KXIP ਦੇ ਮਾਲਕ ਨੇ ਕਿਹਾ, ਵਿਦੇਸ਼ੀ ਖਿਡਾਰੀਆਂ ਬਿਨਾਂ ਨਹੀਂ ਹੋ ਸਕਦਾ IPL, ਅਜੇ ਤਰੀਕ ਤੈਅ ਕਰਨਾ ਮੁਸ਼ਕਿਲ

Saturday, May 30, 2020 - 03:55 PM (IST)

KXIP ਦੇ ਮਾਲਕ ਨੇ ਕਿਹਾ, ਵਿਦੇਸ਼ੀ ਖਿਡਾਰੀਆਂ ਬਿਨਾਂ ਨਹੀਂ ਹੋ ਸਕਦਾ IPL, ਅਜੇ ਤਰੀਕ ਤੈਅ ਕਰਨਾ ਮੁਸ਼ਕਿਲ

ਸਪੋਰਟਸ ਡੈਸਕ— ਆਈ. ਪੀ. ਐੱਲ. ਨੂੰ ਗਲੋਬਲ ਅਪੀਲ ਵਾਲਾ ਟੂਰਨਾਮੈਂਟ ਦੱਸਦੇ ਹੋਏ, ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਕਿਹਾ ਕਿ ਵਿਦੇਸ਼ੀ ਸਿਤਾਰਿਆਂ ਦੇ ਬਿਨਾਂ ਇਸ ਦੇ ਆਯੋਜਨ ਦਾ ਕੋਈ ਮਤਲਬ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਇਸ ਟੀ-20 ਲੀਗ ਦੀ ਕਿਸਮਤ ’ਤੇ ਫੈਸਲਾ ਕਰਨ ਲਈ ਬੀ. ਸੀ. ਸੀ. ਆਈ. ਨੂੰ ਅਤੇ ਸਮੇਂ ਚਾਹੀਦਾ ਹੈ ਹੋਵੇਗਾ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਇਹ ਟੂਰਨਾਮੈਂਟ ਅਣਮਿੱਥੇ ਸਮੇਂ ਲਈ ਮੁਲਤਵੀ ਹੈ ਅਤੇ ਬੀ. ਸੀ. ਸੀ. ਆਈ ਸਤੰਬਰ-ਅਕਤੂਬਰ ’ਚ ਇਸ ਦੇ ਆਯੋਜਨ ਦੀ ਯੋਜਨਾ ਬਣਾ ਰਿਹਾ ਹੈ।

PunjabKesari

ਆਸਟ੍ਰੇਲੀਆ ’ਚ ਇਸ ਸਾਲ ਅਕਤੂਬਰ-ਨਵੰਬਰ ’ਚ ਪ੍ਰਸਤਾਵਿਤ ਟੀ-20 ਵਿਸ਼ਵ ਕੱਪ ਦਾ ਆਯੋਜਨ ਜੇਕਰ ਨਹੀਂ ਹੁੰਦਾ ਹੈ ਤਾਂ ਲੀਗ ਦੇ ਆਯੋਜਨ ਦੀ ਸੰਭਾਵਨਾ ਕਾਫ਼ੀ ਵੱਧ ਜਾਵੇਗੀ। ਲੀਗ ਨਾਲ ਜੁੜੀਆਂ ਫ੍ਰੈਂਚਾਇਜ਼ੀਆਂ ਨੇ ਟੂਰਨਾਮੈਂਟ ਨੂੰ ਲੈ ਕੇ ਆਪਣੀ ਆਪਣੀ ਰਾਏ ਸਾਹਮਣੇ ਰੱਖੀ। ਰਾਜਸਥਾਨ ਰਾਇਲਸ ਨੇ ਯਾਤਰਾ ’ਤੇ ਲੱੱਗੀਆਂ ਪਾਬੰਧੀਆਂ ਦਾ ਹਵਾਲਾ ਦਿੰਦੇ ਹੋਏ ਸਿਰਫ ਭਾਰਤੀ ਖਿਡਾਰੀਆਂ ਦੇ ਨਾਲ ਇਸ ਨੂੰ ਆਯੋਜਿਤ ਕਰਨ ਦਾ ਸੁਝਾਅ ਦਿੱਤਾ ਤਾਂ ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰਕਿੰਗਜ਼ ਨੇ ਇਸ ਪੇਸ਼ਕਸ਼ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਸ ਨਾਲ ਇਹ ਟੂਰਨਾਮੈਂਟ ਸੈਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦੀ ਤਰ੍ਹਾਂ ਹੋ ਜਾਵੇਗਾ।  

ਨੇਸ ਵਾਡੀਆ ਨੇ ਪੀ. ਟੀ. ਆਈ-ਭਾਸ਼ਾ ਤੋਂ ਕਿਹਾ,  ‘‘ਆਈ. ਪੀ. ਐੱਲ ਭਾਰਤੀਆਂ ਵਲੋਂ ਬਣਾਇਆ ਗਿਆ ਇਕ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਇਹ ਦੁਨੀਆ ਦੇ ਪ੍ਰਮੁੱਖ ਕ੍ਰਿਕਟ ਆਯੋਜਨਾਂ ’ਚੋਂ ਇਕ ਹੈ। ਅਜਿਹੇ ’ਚ ਇਸ ਨੂੰ ਅੰਤਰਰਾਸ਼ਟਰੀ ਰੰਗ ਮੰਚ ਅਤੇ ਅੰਤਰਰਾਸ਼ਟਰੀ ਸਿਤਾਰੀਆਂ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਇਸ ਸਮੇਂ ਬੀ. ਸੀ. ਸੀ. ਆਈ. ਨੂੰ ਬਹੁਤ ਸਾਰੀਆਂ ਚੀਜਾਂ ’ਤੇ ਵਿਚਾਰ ਕਰਨਾ ਹੈ।PunjabKesari

ਉਨ੍ਹਾਂ ਨੇ ਕਿਹਾ, ‘‘ਫਿਲਹਾਲ ਸਾਡੇ ਲਈ ਸਭ ਤੋਂ ਜਰੂਰੀ ਇਸ ਵਾਇਰਸ ਤੋਂ ਨਜਿੱਠਣਾ ਹੈ। ਇਹ ਇਕ ਦੋ ਜਾਂ ਉਸ ਤੋਂ ਜ਼ਿਆਦਾ ਮਹੀਨੇ ਤਕ ਰਹਿ ਸਕਦਾ ਹੈ। ਇਕ ਵਾਰ ਜਦੋਂ ਵਾਇਰਸ ਘੱਟ ਹੋ ਜਾਵੇ ਤਦ ਆਈ. ਪੀ. ਐੱਲ. ਕਦੋਂ ਅਤੇ ਕਿੱਥੇ ਆਯੋਜਿਤ ਕੀਤਾ ਜਾ ਸਕਦਾ ਹੈ, ਇਸ ਬਾਰੇ ’ਚ ਜ਼ਿਆਦਾ ਸਪੱਸ਼ਟਤਾ ਹੋ ਸਕਦੀ ਹੈ।


author

Davinder Singh

Content Editor

Related News