ਰਾਜ ਸਭਾ 'ਚ ਉੱਠੀ ਮੰਗ, 'ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ 'ਤੇ ਰੱਖਿਆ ਜਾਵੇ ਨਵੀਂ ਦਿੱਲੀ ਸਟੇਸ਼ਨ ਦਾ ਨਾਂਅ'

Tuesday, Jul 30, 2024 - 01:29 PM (IST)

ਰਾਜ ਸਭਾ 'ਚ ਉੱਠੀ ਮੰਗ, 'ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ 'ਤੇ ਰੱਖਿਆ ਜਾਵੇ ਨਵੀਂ ਦਿੱਲੀ ਸਟੇਸ਼ਨ ਦਾ ਨਾਂਅ'

ਨੈਸ਼ਨਲ ਡੈਸਕ- ਛੱਤੀਸਗੜ੍ਹ ਤੋਂ ਰਾਜ ਸਭਾ ਸੰਸਦ ਮੈਂਬਰ ਰਣਜੀਤ ਰੰਜਨ ਨੇ ਇਕ ਅਹਿਮ ਮੁੱਦਾ ਚੁੱਕਿਆ। ਉਨ੍ਹਾਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਦਿੱਲੀ ਸਟੇਸ਼ਨ ਦਾ ਨਾਂਅ ਬਦਲ ਦਿੱਤਾ ਜਾਵੇ। ਉਨ੍ਹਾਂ ਨਵੀਂ ਦਿੱਲੀ ਸਟੇਸ਼ਨ ਦਾ ਨਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ 'ਤੇ ਕਰਨ ਦੀ ਅਪੀਲ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦਾ 9ਵੇਂ ਗੁਰੂ ਸਨ। ਨਵੀਂ ਦਿੱਲੀ ਸਟੇਸ਼ਨ ਦਾ ਨਾਂਅ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਇਸ ਲਈ ਹੋਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਸ਼ਹੀਦੀ ਪੁਰਾਣੀ ਦਿੱਲੀ ਸੀਸ ਗੰਜ ਗੁਰਦੁਆਰਾ ਸਾਹਿਬ, ਚਾਂਦਨੀ ਚੌਕ ਵਿਖੇ ਹੋਈ। 

ਇਹ ਵੀ ਪੜ੍ਹੋ- ਰੁੜ੍ਹ ਗਈਆਂ ਸੜਕਾਂ, ਹਾਲਾਤ ਹੋਏ ਬੱਦਤਰ, ਮੌਤ ਦੇ ਆਗੋਸ਼ 'ਚ ਸੁੱਤੇ 45 ਲੋਕ

 

ਰਣਜੀਤ ਨੇ ਅਪੀਲ ਕੀਤੀ ਕਿ 24 ਨਵੰਬਰ 2024 ਨੂੰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾਂਦਾ ਹੈ। ਅਸੀਂ ਉਨ੍ਹਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ, ਉਸ ਸਮੇਂ ਜੇਕਰ ਸਰਕਾਰ ਚਾਹੇ ਤਾਂ ਨਵੀਂ ਦਿੱਲੀ ਸਟੇਸ਼ਨ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦਰ ਜੀ ਕਰਨ ਦਾ ਐਲਾਨ ਕਰ ਸਕਦੀ ਹੈ। ਗੁਰੂ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ ਔਰੰਗਜ਼ੇਬ ਨਾਲ ਲੋਹਾ ਲਿਆ ਸੀ। ਮੰਨਿਆ ਜਾਂਦਾ ਹੈ ਕਿ ਦੁਨੀਆ ਵਿਚ ਮਨੁੱਖੀ ਅਧਿਕਾਰਾਂ ਲਈ ਪਹਿਲੀ ਸ਼ਹਾਦਤ ਜੇਕਰ ਕਿਸੇ ਨੇ ਦਿੱਤੀ ਸੀ ਤਾਂ ਉਨ੍ਹਾਂ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੀ। ਗੁਰੂ ਜੀ ਨੇ ਤਿਲਕ ਜੰਜੂ ਦੀ ਰਾਖੀ ਲਈ ਯਾਨੀ ਕਿ ਤਿਲਕ ਅਤੇ ਜੇਨਊ ਦੀ ਰਾਖੀ ਲਈ ਜਦੋਂ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਗਏ ਸਨ, ਜਦੋਂ ਔਰੰਗਜ਼ੇਬ ਨੇ ਪੂਰੀ ਦੁਨੀਆ ਅਤੇ ਭਾਰਤ ਵਿਚ ਗੱਦਰ ਮਚਾਇਆ ਸੀ। ਔਰੰਗਜ਼ੇਬ ਨੇ ਜ਼ਬਰਦਸਤੀ ਲੋਕਾਂ ਨੂੰ ਧਰਮ ਪਰਿਵਰਤਨ ਲਈ ਜ਼ੋਰ-ਜ਼ਬਰਦਸਤੀ ਲਈ ਪ੍ਰੇਰਿਤ ਕੀਤਾ ਸੀ।

ਇਹ ਵੀ ਪੜ੍ਹੋ- ਵੰਦੇ ਭਾਰਤ ਟਰੇਨ 'ਚ ਵੇਟਰ ਨੇ ਪਰੋਸ ਦਿੱਤਾ ਮਾਸਾਹਾਰੀ ਭੋਜਨ, ਬਜ਼ੁਰਗ ਮੁਸਾਫਰ ਨੇ ਮਾਰੇ ਥੱਪੜ

ਜਦੋਂ ਕਸ਼ਮੀਰ ਪੰਡਤ ਅਤੇ ਹਿੰਦੂ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਗਏ ਸਨ ਤਾਂ ਆਪਣਾ ਧਰਮ ਬਚਾਉਣ ਦੀ ਗੁਹਾਰ ਲਾਈ ਸੀ। ਔਰੰਗਜ਼ੇਬ ਨੇ ਸ਼ਰਤ ਵਿਚ ਕਿਹਾ ਸੀ ਕਿ ਗੁਰੂ ਜੀ ਖ਼ੁਦ ਧਰਮ ਪਰਿਵਰਤਨ ਕਰ ਲੈਣ ਜਾਂ ਬਲਿਦਾਨ ਦੇਣ, ਤਾਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹੀਦੀ ਦੇ ਕੇ ਇਸ ਦੇਸ਼ ਦੀ ਸੰਸਕ੍ਰਿਤੀ ਅਤੇ ਇਸ ਚੀਜ਼ ਨੂੰ ਦੱਸਿਆ ਸੀ ਕਿ ਮਨੁੱਖਤਾ ਤੋਂ ਉੱਪਰ ਕੁਝ ਨਹੀਂ ਹੈ। ਹਰ ਧਰਮ ਦਾ ਸਨਮਾਨ ਕਰਨਾ ਚਾਹੀਦਾ ਹੈ। ਕਿਸੇ ਵੀ ਧਰਮ ਦਾ ਇਹ ਅਧਿਕਾਰ ਨਹੀਂ ਹੈ, ਦੂਜੇ ਧਰਮ ਵਿਚ ਆਉਣ ਲਈ ਤੁਸੀਂ ਉਸ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਓ।

ਇਹ ਵੀ ਪੜ੍ਹੋ- ਘਰ 'ਚ ਦੋ ਦਿਨ ਪਹਿਲਾਂ ਰੱਖੀ ਨੌਕਰਾਣੀ ਕਰ ਗਈ ਕਾਰਾ, ਮਾਲਕਣ ਨੂੰ ਬੰਧਕ ਬਣਾ ਲੁੱਟੇ 45 ਲੱਖ ਦੇ ਗਹਿਣੇ


author

Tanu

Content Editor

Related News