ਕਾਂਗਰਸ ਨੇਤਾ ਦਾ ਦਾਅਵਾ : ਮਾਲਿਆ ਤੇ ਜੇਟਲੀ ਨੂੰ ਮਿਲਦੇ ਅੱਖੀਂ ਦੇਖਿਆ

Thursday, Sep 13, 2018 - 11:37 AM (IST)

ਨਵੀਂ ਦਿੱਲੀ (ਬਿਊਰੋ)— ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਬਿਆਨ ਦੇ ਬਾਅਦ ਕਾਂਗਰਸ ਨੇ ਸਰਕਾਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਲੰਡਨ ਵਿਚ ਵਿਜੈ ਮਾਲਿਆ ਨੇ ਦਾਅਵਾ ਕੀਤਾ ਸੀ ਕਿ ਭਾਰਤ ਛੱਡਣ ਤੋਂ ਪਹਿਲਾਂ ਉਹ ਵਿੱਤ ਮੰਤਰੀ ਅਰੁਣ ਜੇਟਲੀ ਨਾਲ ਮਿਲਿਆ ਸੀ। ਜਿਸ ਮਗਰੋਂ ਵਿਰੋਧੀ ਧਿਰ ਅਰੁਣ ਜੇਟਲੀ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਹੁਣ ਇਕ ਕਾਂਗਰਸ ਨੇਤਾ ਪੀ.ਐੱਲ. ਪੂਨੀਆ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਅਰੁਣ ਜੇਟਲੀ ਨੂੰ ਵਿਜੈ ਮਾਲਿਆ ਨਾਲ ਮਿਲਦੇ ਹੋਏ ਅੱਖੀਂ ਦੇਖਿਆ ਸੀ। 

ਅਸਲ ਵਿਚ ਬੁੱਧਵਾਰ ਨੂੰ ਜਿਵੇਂ ਹੀ ਮਾਲਿਆ ਨੇ ਇਸ ਮੁਲਾਕਾਤ ਦਾ ਜ਼ਿਕਰ ਕੀਤਾ ਤਾਂ ਉਸ ਦੇ ਕੁਝ ਦੇਰ ਬਾਅਦ ਹੀ ਅਰੁਣ ਜੇਟਲੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਮਾਲਿਆ ਨਾਲ ਮਿਲੇ ਸਨ ਪਰ ਉਹ ਮੁਲਾਕਾਤ ਅਧਿਕਾਰਕ ਨਹੀਂ ਸੀ। ਇਸ ਬਿਆਨ ਮਗਰੋਂ ਕਾਂਗਰਸ ਨੇਤਾ ਪੀ.ਐੱਲ. ਪੂਨੀਆ ਨੇ ਟਵੀਟ ਕੀਤਾ,''ਅਰੁਣ ਜੇਟਲੀ ਝੂਠ ਬੋਲ ਰਹੇ ਹਨ। ਮੈਂ ਉਨ੍ਹਾਂ ਨੂੰ ਸੈਂਟਰਲ ਹਾਲ ਵਿਚ ਮਾਲਿਆ ਨਾਲ ਬੈਠਕ ਕਰਦਿਆਂ ਦੇਖਿਆ ਸੀ। ਇਹ ਬੈਠਕ ਮਾਲਿਆ ਦੇ ਲੰਡਨ ਜਾਣ ਤੋਂ 2 ਦਿਨ ਪਹਿਲਾਂ ਹੋਈ ਸੀ।''

 


Related News