ਮਿਜ਼ੋਰਮ ’ਚ ਕੋਰੋਨਾ ਦੇ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ, 245 ਬੱਚੇ ਵੀ ਇਨਫੈਕਟਿਡ
Sunday, Sep 12, 2021 - 02:00 PM (IST)
ਆਈਜ਼ੋਲ (ਭਾਸ਼ਾ)— ਮਿਜ਼ੋਰਮ ’ਚ ਐਤਵਾਰ ਯਾਨੀ ਕਿ ਅੱਜ ਕੋਰੋਨਾ ਵਾਇਰਸ ਦੇ 1,089 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਇਕ ਦਿਨ ਪਹਿਲਾਂ ਆਏ ਮਾਮਲਿਆਂ ਤੋਂ 364 ਜ਼ਿਆਦਾ ਹਨ। ਵਾਇਰਸ ਦੇ ਨਵੇਂ ਮਾਮਲਿਆਂ ਵਿਚ 245 ਬੱਚੇ ਵੀ ਸ਼ਾਮਲ ਹਨ। ਸਿਹਤ ਅਧਿਕਾਰੀ ਨੇ ਦੱਸਿਆ ਕਿ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਇੱਥੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 70,840 ਹੋ ਗਈ ਹੈ। ਅਧਿਕਾਰੀ ਮੁਤਾਬਕ ਆਈਜ਼ੋਲ ਨੇੜੇ ਜੋਰਾਮ ਮੈਡੀਕਲ ਕਾਲਜ ਹਸਪਤਾਲ ’ਚ ਕੋਰੋਨਾ ਨਾਲ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ 236 ’ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਦੇਸ਼ ’ਚ ਤੀਜੀ ਲਹਿਰ ਦੀ ਸੰਭਾਵਨਾ ਬਹੁਤ ਘੱਟ, ਕੋਈ ਨਵਾਂ ਵੇਰੀਅੈਂਟ ਨਹੀਂ
ਅਧਿਕਾਰੀ ਨੇ ਦੱਸਿਆ ਕਿ ਵਾਇਰਸ ਦਰ ਵੱਧ ਕੇ 13.98 ਫ਼ੀਸਦੀ ਹੋ ਗਈ ਹੈ, ਜੋ ਸ਼ਨੀਵਾਰ ਨੂੰ 10.73 ਫ਼ੀਸਦੀ ਸੀ। ਮਿਜ਼ੋਰਮ ’ਚ ਅਜੇ 12,429 ਮਰੀਜ਼ ਜੇਰੇ ਇਲਾਜ ਹਨ ਅਤੇ ਹੁਣ ਤਕ 58,175 ਲੋਕ ਸਿਹਤਯਾਬ ਹੋ ਚੁੱਕੇ ਹਨ। ਸੂਬੇ ਵਿਚ 6.63 ਲੱਖ ਤੋਂ ਵਧੇਰੇ ਲੋਕਾਂ ਨੂੰ ਕੋਵਿਡ ਰੋਕੂ ਟੀਕਾ ਲਾਇਆ ਜਾ ਚੁੱਕਾ ਹੈ, ਜਿਸ ਵਿਚ 2.98 ਲੱਖ ਲੋਕਾਂ ਨੇ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਲਈਆਂ ਹਨ।
ਇਹ ਵੀ ਪੜ੍ਹੋ: ਕੋਰੋਨਾ ਤੋਂ ਮਿਲੀ ਥੋੜ੍ਹੀ ਰਾਹਤ, ਦੇਸ਼ ’ਚ 30 ਹਜ਼ਾਰ ਤੋਂ ਘੱਟ ਰਹੀ ਨਵੇਂ ਮਾਮਲਿਆਂ ਦੀ ਗਿਣਤੀ
ਦੱਸ ਦੇਈਏ ਕਿ ਭਾਰਤ ਵਿਚ ਇਕ ਦਿਨ ’ਚ ਕੋਰੋਨਾ ਦੇ 28,591 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 338 ਮਰੀਜ਼ਾਂ ਦੀ ਮੌਤ ਹੋਈ ਹੈ। ਭਾਰਤ ’ਚ ਕੋਰੋਨਾ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਦਰ 97.51 ਫ਼ੀਸਦੀ ਦਰਜ ਕੀਤੀ ਗਈ ਹੈ। ਹੁਣ ਤਕ 73.82 ਕਰੋੜ ਕੋਰੋਨਾ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ।