''ਸੁੰਡੀ'' ਵਾਲੀ ਚਾਕਲੇਟ ! Chocolate Day ''ਤੇ ਗਿਫ਼ਟ ਕਰਨ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ

Monday, Feb 09, 2026 - 04:25 PM (IST)

''ਸੁੰਡੀ'' ਵਾਲੀ ਚਾਕਲੇਟ ! Chocolate Day ''ਤੇ ਗਿਫ਼ਟ ਕਰਨ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ

ਬਿਲਾਸਪੁਰ- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਸ਼ਹੂਰ ਕੰਪਨੀ ਦੀ ਚਾਕਲੇਟ 'ਚੋਂ ਜ਼ਿੰਦਾ ਕੀੜਾ (ਸੁੰਡੀ) ਅਤੇ ਉਸ ਦੇ ਆਂਡੇ ਮਿਲੇ ਹਨ। ਇਹ ਘਟਨਾ ਸੋਮਵਾਰ ਨੂੰ ਵਾਪਰੀ, ਜਿਸ ਤੋਂ ਬਾਅਦ ਪ੍ਰਭਾਵਿਤ ਪਰਿਵਾਰ ਨੇ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।

ਕੀ ਹੈ ਪੂਰਾ ਮਾਮਲਾ? 

ਬਿਲਾਸਪੁਰ ਸਦਰ ਖੇਤਰ ਦੇ ਪਿੰਡ ਮੰਡੀ ਮਾਨਵਾ ਦੇ ਰਹਿਣ ਵਾਲੇ ਰਮੇਸ਼ ਚੰਦ ਕੌਂਡਲ ਨੇ ਸਥਾਨਕ ਬਾਜ਼ਾਰ ਤੋਂ 5 ਰੁਪਏ ਵਾਲੀ ਇਕ ਚਾਕਲੇਟ ਖਰੀਦੀ ਸੀ। ਜਦੋਂ ਉਨ੍ਹਾਂ ਨੇ ਆਪਣੇ ਬੱਚੇ ਸ਼ਿਵਾ ਨੂੰ ਦੇਣ ਲਈ ਚਾਕਲੇਟ ਦਾ ਰੈਪਰ ਖੋਲ੍ਹਿਆ, ਤਾਂ ਉਹ ਅੰਦਰ ਦਾ ਨਜ਼ਾਰਾ ਦੇਖ ਕੇ ਦੰਗ ਰਹਿ ਗਏ। ਚਾਕਲੇਟ ਦੇ ਅੰਦਰ ਇਕ ਜ਼ਿੰਦਾ ਕੀੜਾ ਮੌਜੂਦ ਸੀ, ਜਿਸ ਨੇ ਉੱਥੇ ਆਂਡੇ ਵੀ ਦਿੱਤੇ ਹੋਏ ਸਨ। ਰਮੇਸ਼ ਚੰਦ ਅਨੁਸਾਰ, ਜੇਕਰ ਉਨ੍ਹਾਂ ਦਾ ਬੱਚਾ ਇਸ ਚਾਕਲੇਟ ਨੂੰ ਖਾ ਲੈਂਦਾ, ਤਾਂ ਉਹ ਕਿਸੇ ਘਾਤਕ ਬੀਮਾਰੀ ਦਾ ਸ਼ਿਕਾਰ ਹੋ ਸਕਦਾ ਸੀ ਜਾਂ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ।

ਕੰਪਨੀ ਦੀ ਲਾਪਰਵਾਹੀ 'ਤੇ ਸਵਾਲ 

ਪੀੜਤ ਪਰਿਵਾਰ ਨੇ ਦੱਸਿਆ ਕਿ ਚਾਕਲੇਟ ਦੇ ਪੈਕੇਟ 'ਤੇ ਐਕਸਪਾਇਰੀ ਡੇਟ ਮਈ 2026 ਲਿਖੀ ਹੋਈ ਸੀ ਅਤੇ ਕੋਡ ਨੰਬਰ ਵੀ ਮੌਜੂਦ ਸੀ। ਇਸ ਦੇ ਬਾਵਜੂਦ ਉਤਪਾਦ 'ਚ ਅਜਿਹੀ ਗੰਦਗੀ ਮਿਲਣਾ ਕੰਪਨੀ ਦੇ ਕੁਆਲਿਟੀ ਕੰਟਰੋਲ (ਗੁਣਵੱਤਾ ਜਾਂਚ) 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਰਮੇਸ਼ ਚੰਦ ਨੇ ਚਾਕਲੇਟ ਨੂੰ ਸਬੂਤ ਵਜੋਂ ਸੁਰੱਖਿਅਤ ਰੱਖ ਲਿਆ ਹੈ ਅਤੇ ਉਹ ਹੁਣ ਕੰਪਨੀ ਨੂੰ ਅਦਾਲਤ 'ਚ ਲੈ ਕੇ ਜਾਣਗੇ।

ਪ੍ਰਸ਼ਾਸਨ ਦੀ ਕਾਰਵਾਈ 

ਇਸ ਮਾਮਲੇ ਬਾਰੇ ਗੱਲ ਕਰਦਿਆਂ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਮਹੇਸ਼ ਕਸ਼ਯਪ ਨੇ ਕਿਹਾ ਕਿ ਜੇਕਰ ਇਹ ਸ਼ਿਕਾਇਤ ਸਹੀ ਪਾਈ ਜਾਂਦੀ ਹੈ, ਤਾਂ ਉਹ ਇਸ ਦੀ ਡੂੰਘਾਈ ਨਾਲ ਜਾਂਚ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਅਜਿਹੀਆਂ ਵਸਤੂਆਂ ਨੂੰ ਬਾਜ਼ਾਰ 'ਚ ਵਿਕਣ ਨਹੀਂ ਦੇਵੇਗਾ ਅਤੇ ਦੋਸ਼ੀ ਸਪਲਾਇਰਾਂ ਤੇ ਨਿਰਮਾਤਾਵਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News