌਜ ਵਿਚਾਲੇ ਹਿੰਸਕ ਝੜਪ ਮਗਰੋਂ ਭਾਰਤ ਕਾਫੀ ਨਾਰਾਜ਼ ਹੈ। ਭਾਰਤ ਦੀ ਨਾਰਾਜ਼ਗੀ ਬਣਦੀ ਵੀ ਹੈ ਕਿਉਂਕਿ ਇਸ ਝੜਪ 'ਚ ਸਾਡੇ 20 ਫ਼ੌਜੀ ਜਵਾਨ ਸ਼ਹੀਦ ਹੋ ਗਏ। ਭਾਰਤ ਵਲੋਂ ਚੀਨ ਦਾ ਬਾਈਕਾਟ ਕੀਤਾ ਜਾ ਰਿਹਾ। ਚਾਈਨੀਜ਼ ਐਪ 'ਤੇ ਪਾਬੰਦੀ ਲਾਈ ਗਈ ਅਤੇ ਹੁਣ ਭਾਰਤ ਨੇ ਚੀਨ ਨਾਲ ਵਪਾਰ ਕਰਨ ਤੋਂ ਕੋਰੀ ਨਾ ਕਰ ਦਿੱਤੀ ਗਈ ਹੈ। ਇਕ ਸੀਨੀਅਰ ਭਾਰਤੀ ਰਾਜਦੂਤ ਨੇ ਕਿਹਾ ਕਿ ਨਵੀਂ ਦਿੱਲੀ ਉਦੋਂ ਤੱਕ ਚੀਨ ਨਾਲ ਵਪਾਰ ਨਹੀਂ ਕਰੇਗੀ, ਜਦੋਂ ਤੱਕ ਦੁਵੱਲੇ ਸਮਝੌਤਿਆਂ ਮੁਤਾਬਕ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਅਤੇ ਸਰੱਹਦੀ ਖੇਤਰਾਂ 'ਚ ਫ਼ੌਜੀ ਦਸਤਿਆਂ ਦੀਆਂ ਆਪਸ 'ਚ ਹੁੰਦੀਆਂ ਝੜਪਾਂ ਰੁਕ ਨਹੀਂ ਜਾਂਦੀਆਂ।

ਇਕ ਰੂਸੀ ਅਖ਼ਬਾਰ ਨਾਲ ਗੱਲ ਕਰਦੇ ਹੋਏ ਰੂਸ ਵਿਚ ਭਾਰਤੀ ਰਾਜਦੂਤ ਬਾਲਾ ਵੈਂਕਟੇਸ਼ ਵਰਮਾ ਨੇ ਕਿਹਾ ਕਿ ਭਾਰਤ ਅਤੇ ਚੀਨ ਦੋਵੇਂ ਦੇਸ਼ ਅਸਲ ਕੰਟਰੋਲ ਰੇਖਾ 'ਤੇ ਸਥਿਤੀ ਬਾਰੇ ਡਿਪਲੋਮੈਟਿਕ ਅਤੇ ਫ਼ੌਜੀ ਚੈਨਲਾਂ ਦੇ ਮਾਧਿਅਮ ਤੋਂ ਗੱਲਬਾਤ ਕਰ ਰਹੇ ਹਨ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਤੋਂ ਇਸ ਗੱਲ ਦਾ ਹਵਾਲਾ ਦਿੱਤਾ ਗਿਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਐੱਨ. ਐੱਸ. ਏ. ਅਜੀਤ ਡੋਭਾਲ ਨੇ ਆਪਣੇ ਚੀਨੀ ਹਮ ਰੁਤਬਿਆਂ ਨਾਲ ਗੱਲਬਾਤ ਕੀਤੀ ਹੈ।

ਭਾਰਤ ਗੱਲਬਾਤ ਜ਼ਰੀਏ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੁੰਦਾ ਹੈ। ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਚੀਨ ਨਾਲ ਉਦੋਂ ਤੱਕ ਵਪਾਰ ਨਹੀਂ ਕਰਾਂਗੇ, ਜਦੋਂ ਤੱਕ ਕਿ ਦੁਵੱਲੇ ਸਮਝੌਤਿਆਂ ਮੁਤਾਬਕ ਸਰਹੱਦੀ ਖੇਤਰਾਂ ਵਿਚ ਐੱਲ. ਏ. ਸੀ. ਅਤੇ ਸਰੱਹਦੀ ਖੇਤਰਾਂ 'ਚ ਫ਼ੌਜੀ ਦਸਤਿਆਂ ਦੀਆਂ ਆਪਸ 'ਚ ਹੁੰਦੀਆਂ ਝੜਪਾਂ ਰੁਕ ਨਹੀਂ ਜਾਂਦੀਆਂ। ਭਾਰਤ ਅਤੇ ਚੀਨ ਇਸ ਸਾਲ ਲੱਦਾਖ ਦੀ ਸਰਹੱਦ 'ਤੇ ਇਕ ਗੰਭੀਰ ਸਰੱਹਦੀ ਗਤੀਰੋਧ ਚੱਲ ਰਿਹਾ ਹੈ। ਗਲਵਾਨ ਘਾਟੀ ਵਿਚ ਹਿੰਸਕ ਝੜਪ 'ਚ ਘੱਟੋਂ-ਘੱਟ 20 ਭਾਰਤੀ ਫ਼ੌਜੀਆਂ ਦੀ ਸ਼ਹੀਦ ਹੋਣ ਤੋਂ ਬਾਅਦ ਇਸ ਘਟਨਾ ਕਾਰਨ ਭਾਰਤ-ਚੀਨ ਸੰਬੰਧਾਂ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।


Tanu

Content Editor Tanu