ਸ਼ਾਹੀਨ ਬਾਗ ਧਰਨਾਸਥਲ 'ਤੇ ਸੁੱਟਿਆ ਗਿਆ ਪੈਟਰੋਲ ਬੰਬ

Sunday, Mar 22, 2020 - 11:54 AM (IST)

ਸ਼ਾਹੀਨ ਬਾਗ ਧਰਨਾਸਥਲ 'ਤੇ ਸੁੱਟਿਆ ਗਿਆ ਪੈਟਰੋਲ ਬੰਬ

ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਸ਼ਾਹੀਨ ਬਾਗ ਧਰਨਾਸਥਲ ਦੇ ਨੇੜੇ ਐਤਵਾਰ ਸਵੇਰੇ ਇਕ ਅਣਪਛਾਤੇ ਵਿਅਕਤੀ ਨੇ ਪੈਟਰੋਲ ਬੰਬ ਸੁੱਟ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੋਧ ਨਾਗਰਿਕਤਾ ਕਾਨੂੰਨ  (ਸੀ.ਏ.ਏ.) ਦੇ ਵਿਰੋਧ ਵਿਚ ਇਸ ਧਰਨਾਸਥਲ 'ਤੇ ਸ਼ਾਹੀਨ ਬਾਗ ਦੀਆਂ ਔਰਤਾਂ 3 ਮਹੀਨੇ ਦੇ ਵੱਧ ਸਮੇਂ ਤੋਂ ਧਰਨਾ ਦੇ ਰਹੀਆਂ ਹਨ। ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਪੁਲਸ ਨੇ ਦੱਸਿਆ ਕਿ ਘਟਨਾ ਸਵੇਰੇ ਕਰੀਬ 9:30 ਵਜੇ ਵਾਪਰੀ। ਪੁਲਸ ਨੂੰ ਘਟਨਾਸਥਲ 'ਤੇ ਪੈਟਰੋਲ ਨਾਲ ਭਰੀਆਂ ਕਰੀਬ 5-6 ਬੋਤਲਾਂ ਮਿਲੀਆਂ ਹਨ।

ਉੱਧਰ ਦੇਸ਼ ਵਿਚ ਅੱਜ ਤੋਂ ਲਾਗੂ ਜਨਤਾ ਕਰਫਿਊ ਦੇ ਬਾਵਜੂਦ ਸ਼ਾਹੀਨ ਬਾਗ ਵਿਚ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਵਿਚ ਸਿਰਫ 5 ਲੋਕਾਂ ਨੂੰ ਧਰਨੇ 'ਤੇ ਬੈਠਣ ਦੀ ਇਜਾਜ਼ਤ ਦਿੱਤੀ ਗਈ। ਇਹਨਾਂ ਲੋਕਾਂ ਦੇ ਬੂਟਾਂ ਅਤੇ ਚੱਪਲਾਂ ਨੂੰ ਵੱਖਰੇ ਰੱਖਿਆ ਗਿਆ। ਸਾਵਧਾਨੀ ਦੇ ਤਹਿਤ ਜ਼ਰੂਰੀ ਉਪਾਅ ਕੀਤੇ ਗਏ। ਔਰਤਾਂ ਨੂੰ ਹਮਜਤ ਸੂਟ ਪਾਉਣ ਲਈ ਕਿਹਾ ਗਿਆ। ਇਸ ਸੂਟ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹਿੰਦਾ ਹੈ।
 


author

Vandana

Content Editor

Related News