ਚਾਰ ਦਿਨ ਪਹਿਲਾਂ ਕੰਮ ''ਤੇ ਰੱਖਿਆ ਨੇਪਾਲੀ ਜੋੜਾ ਚਾੜ੍ਹ ਗਿਆ ਚੰਨ, ਪਰਿਵਾਰ ਨੂੰ ਬੇਹੋਸ਼ ਕਰ ਕੀਤਾ ਵੱਡਾ ਕਾਂਡ

Friday, Oct 04, 2024 - 12:09 PM (IST)

ਚਾਰ ਦਿਨ ਪਹਿਲਾਂ ਕੰਮ ''ਤੇ ਰੱਖਿਆ ਨੇਪਾਲੀ ਜੋੜਾ ਚਾੜ੍ਹ ਗਿਆ ਚੰਨ, ਪਰਿਵਾਰ ਨੂੰ ਬੇਹੋਸ਼ ਕਰ ਕੀਤਾ ਵੱਡਾ ਕਾਂਡ

ਸ਼ਿਮਲਾ (ਭਾਸ਼ਾ)- ਸ਼ਿਮਲਾ 'ਚ ਇਕ ਨੇਪਾਲੀ ਜੋੜੇ ਖ਼ਿਲਾਫ਼ ਇਕ ਪਰਿਵਾਰ ਦੇ ਭੋਜਨ 'ਚ ਨਸ਼ੀਲਾ ਪਦਾਰਥ ਮਿਲਾ ਕੇ ਉਨ੍ਹਾਂ ਘਰੋਂ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕ੍ਰਿਸ਼ਨ ਅਤੇ ਉਸ ਦੀ ਪਤਨੀ ਈਸ਼ਾ ਵਜੋਂ ਹੋਈ ਹੈ। ਪੁਲਸ ਅਨੁਸਾਰ ਚਿਵਾ ਪਿੰਡ 'ਚ ਸੇਬ ਦੇ ਬਗੀਚੇ 'ਚ ਕੰਮ ਕਰਨ ਵਾਲੇ ਨੇਪਾਲੀ ਜੋੜੇ ਨੇ ਪਰਿਵਾਰ ਦੇ ਮੈਂਬਰਾਂ ਅਤੇ ਦੇਖਭਾਲ ਕਰਨ ਵਾਲਿਆਂ (ਕੇਅਰ ਟੇਕਰ) ਲਈ ਬਣਾਏ ਗਏ ਭੋਜਨ 'ਚ ਸਾਜਿਸ਼ ਦੇ ਅਧੀਨ ਨਸ਼ੀਲਾ ਪਦਾਰਥ ਮਿਲਾ ਦਿੱਤਾ।

ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ! 65 ਸਾਲਾ ਨੇਤਰਹੀਣ ਮਾਂ ਨਾਲ ਪੁੱਤ ਨੇ ਟੱਪੀਆਂ ਹੱਦਾਂ

ਪੁਲਸ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਕੇਅਰ ਟੇਕਰ ਅਤੇ ਪਰਿਵਾਰ ਦੀਆਂ 2 ਔਰਤਾਂ ਬੇਹੋਸ਼ ਹੋ ਗਈਆਂ, ਜਿਸ ਤੋਂ ਬਾਅਦ ਜੋੜੇ ਨੇ ਘਰ 'ਚ ਰੱਖੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਪੁਲਸ ਜੋੜੇ ਦੀ ਤਲਾਸ਼ 'ਚ ਛਾਪੇਮਾਰੀ ਕਰ ਰਹੀ ਹੈ। ਪੀੜਤ ਪਰਿਵਾਰ ਦੀ ਮੈਂਬਰ ਕੁਮਾਰੀ ਮਾਰਿਸ਼ਾ ਨੇ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੇ ਜੋੜੇ ਨੂੰ ਸਿਰਫ਼ ਚਾਰ ਦਿਨ ਪਹਿਲੇ ਹੀ ਬਗੀਚੇ ਦੇ ਕੰਮਕਾਜ ਲਈ ਰੱਖਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News